8.8C Vancouver
ADS

Apr 27, 2022 9:56 PM - The Canadian Press

ਪ੍ਰਧਾਨ ਮੰਤਰੀ ਦੇ 2016 ਦੇ ਟ੍ਰਿਪ 'ਤੇ ਅਪਰਾਧਿਕ ਜਾਂਚ ਦੀ ਮੰਗ ਕਰ ਰਹੀ ਵਿਰੋਧੀ ਧਿਰ

Share On
conservatives-call-on-rcmp-to-take-another-look-into-trudeaus-2016-aga-khan-trip
Opposition Conservatives are asking the RCMP to pursue a criminal investigation into Prime Minister Justin Trudeau's trip to the Aga Khan's private island six years ago, saying there's new evidence. (Photo - The Canadian Press)

ਵਿਰੋਧੀ ਧਿਰ ਕੰਜ਼ਰਵੇਟਿਵਸ ਨੇ ਆਰ.ਸੀ.ਐਮ.ਪੀ. ਨੂੰ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬ 6 ਸਾਲ ਪਹਿਲਾਂ ਦੇ ਇੱਕ ਟ੍ਰਿਪ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕੀਤੀ ਜਾਵੇ।

ਮਾਮਲਾ ਸਾਲ 2016 ਦਾ ਹੈ।

ਉਸ ਸਮੇਂ ਜਸਟਿਨ ਟਰੂਡੋ ਨੇ ਆਗਾ ਖਾਨ ਦੇ ਪ੍ਰਾਈਵੇਟ ਆਈਲੈਂਡ ਦਾ ਦੌਰਾ ਕੀਤਾ ਸੀ।

ਹੁਣ ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਨਵੇਂ ਤੱਥ ਸਾਹਮਣੇ ਆਏ ਹਨ। ਦਰਅਸਲ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਦੇ ਬਹਾਮੀਅਨ ਵਕੇਸ਼ਨ 'ਤੇ ਸਵਾਲ ਚੁੱਕੇ ਹਨ।

ਇਸ ਦੌਰੇ 'ਤੇ ਟਰੂਡੋ ਨੇ ਆਪਣੇ ਪਰਿਵਾਰ ਦੇ ਨਾਲ ਪਹੁੰਚ ਕੀਤੀ ਸੀ।

ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 'ਐਕਸੈਸ ਟੁ ਇਨਫਰਮੇਸ਼ਨ' ਦੀ ਬੇਨਤੀ 'ਤੇ ਨਵੀਂ ਜਾਣਕਾਰੀ ਪਹੁੰਚੀ ਹੈ।

ਪਾਰਟੀ ਦਾ ਕਹਿਣਾ ਹੈ ਕਿ ਫੋਰਸ ਨੇ ਟਰੂਡੋ 'ਤੇ ਫਰੌਡ ਦੇ ਮਾਮਲੇ 'ਚ ਜਾਂਚ 'ਤੇ ਵਿਚਾਰ ਕੀਤਾ ਸੀ।

ਇਸ ਟ੍ਰਿਪ ਬਾਰੇ ਫੈਡਰਲ ਐਥਿਕਸ ਕਮਿਸ਼ਨਰ ਨੇ ਵੀ ਜਾਂਚ ਕੀਤੀ ਸੀ ਅਤੇ ਸਾਲ 2017 'ਚ ਆਖਿਆ ਸੀ ਕਿ ਟਰੂਡੋ ਦੀ ਤੋਹਫਾ ਕਬੂਲ ਕਰਨ ਦੀ ਹਰਕਤ ਨਾਲ 'ਕੰਫਲਿਕਟ ਆਫ ਇੰਟ੍ਰਸਟ ਰੂਲਸ' ਦੀ ਅਣਦੇਖੀ ਹੋਈ ਸੀ।

ਇਸ ਦੀ ਬੁਨਿਆਦ ਦੱਸੀ ਗਈ ਸੀ ਕਿ ਆਗਾ ਖਾਨ ਨੇ ਅਜਿਹੀ ਚੈਰਿਟੀ ਸਥਾਪਿਤ ਕੀਤੀ ਸੀ ਜਿਸ ਨੂੰ ਫੈਡਰਲ ਪੈਸਾ ਹਾਸਿਲ ਹੋਇਆ ਸੀ।

ਕੰਜ਼ਰਵੇਟਿਵ ਪਾਰਟੀ ਦੀ ਅੰਤਰਿਮ ਲੀਡਰ, ਕੈਂਡਿਸ ਬਰਗਨ ਨੇ ਲਗਾਤਾਰ ਸਵਾਲ ਕੀਤੇ ਹਨ ਕਿ ਪ੍ਰਧਾਨ ਮੰਤਰੀ ਸਪਸ਼ਟ ਕਰਨ ਕਿ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਖੁਦ ਨੂੰ ਤੋਹਫਾ ਕਬੂਲ ਕਰਨ ਦੀ ਅਥਾਰਿਟੀ ਦੇ ਦਿੱਤੀ ਸੀ।

