Jun 4, 2024 6:45 AM - Connect Newsroom

ਹਰਿਆਣਾ ਦੀ ਗੁਰੂਗ੍ਰਾਮ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਰਾਜ ਬੱਬਰ ਅੱਗੇ ਹਨ। ਇੱਥੇ 4 ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਰਾਜ ਬੱਬਰ 37698 ਵੋਟਾਂ ਨਾਲ ਅੱਗੇ ਹਨ।
ਇੱਥੋਂ ਰਾਓ ਇੰਦਰਜੀਤ ਸਿੰਘ ਲਗਾਤਾਰ ਜਿੱਤਦੇ ਰਹੇ ਹਨ ਪਰ ਇਸ ਵਾਰ ਕਾਂਗਰਸ ਨੇ ਅਭਿਨੇਤਾ ਰਾਜ ਬੱਬਰ ਨੂੰ ਇੱਥੋਂ ਉਤਾਰਿਆ। ਇੰਦਰਜੀਤ 10 ਸਾਲ ਪਹਿਲਾਂ ਕਾਂਗਰਸ ਵਿਚ ਹੀ ਸਨ ਪਰ 2014 ਵਿਚ ਆਮ ਚੋਣਾਂ ਦੌਰਾਨ ਉਹ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ।
ਯੂ. ਪੀ. ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਰਾਜ ਬੱਬਰ ਨੂੰ 189726 ਵੋਟਾਂ ਜਦਕਿ ਰਾਓ ਇੰਦਰਜੀਤ ਸਿੰਘ ਨੂੰ 156221 ਵੋਟਾਂ ਮਿਲੀਆਂ ਹਨ।




