Jan 19, 2021 6:30 PM -

ਕੋਵਿਡ-19 ਮਾਮਲਿਆਂ ਦੇ ਇੱਕ ਕਲਸਟਰ ਕਾਰਨ ਡੰਕਨ 'ਚ ਇੱਕ ਪ੍ਰਾਈਵੇਟ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਸਕੂਲ ਦੇ ਦਰਵਾਜ਼ੇ ਘਟੋ-ਘੱਟ 1 ਫਰਵਰੀ ਤੱਕ ਬੰਦ ਕਰ ਦਿੱਤੇ ਗਏ ਹਨ।
ਡੰਕਨ ਕ੍ਰਿਸਟਨ ਸਕੂਲ ਦਾ ਕਹਿਣਾ ਹੈ ਕਿ ਸੰਕ੍ਰਮਣ ਦੇ ਮਾਮਲੇ 6 ਜਨਵਰੀ ਨੂੰ ਰਿਪੋਰਟ ਹੋਏ ਸਨ।
ਹੁਣ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ 'ਚ ਸਟਾਫ਼ ਦੀ ਵੱਡੀ ਗਿਣਤੀ ਸ਼ਾਮਿਲ ਹੋ ਗਈ ਹੈ ਅਤੇ ਇਸੇ ਕਾਰਨ ਸਕੂਲ 'ਚ ਆਪ੍ਰੇਸ਼ਨ ਜਾਰੀ ਰਖਣੇ ਮੁਸ਼ਕਿਲ ਹੋ ਗਏ ਹਨ।
ਸਕੂਲ ਨਾਲ ਸੰਬੰਧਤ ਕੁੱਲ ਕਿੰਨੇ ਮਾਮਲੇ ਉਜਾਗਰ ਹੋ ਚੁੱਕੇ ਹਨ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਹਾਲਾਂਕਿ ਆਈਲੈਂਡ ਹੈਲਥ ਨੇ ਸੰਕ੍ਰਮਣ ਦੇ ਮਾਮਲਿਆਂ ਨੂੰ 'ਕਲਸਟਰ' ਤੱਕ ਸੀਮਤ ਦੱਸਿਆ ਹੈ ਅਤੇ ਆਊਟਬ੍ਰੇਕ ਨਹੀਂ ਐਲਾਨੀ ਗਈ ਹੈ।
ਸਕੂਲ ਵੱਲੋਂ ਭੇਜੀ ਗਈ ਇੱਕ ਚਿੱਠੀ 'ਚ ਦੱਸਿਆ ਗਿਆ ਹੈ ਕਿ ਆਈਲੈਂਡ ਹੈਲਥ ਵੱਲੋਂ ਪ੍ਰਭਾਵਿਤ ਵਿਦਿਆਰਥੀਆਂ ਜਾਂ ਸਟਾਫ਼ ਦੇ ਨੇੜਲੇ ਲੋਕਾਂ ਨਾਲ ਸੰਪਰਕ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ 2 ਹਫ਼ਤੇ ਲਈ ਸੈਲਫ-ਆਈਸੋਲੇਟ ਕਰਨਾ ਪਵੇਗਾ।




