Aug 29, 2024 8:18 PM - The Canadian Press

ਮੈਟਰੋ ਵੈਨਕੂਵਰ ਵਿਚ ਸੇਵਾਵਾਂ ਨਿਭਾਉਣ ਵਾਲੀ ਹੈਂਡੀਡਾਰਟ ਕੰਪਨੀ ਵਲੋਂ ਅਗਲੇ ਹਫਤੇ ਤੋਂ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਅਸਲ ਵਿਚ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਅਗਲੇ ਹਫਤੇ ਹੈਂਡੀਡਾਰਟ ਟਰਾਂਜ਼ਿਟ ਸੇਵਾਵਾਂ ਠੱਪ ਹੋਣ ਜਾ ਰਹੀਆਂ ਹਨ। ਅਮਲਗੇਮੇਟਿਡ ਟਰਾਂਜ਼ਿਟ ਯੂਨੀਅਨ ਅਤੇ ਖੇਤਰ ਵਿੱਚ ਹੈਂਡੀਡਾਰਟ ਸੇਵਾਵਾਂ ਪ੍ਰਦਾਨ ਕਰਵਾਉਣ ਵਾਲੀ ਕੰਪਨੀ ਦੋਵਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਮੰਗਲਵਾਰ ਨੂੰ ਕਰਮਚਾਰੀਆਂ ਦੇ ਹੜਤਾਲ ’ਤੇ ਜਾਣ ਦੀ ਤਿਆਰੀ ਕਰ ਰਹੇ ਹਨ।
ਟਰਾਂਸਦੇਵ ਕੈਨੇਡਾ ਦਾ ਕਹਿਣਾ ਹੈ ਉਸ ਨੂੰ ਯੂੀਅਨ ਤੋਂ ਹੜਤਾਲ ਦਾ ਹੂੰਗਾਰਾ ਮਿਲਿਆ ਹੈ ਕਿਉਂਕਿ ਇਸ ਹਫਤੇ ਸਟਾਫ ਨੇ ਉਨ੍ਹਾਂ ਦੀ ਆਖਰੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ ਜਿਸ ਕਾਰਨ ਉਨ੍ਹਾਂ ਕੋਲ ਹੁਣ ਹੋਰ ਕੋਈ ਰਸਤਾ ਨਹੀਂ ਬਚਿਆ ਹੇ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਪੇਸ਼ਕਸ਼ ’ਚ ਜਨਵਰੀ 2026 ਤੱਕ ਤਨਖਾਹ ’ਚ 19 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਅਤੇ ਅਗਲੇ ਸਾਲ 1,500 ਡਾਲਰ ਦਾ ਰਿਟੈਂਸ਼ਨ ਬੋਨਸ ਸ਼ਾਮਲ ਹੈ। ਟਰਾਂਸਦੇਵ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਰੁਜ਼ਗਾਰਦਾਤਾ ਵਲੋਂ ਪੂਰੀ ਤਰ੍ਹਾਂ ਭੁਗਤਾਨ ਕੀਤੀ ਗਈ ਲਾਭ ਯੋਜਨਾ ਅਤੇ ਕੇਂਦਰੀ ਫਰੇਜ਼ਰ ਵੈਲੀ ਵਿੱਚ ਟਰਾਂਜ਼ਿਟ ਕਰਮਚਾਰੀਆਂ ਬਰਾਬਰ ਮੁਆਵਜ਼ੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।




