13.86C Vancouver
ADS

Oct 13, 2023 6:47 PM - Connect News

ਸਿਟੀ ਆਫ਼ ਸਰੀ ਨੇ ਪੁਲਿਸ ਦੇ ਤਬਾਦਲੇ ਨੂੰ ਰੋਕਣ ਲਈ ਅਦਾਲਤ ਵੱਲ ਕੀਤਾ ਰੁਖ

Share On
city-of-surrey-moves-to-court-to-block-police-transfer
My team and I were elected to stop the proposed police change," Mayor Brenda Locke said in a statement. (Photo: X/Office of the Mayor)

ਸਿਟੀ ਆਫ਼ ਸਰੀ ਦਾ ਕਹਿਣਾ ਹੈ ਕਿ ਉਹ ਬੀ.ਸੀ. ਦੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਰਹੇ ਹਨ।

ਜਿਸ ਵਿੱਚ ਸੂਬੇ ਦੀ ਆਰਸੀਐਮਪੀ ਨੂੰ ਮਿਉਂਸਪਲ ਪੁਲਿਸ ਫੋਰਸ ਵਿੱਚ ਤਬਦੀਲ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ।

ਇਸ ਕਦਮ ਦੀ ਘੋਸ਼ਣਾ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕੀਤੀ ਗਈ, ਇਹ ਵਿਵਾਦ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ।

ਮੇਅਰ ਬਰੈਂਡਾ ਲੌਕ ਨੇ ਬਿਆਨ ਵਿੱਚ ਕਿਹਾ ਮੇਰੀ ਟੀਮ ਅਤੇ ਮੈਨੂੰ ਪ੍ਰਸਤਾਵਿਤ ਪੁਲਿਸ ਤਬਦੀਲੀ ਨੂੰ ਰੋਕਣ ਲਈ ਚੁਣਿਆ ਗਿਆ ਸੀ।

ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਬੀ.ਸੀ. ਪਬਲਿਕ ਸੇਫਟੀ ਮਨਿਸਟਰ ਮਾਈਕ ਫਾਰਨਵਰਥ ਨੇ ਸਿਟੀ ਆਫ ਸਰੀ ਨੂੰ ਆਪਣੀ ਮੌਜੂਦਾ RCMP ਫੋਰਸ ਨੂੰ ਸਰੀ ਪੁਲਿਸ ਸਰਵਿਸ ਨਾਲ ਬਦਲਣ ਦੇ ਨਿਰਦੇਸ਼ ਦਿੱਤੇ ਸਨ।

ਫਾਰਨਵਰਥ ਨੇ ਕਿਹਾ ਕਿ ਹਰ ਕੋਈ ਨੂੰ ਆਪਣੀ ਕਮਿਊਨਿਟੀ ਵਿੱਚ ਸੁਰੱਖਿਅਤ ਰਹਿਣ ਦਾ ਹੱਕ ਹੈ ਅਤੇ ਸਾਰੇ ਬ੍ਰਿਟਿਸ਼ ਕੋਲੰਬੀਅਨ ਸੁਰੱਖਿਅਤ, ਸਥਿਰ ਪੁਲਿਸਿੰਗ ਦੇ ਹੱਕਦਾਰ ਹਨ ਜਿਸ ‘ਤੇ ਉਹ ਭਰੋਸਾ ਕਰ ਸਕਦੇ ਹਨ, ਪਰ ਮੇਅਰ ਬਰੈਂਡਾ ਲੌਕ ਵਾਰ ਵਾਰ ਸਰੀ ਵਿੱਚ ਆਰਸੀਐਮਪੀ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਕਹਿ ਰਹੇ ਨੇ।

