14.23C Vancouver
ADS

Jun 19, 2025 6:14 PM - The Canadian Press

ਵਰਕਰ ਦੀ ਮੌਤ ਦੇ ਮਾਮਲੇ ਵਿਚ ਸੋਫੀਨਾ ਫੂਡਜ਼ ਇੰਕ. ਕੰਪਨੀ ਨੂੰ $330,000 ਦਾ ਜੁਰਮਾਨਾ

Share On
company-to-pay-330k-after-edmonton-worker-trapped-in-smokehouse-dies-in-92-c-heat
The decision comes a day after Sofina pleaded guilty to one workplace safety violation while the remaining 25 other charges against the company were withdrawn.(Photo: The Canadian Press)

ਐਡਮਿੰਟਨ ਦੇ ਇਕ ਵਰਕਰ ਦੀ ਦੋ ਸਾਲ ਪਹਿਲਾਂ ਸਮੋਕਹਾਊਸ ਵਿਚ ਫਸਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਓਨਟਾਰੀਓ ਸਥਿਤ ਸੋਫੀਨਾ ਫੂਡਜ਼ ਇੰਕ. ਕੰਪਨੀ ਨੂੰ $330,000 ਦਾ ਜੁਰਮਾਨਾ ਲੱਗਾ ਹੈ।ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੰਮ ਦੌਰਾਨ ਵਰਕਰਜ਼ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਗਿਆ ਸੀ।

32 ਸਾਲਾ ਸਮੀਰ ਸੁਬੇਦੀ ਮਾਰਚ 2023 ਵਿਚ ਗੈਸ ਨਾਲ ਚੱਲਣ ਵਾਲੇ ਸਮੋਕਹਾਊਸ ਵਿਚ ਮੀਟ ਰੱਖਣ ਗਿਆ ਸੀ। ਇਸ ਦੇ ਅੰਦਰਲਾ ਦਰਵਾਜ਼ਾ ਖਰਾਬ ਹੋਣ ਕਾਰਨ ਮੁੜ ਨਾ ਖੁੱਲ੍ਹਿਆ ਜਿਸ ਵਿਚ ਫਸ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਸ ਸਮੇਂ ਇੱਥੋਂ ਦਾ ਤਾਪਮਾਨ 92 ਡਿਗਰੀ ਸੈਲਸੀਅਸ ਸੀ।

ਬੀਤੇ ਦਿਨ ਕੰਪਨੀ ਨੂੰ ਸੁਰੱਖਿਆ ਦੇ ਪ੍ਰਬੰਧ ਨਾ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕੰਪਨੀ ਵਿਰੁੱਧ 25 ਹੋਰ ਚਾਰਜਿਜ਼ ਨੂੰ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰਕਮ ਨੂੰ ਕੰਮ ਦੌਰਾਨ ਟ੍ਰੇਨਿੰਗ ਪ੍ਰੋਗਰਾਮ ਲਈ ਖਰਚਿਆ ਜਾਣਾ ਹੈ। ਦੱਸ ਦੇਈਏ ਕਿ ਕੰਪਨੀ ਵਲੋਂ ਪਹਿਲਾਂ ਹੀ ਪੀੜਤ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ।

Latest news

u-s-says-24-arrested-in-global-organized-crime-investigation-linked-to-nijjar-killing
Punjabi

ਨਿੱਝਰ ਕਤਲ ਮਾਮਲੇ ਨਾਲ ਜੁੜੀ ਜਾਂਚ ਵਿੱਚ ਦੁਨੀਆ ਭਰ ਤੋਂ 24 ਸ਼ੱਕੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਕੈਨੇਡਾ, ਅਮਰੀਕਾ ਅਤੇ ਯੂਰਪ ਵਿਚ ਇੱਕ ਵੱਡੇ ਸਾਂਝੇ ਓਪਰੇਸ਼ਨ ਤਹਿਤ ਬਿਸ਼ਨੋਈ ਗੈਂਗ ਸਮੇਤ ਭਾਰਤ-ਆਧਾਰਿਤ ਸੰਗਠਿਤ ਅਪਰਾਧ ਸਮੂਹ ਦੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗੈਂਗ ਦੇ 11 ਲੋਕਾਂ ਦੀ ਕੈਲੀਫੋਰਨੀਆ ਵਿਚ, ਇੱਕ-ਇੱਕ ਮੁਲਜ਼ਮ ਦੀ ਜਾਰਜੀਆ ਅਤੇ ਇੰਡੀਆਨਾ ਵਿਚ ਗ੍ਰਿਫਤਾਰੀ ਹੋਈ ਹੈ, ਜਦੋਂ ਕਿ ਕੈਨੇਡਾ ਵਿਚ ਤਿੰਨ ਅਤੇ ਸਪੇਨ ਵਿਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ। ਇਸ ਵੱਡੀ ਕਾਰਵਾਈ ਦੀ ਜਾਣਕਾਰੀ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਵਲੋਂ ਜਾਰੀ ਕੀਤੀ ਗਈ ਹੈ।
trump-reiterates-call-for-u-s-control-of-greenland-during-nato-summit
Punjabi

