Dec 23, 2020 9:27 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਦੇਸ਼ ਦੇ ਚੋਟੀ ਦੇ ਮਾਹਿਰਾਂ ਨੇ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿੰਦੇ ਹੋਏ, ਉੱਚੇ ਸਟੈਂਡਰਡਸ ਨਾਲ ਸਮਝੌਤਾ ਨਹੀਂ ਕੀਤਾ ਹੈ।
ਟਰੂਡੋ ਨੇ ਕਿਹਾ ਕਿ ਮੌਡਰਨਾ ਵੈਕਸੀਨ ਦੀਆਂ ਡਿਲਿਵਰੀਆਂ ਆਉਂਦੇ ਦਿਨਾਂ 'ਚ ਸ਼ੁਰੂ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਨਵਰੀ ਦੇ ਅੰਤ ