Jan 18, 2022 11:10 PM - Connect News

ਬੀ.ਸੀ. ਦੇ ਵਿੱਚ ਹੜ੍ਹਾਂ ਅਤੇ ਮਡਸਲਾਈਡਸ ਵਿਚਾਲੇ ਜਾਰੀ ਕੀਤੀ ਗਈ ਸਟੇਟ ਆਫ ਐਮਰਜੈਂਸੀ ਨੂੰ ਅੱਜ ਮੱਧ ਰਾਤ ਨੂੰ ਹਟਾਇਆ ਜਾ ਰਿਹਾ ਹੈ।
ਸੂਬੇ ਦੇ ਟਰਾਂਸਪੋਰਟ ਅਤੇ ਇੰਫ੍ਰਾਸਟਕਚਰ ਮੰਤਰੀ, ਰੌਬ ਫਲੈਮਿੰਗ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸੂਬੇ 'ਚ ਕਈ ਰਸਤਿਆਂ 'ਤੇ ਮਰੱਮਤ ਦਾ ਕੰਮ ਜਾਰੀ ਰਹਿਣ ਵਿਚਾਲੇ ਐਮਰਜੈਂਸੀ ਨੂੰ ਜਾਰੀ ਰੱਖਿਆ ਗਿਆ ਸੀ।
ਹਾਲਾਂਕਿ ਉਨ੍ਹਾਂ ਕਿਹਾ ਕਿ ਹੁਣ ਹਾਲਾਤ ਬਿਹਤਰ ਹੋ ਗਏ ਹਨ ਅਤੇ ਬਹੁਤੇ ਰਸਤਿਆਂ 'ਤੇ ਆਵਾਜਾਈ ਵੀ ਬਿਹਤਰ ਹੋ ਗਈ ਹੈ ਜਿਸ ਵਿਚਾਲੇ ਹੁਣ ਐਮਰਜੈਂਸੀ ਜਾਰੀ ਰੱਖਣ ਦੀ ਲੋੜ ਨਹੀਂ ਹੈ।
ਬੀ.ਸੀ. 'ਚ ਫਿਰ ਤੋਂ ਖੁੱਲ੍ਹ ਰਿਹਾ ਕੋਕਿਹਾਲਾ ਹਾਈਵੇਅ
ਬੀ.ਸੀ. ਦੇ ਵਿੱਚ ਕੋਕਿਹਾਲਾ ਹਾਈਵੇਅ ਇੱਕ ਵਾਰ ਫਿਰ ਤੋਂ ਆਮ ਆਵਾਜਾਈ ਲਈ ਖੁੱਲ੍ਹਣ ਜਾ ਰਿਹਾ ਹੈ।
ਟਰਾਂਸਪੋਰਟ ਮੰਤਰੀ ਰੌਬ ਫਲੈਮਿੰਗ ਨੇ ਦੱਸਿਆ ਹੈ ਕਿ ਕੱਲ ਤੋਂ ਇਸ ਹਾਈਵੇਅ 'ਤੇ ਸਾਰੇ ਟਰੈਫਿਕ ਲਈ ਆਵਾਜਾਈ ਸ਼ੁਰੂ ਹੋ ਜਾਵੇਗੀ।
ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਰਸਤੇ 'ਤੇ ਕੁਝ ਬਦਲਾਅ ਹੋਏ ਹਨ ਅਤੇ ਕਈ ਥਾਵਾਂ 'ਤੇ ਸਪੀਡ ਰਿਡਕਸ਼ਨ ਤੋਂ ਇਲਾਵਾ ਸਿੰਗਲ ਲੇਨ ਟਰੈਫਿਕ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੁਝ ਸੈਕਸ਼ਨ ਅਜਿਹੇ ਹਨ ਜਿੱਥੇ ਵਾਹਨ ਚਾਲਕਾਂ ਨੂੰ ਕਿਸੇ ਨੂੰ ਓਵਰਟੇਕ ਕਰਨ ਤੋਂ ਬਚਾਅ ਕਰਨ ਦੀ ਲੋੜ ਹੋਵੇਗੀ।
ਉਨ੍ਹਾਂ ਕਿਹਾ ਕਿ ਹੋਪ ਅਤੇ ਮੈਰਿਟ ਵਿਚਾਲੇ ਰਸਤੇ 'ਤੇ ਪਹਿਲਾਂ ਨਾਲੋਂ ਵਧੇਰੇ ਸਮਾਂ ਲੱਗ ਸਕਦਾ ਹੈ ਅਤੇ ਵਾਹਨ ਚਾਲਕਾਂ ਨੂੰ ਆਪਣੀ ਯਾਤਰਾ ਉਸੇ ਅਨੁਸਾਰ ਸਕੈਡਿਉਲ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਹਾਈਵੇਅ 99 'ਤੇ ਵੀ ਪੈਂਬਰਟਨ ਅਤੇ ਲੀਲੋਏਟ ਵਿਚਾਲੇ ਕੁਝ ਪਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਰਸਤੇ ਨੂੰ ਮੁੱਖ ਤੌਰ 'ਤੇ ਲੋਕਲ ਕਮਰਸ਼ਲ ਟਰੈਫਿਕ ਲਈ ਸੁਰੱਖਿਅਤ ਮੰਨਿਆ ਜਾ ਰਿਹਾ ਹੈ।




