21.09C Vancouver
ADS

Apr 24, 2024 3:38 PM - Connect Newsroom

ਕਾਂਗਰਸ ਨੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ’ਚੋਂ ਕੀਤਾ ਮੁਅੱਤਲ

Share On
congress-suspended-mla-vikramjit-singh-chaudhary-from-the-party
He wanted his family to be given the ticket but it did not happen and his mother Karamjit Kaur Chowdhury recently left the Congress and joined the BJP as a protest against not getting the ticket. (Photo: Facebook/Vikramjit Singh Chaudhary)

ਪੰਜਾਬ ਕਾਂਗਰਸ ਨੇ ਜਲੰਧਰ ਦੇ ਹਲਕਾ ਫਿਲੌਰ ਤੋਂ ਮੌਜੂਦਾ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਚੌਧਰੀ ਖ਼ਿਲਾਫ਼ ਇਹ ਕਾਰਵਾਈ ਉਨ੍ਹਾਂ ਵਲੋਂ ਵਾਰ-ਵਾਰ ਪਾਰਟੀ ਖ਼ਿਲਾਫ਼ ਸ਼ਬਦਾਵਲੀ ਵਰਤਣ ਕਾਰਨ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਪਾਰਟੀ ਵਲੋਂ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਣ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸਨ, ਉਦੋਂ ਤੋਂ ਹੀ ਬਿਕਰਮਜੀਤ ਚੌਧਰੀ ਚੰਨੀ ਦੀ ਖ਼ਿਲਾਫ਼ਤ ਕਰਦੇ ਆ ਰਹੇ ਸਨ।

ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੀ ਟਿਕਟ ਦਿੱਤੀ ਜਾਵੇ ਪਰ ਅਜਿਹਾ ਨਹੀਂ ਹੋਇਆ ਅਤੇ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਬੀਤੀ ਦਿਨੀਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਬਿਕਰਮਜੀਤ ਚੌਧਰੀ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਬੇਟੇ ਹਨ, ਜੋ ਜਲੰਧਰ ਤੋਂ ਪਾਰਟੀ ਦੇ ਸੰਸਦ ਮੈਂਬਰ ਸਨ।

Latest news

metro-vancouver-workers-escalate-job-action-over-burrard-inlet-dredging
Punjabi

ਵੈਨਕੂਵਰ 'ਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਕਾਮਿਆਂ ਨੇ ਕੰਟਰੈਕਟ ਵਿਵਾਦ ਕਾਰਨ ਕੰਮ ਕੀਤਾ ਬੰਦ

ਮੈਟਰੋ ਵੈਨਕੂਵਰ ਦੇ ਬਾਹਰੀ ਕਾਮਿਆਂ ਨੇ ਆਪਣੇ ਕੰਟਰੈਕਟ ਵਿਵਾਦ ਨੂੰ ਲੈ ਕੇ ਨੌਰਥ ਵੈਨਕੂਵਰ ਵਿਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵੱਡੇ ਤੇਲ ਅਤੇ ਮਾਲਵਾਹਕ ਜਹਾਜ਼ ਲਈ ਬੁਰਾਰਡ ਇਨਲੇਟ ਦੇ ਅਹਿਮ ਪ੍ਰੋਜੈਕਟ ਵਿਚ ਦੇਰੀ ਹੋ ਸਕਦੀ ਹੈ।
hit-and-run-in-nanaimo-leaves-one-person-dead
Punjabi

ਨੈਨਾਇਮੋ ’ਚ ਹਿੱਟ-ਐਂਡ-ਰਨ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਨੈਨਾਇਮੋ ਆਰ.ਸੀ.ਐਮ.ਪੀ. ਵੱਲੋਂ 16 ਅਗਸਤ ਨੂੰ ਵਾਪਰੇ ਇੱਕ ਹਿੱਟ-ਐਂਡ-ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਘਟਨਾ ਉਸ ਦਿਨ ਤੜਕੇ ਕਰੀਬ 1:48 ਵਜੇ ਐਲਬਰਟ ਸਟ੍ਰੀਟ ਅਤੇ ਡਨਸਮੁਇਰ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।
amritpal-singh-may-contest-from-dhuri-could-take-on-cm-bhagwant-mann
Punjabi

