13.4C Vancouver
ADS

Apr 25, 2024 6:02 PM - The Canadian Press

ਕੰਜ਼ਰਵੇਟਿਵ, ਐਨ.ਡੀ.ਪੀ. ਨੇ ਓਟਵਾ ਨੂੰ ਨਵੇਂ ਈ.ਵੀ. ਪਲਾਂਟਾਂ ਵਿੱਚ ਕੈਨੇਡੀਅਨਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਦੀ ਕੀਤੀ ਮੰਗ

Share On
conservatives-ndp-demand-ottawa-protect-canadians-jobs-at-new-ev-plants
Canada's Building Trades Union says Canadian workers are being sidelined in favour of foreign workers at the NextStar battery plant in Windsor, Ont., owned by Stellantis and LG Energy Solution.(Photo: The Canadian Press)

ਫੈਡਰਲ ਕੰਜ਼ਰਵੇਟਿਵ ਅਤੇ ਨਿਊ ਡੈਮੋਕਰੇਟਸ ਓਟਵਾ ਤੋਂ ਇਹ ਭਰੋਸਾ ਮੰਗ ਕੀਤੀ ਜਾ ਰਹੀ ਹੈ ਕਿ ਨਵੇਂ ਇਲੈਕਟ੍ਰਿਕ-ਵਹੀਕਲ ਪਲਾਂਟਾਂ ਵਿੱਚ ਸਥਾਨਕ ਨੌਕਰੀਆਂ ਦੀ ਸੁਰੱਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਅਤੇ ਐੱਨ.ਡੀ.ਪੀ. ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਹੌਂਡਾਂ ਦੇ ਨਵੇਂ ਇਲੈਕਟ੍ਰਿਕ ਵਹੀਕਲ ਪਲਾਂਟਸ ਵਿਚ ਸਥਾਨਕ ਲੋਕਾਂ ਨੂੰ ਹੀ ਨੌਕਰੀ ਦਿੱਤੀ ਜਾਵੇਗੀ।

ਇਹ ਸਵਾਲ ਇਸ ਲਈ ਉੱਠੇ ਹਨ ਕਿਉਂਕਿ ਕੈਨੇਡਾ ਦੀ ਬਿਲਡਿੰਗ ਟਰੇਡ ਯੂਨੀਅਨ ਦਾ ਕਹਿਣਾ ਹੈ ਕਿ ਵਿੰਡਸਰ ਦੇ ਨੈਕਸਟਸਟਾਰ ਬੈਟਰੀ ਪਲਾਂਟ ਵਿਚ ਕੈਨੇਡੀਅਨ ਵਰਕਰ ਨੂੰ ਦਰਕਿਨਾਰ ਕਰਦੇ ਹੋਏ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਨੈਕਸਟਸਟਾਰ ਬੈਟਰੀ ਪਲਾਂਟ ਦੀ ਮਾਲਕ ਸਟੈਲੈਂਟਿਸ ਤੇ ਐੱਲ.ਜੀ.ਐਨਰਜੀ ਸਲਿਊਸ਼ਨ ਹੈ।

ਸਟੈਲੈਂਟਿਸ ਅਤੇ ਫੈਡਰਲ ਸਰਕਾਰ ਦੋਹਾਂ ਦਾ ਕਹਿਣਾ ਹੈ ਕਿ ਸਿਰਫ 72 ਨੌਕਰੀਆਂ ਲਈ ਵਿਦੇਸ਼ੀ ਕਾਮੇ ਰੱਖੇ ਜਾ ਰਹੇ ਹਨ ਜੋ ਕੈਨੇਡੀਅਨਾਂ ਨੂੰ ਵਿਸ਼ੇਸ਼ ਉਪਕਰਣ ਦੀ ਵਰਤੋਂ ਬਾਰੇ ਟਰੇਨਿੰਗ ਦੇਣਗੇ ਪਰ ਯੂਨੀਅਨ ਦੇ ਪ੍ਰਧਾਨ ਸੀਨ ਸਟ੍ਰਿਕਲੈਂਡ ਦਾ ਕਹਿਣਾ ਹੈ ਕਿ ਇਹ ਉਹ ਕੰਮ ਹਨ ਜਿਨ੍ਹਾਂ ਨੂੰ ਕੈਨੇਡੀਅਨ ਵਰਕਰ ਪਹਿਲਾਂ ਤੋਂ ਹੀ ਕਰਨਾ ਜਾਣਦੇ ਹਨ।

ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਓਨਟਾਰੀਓ ਵਿਚ ਹੌਂਡਾ ਮੋਟਰ ਦੇ ਨਵੀਨਤਮ ਬਹੁ ਮਿਲੀਅਨ ਡਾਲਰ ਦੇ ਈ.ਵੀ. ਪ੍ਰੋਜੈਕਟ ਦੀ ਘੋਸ਼ਣਾ ਕੀਤੀ ਪਰ ਉਨ੍ਹਾਂ ਨੇ ਇਸ ਸਵਾਲ ਨੂੰ ਟਾਲ ਦਿੱਤਾ ਕਿ ਹੌਂਡਾ ਨਾਲ ਡੀਲ ਤਹਿਤ ਕੈਨੇਡੀਅਨ ਕਾਮਿਆਂ ਦੀਆਂ ਨੌਕਰੀਆਂ ਨੂੰ ਕਿਵੇਂ ਯਕੀਨੀ ਕੀਤਾ ਜਾਵੇਗਾ।

Latest news

sentencing-arguments-begin-for-man-convicted-of-sexually-assaulting-three-women
Punjabi

ਤਿੰਨ ਔਰਤਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਦੋਸ਼ੀ ਰਿਚਰਡ Mantha ਦੀ ਸਜ਼ਾ ’ਤੇ ਅੱਜ ਹੋਣਗੀਆਂ ਦਲੀਲਾਂ

ਕੈਲਗਰੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਰਿਚਰਡ Mantha ਦੀ ਸਜ਼ਾ 'ਤੇ ਅਦਾਲਤ ਵਿੱਚ ਅੱਜ ਬਹਿਸ ਸ਼ੁਰੂ ਹੋ ਗਈ ਹੈ। ਉਹ ਤਿੰਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਸ਼ੀਲਾ ਪਦਾਰਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਟ੍ਰਾਇਲ ਤੋਂ ਬਾਅਦ 62 ਸਾਲਾ Richard Mantha ਨੂੰ ਛੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
poilievre-attacks-carney-government-over-ev-mandate
Punjabi

EV ਮੈਨਡੇਟ ਨੂੰ ਲੈ ਕੇ ਪੌਲੀਐਵ ਦਾ ਕਾਰਨੀ ਸਰਕਾਰ ’ਤੇ ਹਮਲਾ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ EV ਆਦੇਸ਼ ਨੂੰ ਵਾਪਸ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਇਨ੍ਹਾਂ ਨੂੰ ਨਵੇਂ ਤਰੀਕੇ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਗਜ਼ਟ ਵਿਚ ਦਿੱਤੇ ਗਏ ਨੋਟਿਸ ਮੁਤਾਬਕ, ਸਰਕਾਰ ਨੇ ਪੁਰਾਣੇ EV Sales Mandate ਨੂੰ ਰੱਦ ਕਰਨ ਦੀ ਪ੍ਰਕਿਰਿਆ ਹਾਲ ਹੀ ਵਿਚ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਸਾਲ 20 ਫੀਸਦੀ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਕੀਤਾ ਗਿਆ ਸੀ।
metro-vancouver-workers-escalate-job-action-over-burrard-inlet-dredging
Punjabi

ਵੈਨਕੂਵਰ 'ਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਕਾਮਿਆਂ ਨੇ ਕੰਟਰੈਕਟ ਵਿਵਾਦ ਕਾਰਨ ਕੰਮ ਕੀਤਾ ਬੰਦ

ਮੈਟਰੋ ਵੈਨਕੂਵਰ ਦੇ ਬਾਹਰੀ ਕਾਮਿਆਂ ਨੇ ਆਪਣੇ ਕੰਟਰੈਕਟ ਵਿਵਾਦ ਨੂੰ ਲੈ ਕੇ ਨੌਰਥ ਵੈਨਕੂਵਰ ਵਿਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵੱਡੇ ਤੇਲ ਅਤੇ ਮਾਲਵਾਹਕ ਜਹਾਜ਼ ਲਈ ਬੁਰਾਰਡ ਇਨਲੇਟ ਦੇ ਅਹਿਮ ਪ੍ਰੋਜੈਕਟ ਵਿਚ ਦੇਰੀ ਹੋ ਸਕਦੀ ਹੈ।
hit-and-run-in-nanaimo-leaves-one-person-dead
Punjabi

ਨੈਨਾਇਮੋ ’ਚ ਹਿੱਟ-ਐਂਡ-ਰਨ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਨੈਨਾਇਮੋ ਆਰ.ਸੀ.ਐਮ.ਪੀ. ਵੱਲੋਂ 16 ਅਗਸਤ ਨੂੰ ਵਾਪਰੇ ਇੱਕ ਹਿੱਟ-ਐਂਡ-ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਘਟਨਾ ਉਸ ਦਿਨ ਤੜਕੇ ਕਰੀਬ 1:48 ਵਜੇ ਐਲਬਰਟ ਸਟ੍ਰੀਟ ਅਤੇ ਡਨਸਮੁਇਰ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link