Jan 21, 2021 2:10 AM -

ਡੈਰੇਕ ਸਲੋਨ ਬਾਰੇ ਰਿਪੋਰਟਸ ਆ ਰਹੀਆਂ ਹਨ ਕਿ ਉਹ ਹੁਣ ਕੰਜ਼ਰਵੇਟਿਵ ਐਮ.ਪੀ. ਨਹੀਂ ਹਨ।
ਸਲੋਨ ਦੇ ਸਾਥੀਆਂ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ।
ਆਪਣੀ ਨਾਕਾਮ ਹੋਈ ਲੀਡਰਸ਼ਿਪ ਕੈਂਪੇਨ ਦੌਰਾਨ ਸਲੋਨ ਵੱਲੋਂ ਇੱਕ 'ਵਾਈਟ ਸੁਪ੍ਰੀਮਿਸਟ' ਤੋਂ ਡੋਨੇਸ਼ਨ ਲੈਣ ਦੀਆਂ ਖਬਰਾਂ ਉਜਾਗਰ ਹੋਈਆਂ ਸਨ।
ਇਸ ਡੋਨੇਸ਼ਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਲੀਡਰ ਐਰਿਨ ਓ'ਟੂਲ ਨੇ ਸੋਮਵਾਰ ਨੂੰ ਸਲੋਨ ਨੂੰ ਕੌਕਸ ਤੋਂ ਹਟਾਉਣ ਦੀ ਪ੍ਰੀਕਿਰਿਆ ਅਰੰਭੀ ਸੀ।
ਐਰਿਨ ਓ'ਟੂਲ ਨੇ ਕਿਹਾ ਕਿ ਲਗਾਤਾਰ ਵੇਖਣ ਨੂੰ ਮਿਲ ਰਹੇ ਮਾੜੇ ਰਵਈਏ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਸਲੋਨ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਕਿ ਉਨ੍ਹਾਂ ਪੌਲ ਫਰੌਮ ਤੋਂ ਡੋਨੇਸ਼ਨ ਲਈ ਸੀ ਪਰ ਉਨ੍ਹਾਂ ਕਿਹਾ ਕਿ ਉਹ ਇਸ ਤੋਂ ਜਾਣੂ ਨਹੀਂ ਸਨ।
ਸਲੋਨ ਇਸ ਤੋਂ ਪਹਿਲਾਂ ਵੀ ਸਵਾਲਾਂ ਦੇ ਘੇਰੇ 'ਚ ਰਹਿ ਚੁੱਕੇ ਸਨ।
ਉਨ੍ਹਾਂ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦੀ ਕੈਨੇਡਾ ਪ੍ਰਤੀ ਇਮਾਨਦਾਰੀ 'ਤੇ ਸਵਾਲ ਚੁੱਕੇ ਸਨ।




