Feb 11, 2021 8:34 PM -

ਵੈਨਕੂਵਰ 'ਚ ਸਿਟੀ ਕੌਂਸਲਰਾਂ ਨੇ ਇੱਕ ਸੜਕ ਨੂੰ ਨਵਾਂ ਨਾਮ ਦਿੱਤਾ ਹੈ।
ਲੀਜੈਂਡਰੀ ਮਿਊਜ਼ੀਸ਼ੀਅਨ ਜਿੰਮੀ ਹੈਂਡਰਿਕਸ ਦੀ ਦਾਦੀ, ਨੋਰਾ ਹੈਂਡਰਿਕਸ ਦੇ ਨਾਮ 'ਤੇ ਸੜਕ ਦਾ ਨਾਮ ਸਮਰਪਿਤ ਕਰਨ ਦੇ ਪੱਖ 'ਚ ਵੋਟਿੰਗ ਹੋਈ ਹੈ।
ਹਾਲਾਂਕਿ 'ਹੋਗਨਸ ਐਲੀ ਸੋਸਾਈਟੀ' ਦੀ ਕੋ-ਚੇਅਰ, ਜੂਨ ਫਰਾਂਸਿਸ ਦਾ ਕਹਿਣਾ ਹੈ ਕਿ ਸਿਟੀ ਦੀ 'ਨੇਮਿੰਗ ਕਮੇਟੀ' ਨੇ ਉਨ੍ਹਾਂ ਨਾਲ ਸਲਾਹ ਕੀਤੇ ਬਿਨਾ ਹੀ ਇਹ ਫੈਸਲਾ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਨੋਰਾ ਹੈਂਡਰਿਕਸ ਸਟਰੈਥਕੋਨਾ ਕਮਿਊਨਿਟੀ ਲਈ ਇੱਕ ਥੰਮ ਸੀ ਅਤੇ ਉਨ੍ਹਾਂ ਦਾ ਬਹੁਤ ਸਤਿਕਾਰ ਹੈ।
ਪਰ ਉਨ੍ਹਾਂ ਕਿਹਾ ਕਿ ਇਸ ਫੈਸਲੇ 'ਚ ਕਮਿਊਨਿਟੀ ਦੇ ਮੈਂਬਰਾਂ ਦੀ ਵੀ ਰਾਏ ਲੈਣੀ ਚਾਹੀਦੀ ਸੀ ਅਤੇ ਉਹ ਵੀ ਕਮੇਟੀ ਨਾਲ ਇਸ ਫੈਸਲੇ 'ਚ ਸ਼ਾਮਿਲ ਹੋਣ ਦੀ ਖੁਸ਼ੀ ਮਹਿਸੂਸ ਕਰ ਪਾਉਂਦੇ।
ਇਸ ਮਾਮਲੇ 'ਚ 'ਨੇਮਿੰਗ ਕਮੇਟੀ' ਦੇ ਮੈਂਬਰਾਂ ਨੇ ਟਿੱਪਣੀ ਨਹੀਂ ਕੀਤੀ ਹੈ।
ਸੜਕ ਦਾ ਨਾਮ 'ਨੋਰਾ ਹੈਂਡਰਿਕਸ ਵੇਅ' ਰੱਖਿਆ ਗਿਆ ਹੈ।
ਇਹ ਪਹਿਲਾ ਮੌਕਾ ਹੈ ਜਦ ਵੈਨਕੂਵਰ 'ਚ ਕਿਸੇ ਸਟ੍ਰੀਟ ਦਾ ਨਾਮ ਕਿਸੇ ਸਿਆਹ ਰੰਗ ਦੀ ਔਰਤ ਨੂੰ ਸਮਰਪਿਤ ਕੀਤਾ ਗਿਆ ਹੈ।




