Dec 5, 2022 9:52 PM - Connect News

ਕੋਕਟਲਮ ਆਰ.ਸੀ.ਐਮ.ਪੀ. ਵੱਲੋਂ ਇੱਕ ਸ਼ੱਕੀ ਦੀ ਪਛਾਣ ਕਰਨ 'ਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਮਾਮਲਾ ਇੱਕ ਔਰਤ 'ਤੇ ਕੀਤੇ ਹਮਲੇ ਨਾਲ ਸੰਬੰਧਤ ਹੈ।
ਘਟਨਾ 4 ਨਵੰਬਰ/ਸ਼ੁੱਕਰਵਾਰ ਨੂੰ ਵਾਪਰੀ ਸੀ। ਕੋਕਟਲਮ ਆਰ.ਸੀ.ਐਮ.ਪੀ. ਦੇ ਅਫਸਰਾਂ ਨੂੰ ਲੋਹੀਡ ਹਾਈਵੇਅ 'ਤੇ ਸਥਿਤ ਸੁਪਰਸਟੋਰ 'ਚ ਸ਼ਾਮ ਕਰੀਬ 4.30 ਵਜੇ ਸੱਦਿਆ ਗਿਆ ਸੀ।
ਸ਼ੱਕੀ ਵਿਅਕਤੀ ਨੇ ਇੱਕ ਔਰਤ 'ਤੇ ਹਮਲਾ ਕੀਤਾ ਸੀ।
ਕਥਿਤ ਤੌਰ 'ਤੇ ਔਰਤ ਘਟਨਾ ਮੌਕੇ ਆਪਣੇ ਬੱਚੇ ਨਾਲ ਮੌਜੂਦ ਸੀ।
ਸ਼ੱਕੀ ਆਦਮੀ ਨੂੰ ਏਸ਼ੀਆਈ ਮੂਲ ਦਾ ਵਿਅਕਤੀ ਦੱਸਿਆ ਗਿਆ ਹੈ।
ਉਸ ਦੀ ਉਮਰ 25 ਤੋਂ 35 ਸਾਲ ਦਰਮਿਆਨ ਮੰਨੀ ਜਾ ਰਹੀ ਹੈ ਅਤੇ ਸ਼ੱਕੀ ਦੀ ਸਰਵੇਲੈਂਸ ਤਸਵੀਰ ਵੀ ਜਾਰੀ ਕੀਤੀ ਗਈ ਹੈ।




