12.64C Vancouver
ADS

Jan 25, 2023 1:37 AM - The Canadian Press

ਸਾਲ 2019 'ਚ ਖੁਦਕੁਸ਼ੀ ਤੋਂ ਪਹਿਲਾਂ ਕਾਂਸਟੇਬਲ ਚੈਨ ਨੇ ਕੀਤੀਆਂ ਹੋ ਸਕਦੀਆਂ ਖੁਦਕੁਸ਼ੀ ਦੀਆਂ ਕੋਸ਼ਿਸ਼ਾਂ: ਵੀ.ਪੀ.ਡੀ. ਸਾਰਜੈਂਟ

Share On
const-nicole-chan-may-have-had-suicide-attempts-prior-to-2019-death-vpd-sergeant
Vancouver Police Department human resources officer told a coroner's inquest that Const. Nicole Chan had a history of mental health issues and potential suicide attempts before inappropriate relationships she had with two senior officers. (Photo - Jennifer Chan/facebook)

ਵੈਨਕੂਵਰ ਪੁਲਿਸ ਦੀ ਅਫ਼ਸਰ ਦੇ ਖੁਦਕੁਸ਼ੀ ਮਾਮਲੇ 'ਚ ਇਨਕਵੈਸਟ ਦੌਰਾਨ ਦੱਸਿਆ ਗਿਆ ਹੈ ਕਿ ਕਾਂਸਟੇਬਲ ਨਿਕੋਲ ਚੈਨ ਦਾ 2 ਸੀਨੀਅਰ ਅਫਸਰਾਂ ਨਾਲ ਅਨੁਚਿਤ ਰਿਸ਼ਤੇ ਸਥਾਪਿਤ ਕਰਨ ਤੋਂ ਪਹਿਲਾਂ ਮਾਨਸਿਕ ਸਿਹਤ ਸੰਬੰਧੀ ਅਤੇ ਖੁਦਕੁਸ਼ੀ ਦੀਆਂ ਮੁਮਕਿਨ ਕੋਸ਼ਿਸ਼ਾਂ ਸੰਬੰਧੀ ਇਤਿਹਾਸ ਸੀ।

ਹਿਊਮਨ ਰਿਸੋਰਸਿਸ ਅਫ਼ਸਰ ਸਾਰਜੈਂਟ ਸਿੰਡੀ ਵੈਂਸ ਨੇ ਇੱਕ ਟਾਈਮਲਲਾਈਨ ਪੇਸ਼ ਕੀਤੀ ਜਿਸ 'ਚ ਕਾਂਸਟੇਬਲ ਚੈਨ ਦੀਆਂ ਐਚ.ਆਰ. ਸ਼ਿਕਾਇਤਾਂ ਸਨ।

ਉਨ੍ਹਾਂ ਦੱਸਿਆ ਕਿ ਹਾਇਰਿੰਗ ਪ੍ਰੀਕਿਰਿਆ ਦੌਰਾਨ ਚੈਨ ਨੇ ਦੱਸਿਆ ਸੀ ਕਿ ਸਾਲ 2006 'ਚ 17 ਸਾਲ ਦੀ ਉਮਰ 'ਚ ਉਨ੍ਹਾਂ 30 ਤੋਂ 40 ਟਾਇਲਾਨੌਲ ਖਾ ਲਈਆਂ ਸਨ।

ਯਾਦ ਰਹੇ ਖੁਦਕੁਸ਼ੀ ਦਾ ਮਾਮਲਾ ਕਰੀਬ 4 ਸਾਲ ਪਹਿਲਾਂ ਦਾ ਹੈ।

ਵੈਨਕੂਵਰ ਪੁਲਿਸ ਵੱਲੋਂ 30 ਸਾਲਾ ਅਫ਼ਸਰ ਦੀ ਮੌਤ ਸੰਬੰਧੀ ਜਾਣਕਾਰੀ ਬੀ.ਸੀ. ਕੋਰੋਨਰਸ ਸਰਵਿਸ ਕੋਲ ਸਾਲ 2019 'ਚ 27 ਜਨਵਰੀ ਨੂੰ ਪਹੁੰਚਾਈ ਗਈ ਸੀ।