ਉਨ੍ਹਾਂ ਮੰਗਲਵਾਰ ਨੂੰ ਵੀ ਕਿਹਾ ਸੀ ਕਿ, ਬਚਕਾਨਾ ਲੱਗੇਗਾ ਪਰ ਸੱਚ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਮਾਮਲੇ 'ਚ ਖੁਦ ਲਈ ਇੱਕ ਨੋਟ ਲਿਖਿਆ ਜਾ ਸਕਦਾ ਸੀ ਅਤੇ ਖੁਦ ਨੂੰ ਛੁੱਟੀ ਦੀ ਇਜਾਜਤ ਦਿੱਤੀ ਜਾ ਸਕਦੀ ਸੀ।

ਉਨ੍ਹਾਂ ਪੁੱਛਿਆ ਕੀ ਪ੍ਰਧਾਨ ਮੰਤਰੀ ਨੇ ਖੁਦ ਲਈ ਅਜਿਹਾ ਕੋਈ ਨੋਟ ਲਿਖਿਆ ਸੀ।

ਉਨ੍ਹਾਂ ਦੇ ਸਵਾਲ ਇਸ ਮਸਲੇ 'ਤੇ ਨਿਰਧਾਰਿਤ ਹਨ ਕਿ ਕ੍ਰਿਮੀਨਲ ਕੋਡ ਪ੍ਰੋਵੀਜਨ ਤਹਿਤ ਸਰਕਾਰੀ ਅਧਿਕਾਰੀ, ਸਰਕਾਰ ਨਾਲ ਡੀਲ ਕਰਨ ਵਾਲੇ ਲੋਕਾਂ ਤੋਂ ਤੋਹਫੇ ਕਬੂਲ ਨਹੀਂ ਕਰ ਸਕਦੇ ਜਦ ਤਕ ਕਿ ਉਨ੍ਹਾਂ ਕੋਲ ਅਜਿਹਾ ਕਰਨ ਦੀ ਸਰਕਾਰੀ ਬਰਾਂਚ ਦੇ ਮੁਖੀ ਦੀ ਇਜਾਜਤ ਨਾ ਹੋਵੇ।

ਕੈਂਡਿਸ ਬਰਗਨ ਨੇ ਆਖਿਆ ਹੈ ਕਿ ਟਰੂਡੋ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਖੁਦ ਲਈ ਕੋਈ ਨ ਨਹੀਂ ਲਿਖਿਆ ਸੀ ਅਤੇ ਇਹ ਵੀ ਇੱਕ ਨਵਾਂ ਸਬੂਤ ਹੈ ਅਤੇ ਇਸ ਦੀ ਆਰ.ਸੀ.ਐਮ.ਪੀ. ਨੂੰ ਜਾਂਚ ਕਰਨੀ ਚਾਹੀਦੀ ਹੈ।

Latest news

canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
canada-u-s-air-travel-rebounds-passenger-numbers-rise-5-9-in-august
Punjabi

ਕੈਨੇਡਾ ਤੋਂ ਅਮਰੀਕਾ ਹਵਾਈ ਯਾਤਰਾ ’ਚ ਮੁੜ ਤੇਜ਼ੀ, ਅਗਸਤ ’ਚ 5.9% ਦਾ ਵਾਧਾ ਦੇਖਣ ਨੂੰ ਮਿਲਿਆ

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਸਾਲ-ਦਰ-ਸਾਲ ਆ ਰਹੀ ਗਿਰਾਵਟ ਹੁਣ ਖ਼ਤਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਗਸਤ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2025 ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਿਆਸੀ ਤਣਾਅ ਕਾਰਨ ਕੈਨੇਡੀਅਨ ਦੀ ਅਮਰੀਕਾ ਯਾਤਰਾ ਵਿਚ ਜੋ ਵੱਡੀ ਮੰਦੀ ਆਈ ਸੀ ਉਹ ਹੁਣ ਸੁਧਾਰ ਵੱਲ ਵਧ ਰਹੀ ਹੈ।
eby-announces-new-tax-on-empty-condos-in-b-c
Punjabi

ਈਬੀ ਦਾ ਐਲਾਨ, ਬੀ.ਸੀ. ’ਚ ਖਾਲੀ ਕੰਡੋ ’ਤੇ ਲੱਗੇਗਾ ਨਵਾਂ ਟੈਕਸ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਬਰਨਬੀ ਵਿਚ ਚੋਣ ਪ੍ਰਚਾਰ ਦੌਰਾਨ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਵਿਚ empty ਕੰਡੋ ਟੈਕਸ ਲਾਗੂ ਕਰਨਗੇ। ਇਹ ਨਵਾਂ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਡਿਵੈਲਪਰਜ਼ 'ਤੇ ਲਗਾਇਆ ਜਾਵੇਗਾ ਜਿਨ੍ਹਾਂ ਵਲੋਂ ਤਿਆਰ ਹੋ ਚੁੱਕੇ ਕੰਡੋ ਯੂਨਿਟ ਇੱਕ ਸਾਲ ਤੋਂ ਵੱਧ ਸਮੇਂ ਲਈ ਬਿਨਾਂ ਵਿਕੇ ਖਾਲੀ ਛੱਡੇ ਜਾਂਦੇ ਹਨ ਅਤੇ ਇਹ ਟੈਕਸ ਹਰ ਖਾਲੀ ਸਾਲ ਦੇ ਨਾਲ 1 ਫੀਸਦੀ ਹੋਰ ਵਧਦਾ ਜਾਵੇਗਾ।
canada-u-s-trade-deal-could-take-time-as-trump-administration-shows-no-urgency
Punjabi

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ADS

Related News

post card alt

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link