ਗ੍ਰੀਨਲੈਂਡ 'ਤੇ ਡੈਨਮਾਰਕ ਨਹੀਂ, ਸਗੋਂ ਅਮਰੀਕਾ ਦਾ ਕੰਟਰੋਲ ਹੋਣਾ ਚਾਹੀਦਾ ਹੈ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਗ੍ਰੀਨਲੈਂਡ 'ਤੇ ਡੈਨਮਾਰਕ ਨਹੀਂ, ਸਗੋਂ ਅਮਰੀਕਾ ਦਾ ਕੰਟਰੋਲ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਬਿਆਨ ਤੁਰਕੀ ਵਿੱਚ ਹੋ ਰਹੇ ਨੈਟੋ ਸਿਖਰ ਸੰਮੇਲਨ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਅਰਦੋਗਾਨ ਨਾਲ ਮੁਲਾਕਾਤ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ।
b-c-government-says-it-will-pursue-legal-action-against-openai-over-tumbler-ridge-mass-shooting
Punjabi

ਬੀ.ਸੀ. ਸਰਕਾਰ ਨੇ ਸਮੂਹਿਕ ਗੋਲੀਬਾਰੀ ਮਾਮਲੇ 'ਚ ਓਪਨਏਆਈ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਕੀਤਾ ਐਲਾਨ

ਬੀ.ਸੀ. ਸਰਕਾਰ ਟੰਬਲਰ ਰਿੱਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਸਬੰਧ ਵਿਚ ਓਪਨ ਏ.ਆਈ. ਖ਼ਿਲਾਫ਼ ਰਸਮੀ ਤੌਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੰਗਲਵਾਰ ਨੂੰ ਵੈਨਕੂਵਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬੀ. ਸੀ. ਅਤੇ ਕੈਲੀਫੋਰਨੀਆ ,ਜਿੱਥੇ ਓਪਨ ਏ.ਆਈ. ਦਾ ਮੁੱਖ ਦਫ਼ਤਰ ਹੈ ਦੋਵਾਂ ਥਾਵਾਂ 'ਤੇ ਨਾਮੀ ਵਕੀਲਾਂ ਨੂੰ ਕੇਸ ਲੜਨ ਲਈ ਹਾਇਰ ਕੀਤਾ ਹੈ।
iran-says-no-final-agreement-talks-if-u-s-threats-continue
Punjabi

ਅਮਰੀਕੀ ਧਮਕੀਆਂ ਜਾਰੀ ਰਹੀਆਂ ਤਾਂ ਅੰਤਿਮ ਸਮਝੌਤੇ 'ਤੇ ਗੱਲਬਾਤ ਨਹੀਂ ਹੋਵੇਗੀ: ਈਰਾਨ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਧਮਕੀਆਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਅੰਤਿਮ ਸਮਝੌਤੇ ਲਈ ਗੱਲਬਾਤ ਸ਼ੁਰੂ ਨਹੀਂ ਕੀਤੀ ਜਾਵੇਗੀ। ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤੀ ਪੋਸਟ ਵਿੱਚ ਕਿਹਾ ਕਿ ਸਮਝੌਤਾ ਮੈਮੋਰੈਂਡਮ (MoU) ਦੀ ਧਾਰਾ 13 ਸਪੱਸ਼ਟ ਕਰਦੀ ਹੈ ਕਿ ਧਮਕੀਆਂ ਦੇ ਮਾਹੌਲ ਵਿੱਚ ਅੰਤਿਮ ਸਮਝੌਤੇ ਲਈ ਵਾਰਤਾਵਾਂ ਸ਼ੁਰੂ ਨਹੀਂ ਹੋਣਗੀਆਂ।
cbsa-lays-12-charges-against-two-alleged-immigration-agents-in-126-000-international-student-tuition-fraud-case
Punjabi

ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ, 2 ਇਮੀਗ੍ਰੇਸ਼ਨ ਏਜੰਟਾਂ ਖ਼ਿਲਾਫ਼ ਲੱਗੇ ਅਪਰਾਧਿਕ ਦੋਸ਼

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਟਿਊਸ਼ਨ ਫੀਸ ਦੇ ਨਾਂ 'ਤੇ ਲਗਭਗ $126,000 ਦਾ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋ ਕਥਿਤ ਇਮੀਗ੍ਰੇਸ਼ਨ ਏਜੰਟਸ ਖ਼ਿਲਾਫ਼ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਮੁਲਜ਼ਮਾਂ ਦੀ ਪਛਾਣ Hardik Dave ਅਤੇ Jainishkumar Patel ਵਜੋਂ ਸਾਹਮਣੇ ਆਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link