15.25C Vancouver
ADS

Sep 10, 2024 2:19 PM - Connect Newsroom

ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਸ਼ਿਕਾਇਤ ,ਕਾਰਵਾਈ ਦੀ ਕੀਤੀ ਮੰਗ '

Share On
complaint-given-at-sri-akal-takht-sahib-against-balwinder-singh-bhundar-demand-for-action
This complaint has been made by former MLA Sukhwinder Singh Aulakh, Shiromani Committee member Mithu Singh Kahne K and others. (Photo: Facebook/Balwinder Singh Bhunder)

ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਪੈਦਾ ਹੋਇਆ ਸੰਕਟ ਲਗਾਤਾਰ ਵੱਧ ਰਿਹਾ ਹੈ। ਹੁਣ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਹ ਸ਼ਿਕਾਇਤ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਣੇ ਕੇ ਸਮੇਤ ਹੋਰਾਂ ਵੱਲੋਂ ਕੀਤੀ ਗਈ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਬਲਵਿੰਦਰ ਸਿੰਘ ਭੂੰਦੜ ਨੇ ਅਕਾਲ ਤਖ਼ਤ ਦੇ ਹੁਕਮਾਂ ਖਿਲਾਫ਼ ਆਪਣੇ ਘਰ ਵਿਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ।

ਦਾਅਵਾ ਕੀਤਾ ਗਿਆ ਹੈ ਕਿ ਇਹ ਮੀਟਿੰਗ 2014 ਵਿਚ ਹੋਈ ਸੀ, ਜਿਸ ਵਿਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਤਿੰਨ ਆਗੂ ਸ਼ਾਮਲ ਹੋਏ ਸਨ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਜੇ ਸੁਖਬੀਰ ਖਿਲਾਫ਼ ਇਸੇ ਮਾਮਲੇ ਵਿਚ ਸਖ਼ਤ ਫ਼ੈਸਲਾ ਲਿਆ ਜਾ ਸਕਦਾ ਹੈ ਤਾਂ ਭੂੰਦੜ ’ਤੇ ਵੀ ਉਸੇ ਮਾਮਲੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।

Latest news

israel-orders-evacuations-in-southern-lebanon-villages-amid-ceasefire-violations-claims
Punjabi

ਜੰਗਬੰਦੀ ਦੌਰਾਨ ਇਜ਼ਰਾਈਲ ਨੇ ਦੱਖਣੀ ਲੇਬਨਾਨ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

ਇਜ਼ਰਾਇਲ ਅਤੇ ਲੇਬਨਾਨ ਵਿਚਕਾਰ ਚੱਲ ਰਹੀ ਜੰਗਬੰਦੀ ਦੇ ਦੌਰਾਨ ਇਜ਼ਰਾਈਲ ਦੀ ਫੌਜ ਨੇ ਦੱਖਣੀ ਲੇਬਨਾਨ ਦੇ 12 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਫੌਜ ਨੇ ਕਿਹਾ ਕਿ ਇਹ ਕਦਮ ਜਨਤਕ ਸੁਰੱਖਿਆ ਲਈ ਚੁੱਕਿਆ ਗਿਆ ਹੈ ਕਿਉਂਕਿ ਹਿਜ਼ਬੁੱਲਾ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ।
b-c-attorney-general-urges-ottawa-to-include-ai-chatbots-in-youth-social-media-rules
Punjabi

ਨੌਜਵਾਨਾਂ ਲਈ ਸੋਸ਼ਲ ਮੀਡੀਆ ਨਿਯਮਾਂ 'ਚ ਏਆਈ ਚੈਟਬੋਟਸ ਸ਼ਾਮਲ ਕਰਨ ਦੀ ਨਿੱਕੀ ਸ਼ਰਮਾ ਨੇ ਕੀਤੀ ਅਪੀਲ

ਬੀ. ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਬੱਚਿਆਂ ਲਈ ਬਣਾਏ ਜਾਣ ਵਾਲੇ ਸੋਸ਼ਲ ਮੀਡੀਆ ਨਿਯਮਾਂ ਵਿਚ ਏਆਈ ਚੈਟਬੋਟਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੈਟਜੀਪੀਟੀ ਵਰਗੇ ਪਲੇਟਫਾਰਮ ਨੂੰ ਇਸ ਬੈਨ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਇੱਕ ਉਮਰ ਹੱਦ ਤੱਕ ਪਾਬੰਦੀ ਲਗਾਉਣਾ ਬੇਕਾਰ ਹੋਵੇਗਾ।
evacuation-alert-issued-for-draper-alta-as-ice-jam-raises-river-levels
Punjabi

ਉੱਤਰੀ ਐਲਬਰਟਾ ਵਿੱਚ ਹੜ੍ਹ ਦਾ ਵਧਿਆ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ

ਉੱਤਰੀ ਐਲਬਰਟਾ ਵਿੱਚ ਫੋਰਟ ਮੈਕਮਰੀ ਨੇੜੇ ਡਰੇਪਰ ਕਮਿਊਨਿਟੀ ਲਈ ਹੜ੍ਹ ਦੇ ਖ਼ਤਰੇ ਕਾਰਨ ਮੰਗਲਵਾਰ ਸਵੇਰੇ ਇਵੈਕੂਏਸ਼ਨ ਅਲਰਟ ਜਾਰੀ ਕੀਤਾ ਗਿਆ ਹੈ। ਡਰੇਪਰ ਦੇ ਲਗਭਗ 140 ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ ਨੋਟਿਸ ‘ਤੇ ਘਰ ਛੱਡਣ ਲਈ ਤਿਆਰ ਰਹਿਣ। ਇਹ ਇਲਾਕਾ ਕਲੀਅਰ ਵਾਟਰ ਰਿਵਰ ਦੇ ਦੱਖਣੀ ਕੰਢੇ ‘ਤੇ ਵੁੱਡ Buffalo ਦੀ Regional Municipality ਵਿੱਚ ਸਥਿਤ ਹੈ।
measles-exposure-reported-at-grande-prairie-hospital-emergency-department
Punjabi

ਗ੍ਰੈਂਡੇ ਪ੍ਰੈਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਖਸਰੇ ਦੇ ਸੰਪਰਕ ਦੀ ਜਾਰੀ ਕੀਤੀ ਚਿਤਾਵਨੀ

ਐਲਬਰਟਾ ਦੇ ਸਿਹਤ ਅਧਿਕਾਰੀਆਂ ਨੇ Grande Prairie ਇਲਾਕੇ ਵਿੱਚ ਖਸਰੇ ਦੇ ਸੰਭਾਵਿਤ ਖ਼ਤਰੇ ਬਾਰੇ ਜਨਤਕ ਚਿਤਾਵਨੀ ਜਾਰੀ ਕੀਤੀ ਹੈ।ਸਿਹਤ ਵਿਭਾਗ ਅਨੁਸਾਰ 20 ਅਤੇ 22 ਅਪ੍ਰੈਲ ਨੂੰ ਖਸਰਾ ਪੀੜਤ ਹਸਪਤਾਲ ਐਮਰਜੈਂਸੀ ਡਿਪਾਰਟਮੈਂਟ ਵਿਚ ਮੌਜੂਦ ਸੀ।
netherlands-considering-rose-imports-from-punjab-says-cm-bhagwant-mann
Punjabi

ਨੀਦਰਲੈਂਡ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ’ਤੇ ਕਰ ਰਿਹਾ ਹੈ ਵਿਚਾਰ: ਭਗਵੰਤ ਮਾਨ

ਨੀਦਰਲੈਂਡ ਨੇ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਅਜਿਹਾ ਭਰੋਸਾ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link