ਕੱਲ ਇਨਕਵੈਸਟ ਦੌਰਾਨ ਪੀੜਤ ਅਫ਼ਸਰ ਦੀ ਭੈਣ ਨੇ ਦੱਸਿਆ ਸੀ ਕਿ ਉਸ ਦਾ ਮੰਨਣਾ ਹੈ ਕਿ ਕਾਂਸਟੇਬਲ ਨਿਕੋਲ ਚੈਨ ਨੂੰ ਡਿਪਾਰਟਮੈਂਟ 'ਚ ਇੱਕ ਹੋਰ ਅਫ਼ਸਰ ਨਾਲ ਸ਼ਰੀਰਕ ਸੰਬੰਧ ਬਣਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ।

ਜੈਨੀਫਰ ਚੈਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਉਸ ਦੀ ਭੈਣ ਦੀ ਮਾਨਸਿਕ ਸਿਹਤ ਸੰਬੰਧੀ ਸਮੱਸਿਆ ਇੱਕ ਕੋ-ਵਰਕਰ ਵੱਲੋਂ ਕੀਤੇ ਗਏ ਜਿਨਸੀ ਹਮਲੇ ਕਾਰਨ ਸ਼ੁਰੂ ਹੋਈ ਸੀ ਜਿਸ ਦੇ ਨਤੀਜੇ ਵਜੋਂ ਉਸ ਨੇ ਜਾਨ ਦੇ ਦਿੱਤੀ।

ਉਨ੍ਹਾਂ ਕਿਹਾ ਕਿ ਕਾਂਸਟੇਬਲ ਨਿਕੋਲ ਚੈਨ ਨੂੰ ਪ੍ਰੇਸ਼ਾਨੀ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਨੇ ਸਾਲ 2017 'ਚ ਪੁਲਿਸ ਚੀਫ਼ ਨੂੰ 2 ਸੀਨੀਅਰ ਅਫਸਰਾਂ ਹੱਥੋਂ ਹੋਏ ਸੋਸ਼ਣ ਦੀ ਸ਼ਿਕਾਇਤ ਕੀਤੀ ਸੀ।

ਯਾਦ ਰਹੇ ਇਨਕਵੈਸਟ ਦੌਰਾਨ ਜਿਊਰੀ ਕੋਲ ਸਬੂਤ ਅਤੇ ਗਵਾਹ ਪੇਸ਼ ਹੋਣਗੇ ਅਤੇ ਫਿਰ ਜਿਊਰੀ ਕੋਲ ਮੌਕਾ ਹੋਵੇਗਾ ਕਿ ਅਜਿਹੀਆਂ ਮੌਤਾਂ 'ਚ ਬਚਾਅ ਲਈ ਸਿਫਾਰਸ਼ਾਂ ਪੇਸ਼ ਕੀਤੀਆਂ ਜਾ ਸਕਣ।

ਯਾਦ ਰਹੇ ਇਹ ਇਨਕਵੈਸਟ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦ ਕੁਝ ਹੀ ਮਹੀਨੇ ਪਹਿਲਾਂ ਅਫ਼ਸਰ ਦੇ ਪਰਿਵਾਰ ਨੇ ਵੀ.ਪੀ.ਡੀ. ਖਿਲਾਫ ਮੁਕੱਦਮਾ ਕੀਤਾ ਹੈ ਕਿ ਅਸੁਰੱਖਿਅਤ ਕੰਮ ਦੇ ਮਾਹੌਲ ਕਾਰਨ ਅਤੇ ਮਾੜੀਆਂ ਨੀਤੀਆਂ ਕਾਰਨ ਕਾਂਸਟੇਬਲ ਚੈਨ ਨੂੰ ਜਿਨਸੀ ਹਮਲੇ ਅਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ।

ਮੁਕੱਦਮੇ 'ਚ ਕਾਂਸਟੇਬਲ ਦੇ 2 ਸੀਨੀਅਰ ਅਫਸਰਾਂ ਦਾ ਨਾਮ ਵੀ ਦਿੱਤਾ ਗਿਆ ਹੈ ਜਿੰਨਾ ਨਾਲ ਉਸ ਦੇ ਕਥਿਤ ਰਿਸ਼ਤੇ ਸਨ।

ਦੋਵਾਂ ਅਫਸਰਾਂ ਸਾਰਜੈਂਟ ਗਰੈਗ ਮੈਕੂਲੋ ਅਤੇ ਸਾਰਜੈਂਟ ਡੇਵਿਡ ਵੈਨ ਪੈਟਨ ਨੇ ਵੀ.ਪੀ.ਡੀ. ਛੱਡ ਦਿੱਤੀ ਹੈ।

ਸਾਰਜੈਂਟ ਮੈਕੂਲੋ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਵੈਨ ਪੈਟਨ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link