ਅੰਮ੍ਰਿਤਪਾਲ ਸਿੰਘ ਨੂੰ ਧੂਰੀ ਤੋਂ ਚੋਣ ਲੜਾਉਣ ’ਤੇ ਵਿਚਾਰ, ਭਗਵੰਤ ਮਾਨ ਨੂੰ ਦੇਣਗੇ ਟੱਕਰ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਇਲਾਵਾ ਧੂਰੀ ਤੋਂ ਚੋਣ ਲੜਨ ਵਿੱਚ ਦਿਲਚਸਪੀ ਦਿਖਾਈ ਹੈ।
9-migrants-bodies-recovered-after-boat-capsizes-off-libya
Punjabi

ਲੀਬੀਆ ’ਚ ਕਿਸ਼ਤੀ ਪਲਟਣ ਮਗਰੋਂ 9 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਪੂਰਬੀ ਇਲਾਕੇ ਵਿੱਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਪਿਛਲੇ ਦੋ ਦਿਨਾਂ ਦੌਰਾਨ ਲਗਭਗ 9 ਪ੍ਰਵਾਸੀਆਂ ਦੀਆਂ ਲਾਸ਼ਾਂ ਸਮੁੰਦਰੀ ਤੱਟ ਤੋਂ ਬਰਾਮਦ ਕੀਤੀਆਂ ਗਈਆਂ ਹਨ। ਤ੍ਰਿਪੋਲੀ ਰੈੱਡ ਕ੍ਰੇਸੈਂਟ ਮੁਤਾਬਕ ਲਾਸ਼ਾਂ ਤਾਜੌਰਾ ਇਲਾਕੇ ਤੋਂ ਮਿਲੀਆਂ ਹਨ, ਜੋ ਤ੍ਰਿਪੋਲੀ ਤੋਂ ਲਗਭਗ 22 ਕਿਲੋਮੀਟਰ ਦੂਰ ਹੈ।
calgary-shaw-by-election-set-for-sept-14-following-vacant-seat
Punjabi

ਕੈਲਗਰੀ-ਸ਼ਾਅ ਉਪ-ਚੋਣ 14 ਸਤੰਬਰ ਨੂੰ, ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 27 ਅਗਸਤ

ਇਲੈਕਸ਼ਨ ਐਲਬਰਟਾ ਨੇ ਪੁਸ਼ਟੀ ਕੀਤੀ ਕਿ ਕੈਲਗਰੀ-Shaw ਵਿਧਾਨ ਸਭਾ ਹਲਕੇ ਲਈ ਉਪ-ਚੋਣ 14 ਸਤੰਬਰ ਨੂੰ ਕਰਵਾਈ ਜਾਵੇਗੀ। ਇਸ ਹਲਕੇ ਵਿੱਚ ਚੋਣ ਕਰਵਾਉਣ ਲਈ ਅਧਿਕਾਰਤ ਤੌਰ 'ਤੇ Writ ਜਾਰੀ ਕਰ ਦਿੱਤੀ ਗਈ ਹੈ।ਇਹ ਸੀਟ ਮਈ ਮਹੀਨੇ ਤੋਂ ਖ਼ਾਲੀ ਪਈ ਸੀ, ਜਦੋਂ ਵਾਤਾਵਰਣ ਅਤੇ ਸੁਰੱਖਿਅਤ ਖੇਤਰ ਬਾਰੇ ਸਾਬਕਾ ਮੰਤਰੀ Rebecca Schulz ਨੇ ਆਪਣੇ ਖ਼ਿਲਾਫ਼ ਚੱਲੀ ਰੀਕਾਲ ਪਟੀਸ਼ਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link