12.08C Vancouver
ADS

Mar 24, 2023 8:03 PM - B.C. Government

ਨਿਊ ਵੈਸਟਮਿੰਸਟਰ, ਟ੍ਰਾਇ-ਸਿਟੀਜ਼ ਵਿੱਚ ਕੰਮਪਲੈਕਸ-ਕੇਅਰ ਹਾਊਸਿੰਗ ਸੇਵਾਵਾਂ ਆਉਣ ਵਾਲੀਆਂ ਹਨ

Share On
complex-care-housing-services-coming-to-new-westminster-tri-cities
Complex-care housing provides voluntary services to people who face overlapping mental-health and addiction challenges and other complex health issues, such as brain injuries.

ਜਿਵੇਂ ਸੂਬਾ ਕੰਮਪਲੈਕਸ-ਕੇਅਰ ਹਾਊਸਿੰਗ ਸਰਵਿਸਿਜ਼ (ਗੁੰਝਲਦਾਰ-ਸੰਭਾਲ ਵਾਲੀਆਂ ਰਿਹਾਇਸ਼ ਸੇਵਾਵਾਂ) ਨੂੰ ਖੇਤਰ ਵਿੱਚ ਸ਼ਾਮਲ ਕਰਦਾ ਹੈ, ਨਿਊ ਵੈਸਟਮਿੰਸਟਰ ਅਤੇ ਟ੍ਰਾਇ-ਸਿਟੀਜ਼ ਦੇ ਇਲਾਕੇ ਵਿੱਚ ਗੁੰਝਲਦਾਰ ਮਾਨਸਿਕ-ਸਿਹਤ ਅਤੇ ਨਸ਼ਾਖੋਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਆਪਣੇ ਜੀਵਨ ਨੂੰ ਸਥਿਰ ਬਣਾਉਣ ਅਤੇ ਬੇਘਰੀ ਦੇ ਸਿਲਸਿਲੇ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਵਧੇਰੇ ਸਹਾਇਤਾਵਾਂ ਤੱਕ ਪਹੁੰਚ ਹੋਵੇਗੀ।

ਕੰਮਪਲੈਕਸ-ਕੇਅਰ ਹਾਊਸਿੰਗ ਉਹਨਾਂ ਲੋਕਾਂ ਨੂੰ ਸਵੈ-ਇੱਛਤ ਸੇਵਾਵਾਂ ਦਿੰਦੀ ਹੈ ਜੋ ਇੱਕੋ ਸਮੇਂ ‘ਤੇ ਮਾਨਸਿਕ-ਸਿਹਤ ਅਤੇ ਨਸ਼ਾਖੋਰੀ ਦੀਆਂ ਦੋਵੇਂ ਚੁਣੌਤੀਆਂ ਅਤੇ ਹੋਰ ਗੁੰਝਲਦਾਰ ਸਿਹਤ ਮੁੱਦਿਆਂ, ਜਿਵੇਂ ਕਿ ਦਿਮਾਗੀ ਸੱਟਾਂ ਦਾ ਸਾਹਮਣਾ ਕਰਦੇ ਹਨ। ਆਉਟਰੀਚ ਟੀਮਾਂ ਉਹਨਾਂ ਲੋਕਾਂ ਨਾਲ ਸੰਪਰਕ ਕਰਨਗੀਆਂ ਜੋ ਬੇਘਰੀ ਜਾਂ ਬੇਘਰ ਹੋਣ ਦੇ ਜੋਖਮ ਦਾ ਅਨੁਭਵ ਕਰ ਰਹੇ ਹਨ, ਅਤੇ ਉਹਨਾਂ ਨੂੰ ਅਜਿਹੀ ਰਿਹਾਇਸ਼ ਦੇਣ ਵਿੱਚ ਮਦਦ ਕਰਨਗੀਆਂ, ਜਿੱਥੇ ਉਹਨਾਂ ਨੂੰ ਲੋੜੀਂਦੀਆਂ ਸਹਾਇਤਾਵਾਂ ਮਿਲਣ।

"ਬੀ.ਸੀ. ਵਿੱਚ ਹਰ ਕੋਈ ਸੁਰੱਖਿਅਤ ਮਹਿਸੂਸ ਕਰਨ ਅਤੇ ਇੱਜ਼ਤ ਨਾਲ ਰਹਿਣ ਦਾ ਹੱਕਦਾਰ ਹੈ," ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ ਜੈਨੀਫਰ ਵ੍ਹਾਈਟਸਾਈਡ ਨੇ ਕਿਹਾ। "ਕੰਮਪਲੈਕਸ-ਕੇਅਰ ਹਾਊਸਿੰਗ, ਰਿਹਾਇਸ਼ ਸੇਵਾਵਾਂ ਵਿੱਚ ਆਪਣੀ ਕਿਸਮ ਦੀ ਪਹਿਲੀ ਪਹੁੰਚ ਹੈ ਜੋ ਲੋਕਾਂ ਨੂੰ ਵਿਸਤ੍ਰਿਤ ਅਤੇ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸਹਾਇਤਾਵਾਂ ਦਿੰਦੀ ਹੈ, ਜਿਸ ਵਿੱਚ ਸਥਿਰਤਾ ਸਥਾਪਿਤ ਕਰਨ ਅਤੇ ਬੇਘਰ ਹੋਣ ਦੇ ਸਿਲਸਿਲੇ ਨੂੰ ਖਤਮ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ ਪ੍ਰਾਇਮਰੀ ਕੇਅਰ ਸ਼ਾਮਲ ਹੈ।"

ਨਿਊ ਵੈਸਟਮਿੰਸਟਰ, ਕੋਕੁਇਟਲਮ, ਪੋਰਟ ਕੋਕੁਇਟਲਮ, ਪੋਰਟ ਮੂਡੀ, ਐਨਮੋਰ ਅਤੇ ਬੈਲਕਾਰਾ ਵਿੱਚ ਮਾਰਚ 2023 ਵਿੱਚ ਸ਼ੁਰੂ ਕੀਤੀਆਂ ਗਈਆਂ ਕੰਮਪਲੈਕਸ-ਕੇਅਰ ਹਾਊਸਿੰਗ ਸੇਵਾਵਾਂ, 17 ਲੋਕਾਂ ਤੱਕ ਨੂੰ ਸੇਵਾਵਾਂ ਦੇਣਗੀਆਂ ਅਤੇ ਇਹ ਫਰੇਜ਼ਰ ਹੈਲਥ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link