Latest news

canada-u-s-trade-talks-intensify-as-50-tariff-deadline-nears
Punjabi

Canada-U.S. Trade Talks Intensify as 50% Tariff Deadline Nears

ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅੱਜ ਦੇਸ਼ ਭਾਰ ਦੇ ਵਪਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਲਾਹਕਾਰ ਕਮੇਟੀ ਨੂੰ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਬ੍ਰੀਫਿੰਗ ਦੇਣਗੇ ਕਿਉਂਕਿ 19 ਅਗਸਤ ਨੂੰ ਕੈਨੇਡੀਅਨ ਸਾਮਾਨ 'ਤੇ ਲੱਗਣ ਵਾਲੇ 50 ਫੀਸਦੀ ਨਵੇਂ ਟੈਰਿਫ ਦੀ ਡੈੱਡਲਾਈਨ ਬਹੁਤ ਨੇੜੇ ਆ ਗਈ ਹੈ।
alberta-plans-100-year-study-of-provinces-water-security
Punjabi

ਐਲਬਰਟਾ ਕਰੇਗਾ ਪਾਣੀ ਟਰਾਂਸਫਰ ਪ੍ਰੋਜੈਕਟ ਦੀ ਸਮੀਖਿਆ, ਹੋਵੇਗਾ $400,000 ਦਾ ਖਰਚਾ

ਐਲਬਰਟਾ ਸਰਕਾਰ ਨੇ ਸੂਬੇ ਵਿੱਚ ਅਗਲੇ 100 ਸਾਲਾਂ ਲਈ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਵ੍ਹਾਈਟ ਪੇਪਰ ਤਿਆਰ ਕਰਨ ਲਈ ਤਜਵੀਜ਼ਾਂ ਦੀ ਮੰਗ (RFP) ਜਾਰੀ ਕੀਤੀ ਹੈ। $400,000 ਦੀ ਲਾਗਤ ਵਾਲੇ ਇਸ ਅਧਿਐਨ ਤਹਿਤ ਦੁਨੀਆ ਭਰ ਦੇ ਵੱਡੇ ਵਾਟਰ ਟਰਾਂਸਫਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਐਲਬਰਟਾ ਵੀ ਅਜਿਹੀ ਤਕਨੀਕ ਅਪਣਾ ਸਕਦਾ ਹੈ।
saskatchewan-sees-40-drop-in-u-s-alcohol-and-wine-sales
Punjabi

ਸਸਕੈਚਵਨ ਵਿੱਚ ਅਮਰੀਕੀ ਸ਼ਰਾਬ ਤੇ ਵਾਈਨ ਦੀ ਵਿਕਰੀ 40% ਘਟੀ

ਸਸਕੈਚਵਨ ਨੇ ਅਮਰੀਕੀ ਸ਼ਰਾਬ ਅਤੇ ਵਾਈਨ ਦੀ ਵਿਕਰੀ ਵਿਚ 2025-26 ਦੌਰਾਨ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਿਸ ਵਿਚ ਸਭ ਤੋਂ ਵੱਡੀ ਮਾਰ ਕੈਲੀਫੋਰਨੀਆ ਦੀਆਂ wines ਨੂੰ ਪਈ ਹੈ। ਇਹ ਗਿਰਾਵਟ ਉਦੋਂ ਦੇਖਣ ਨੂੰ ਮਿਲੀ ਹੈ ਜਦੋਂ ਸੂਬਾ ਸਰਕਾਰ ਨੇ ਸਾਲ ਪਹਿਲਾਂ ਟੈਰਿਫ ਵਿਵਾਦ ਦੇ ਬਾਵਜੂਦ ਅਮਰੀਕੀ ਸ਼ਰਾਬ ਨੂੰ ਸਟੋਰਾਂ 'ਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ ਪਰ ਗਾਹਕਾਂ ਨੇ ਖੁਦ ਹੀ ਅਮਰੀਕੀ ਬ੍ਰਾਂਡ ਤੋਂ ਦੂਰੀ ਬਣਾ ਲਈ।
b-c-finance-minister-brenda-bailey-reveals-early-stage-cancer-diagnosis
Punjabi

ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਕੀਤਾ ਖੁਲਾਸਾ

ਬੀ. ਸੀ. ਦੀ ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਹੈ, ਜਿਸ ਦਾ ਇਲਾਜ ਸੰਭਵ ਹੈ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਬੇਲੀ ਨੇ ਜਾਣਕਾਰੀ ਦਿੱਤੀ ਕਿ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਗਈ ਹੈ।
groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link