Jan 14, 2023 1:53 AM - Connect News

ਰਿਚਮੰਡ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਪ੍ਰਾਪਰਟੀ ਕਰਾਈਮ ਯੂਨਿਟ ਦੀ ਜਾਂਚ ਦੇ ਨਤੀਜੇ ਵਜੋਂ ਇਲਾਕੇ ਦੇ 4 ਵਪਾਰਾਂ 'ਚ ਬ੍ਰੇਕ ਐਂਡ ਐਂਟਰ ਦੇ ਮਾਮਲਿਆਂ 'ਚ ਗਿਲਟੀ ਪਲੀ/ਦੋਸ਼ ਕਬੂਲੇ ਗਏ ਹਨ।
ਜਾਂਚ ਵਿੱਚ ਰਿਚਮੰਡ ਆਰ.ਸੀ.ਐਮ.ਪੀ. ਨੂੰ ਇੰਟੈਗ੍ਰੇਟਿਡ ਮਿਊਨਿਸਿਪਲ ਪ੍ਰੋਵਿੰਸ਼ੀਅਲ ਆਟੋ ਕਰਾਈਮ ਟੀਮ ਦਾ ਸਹਿਯੋਗ ਮਿਲਿਆ ਸੀ।
ਇੱਕ ਆਦਮੀ ਖਿਲਾਫ 4 ਬ੍ਰੇਕ ਐਂਡ ਐਂਟਰ ਸੰਬੰਧੀ ਘਟਨਾਵਾਂ 'ਚ ਦੋਸ਼ ਲੱਗੇ ਸਨ।
ਇਹ ਸਾਰੀਆਂ ਘਟਨਾਵਾਂ ਬੀਤੇ ਸਾਲ ਮਾਰਚ ਵਿੱਚ ਵਾਪਰੀਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਦੋਸ਼ ਕਬੂਲਣ ਵਾਲੇ ਵਿਅਕਤੀ ਦਾ ਨਾਮ ਡੈਰੇਕ ਜੌਨ ਮੁਏਰਹੈਡ ਹੈ।
ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ।




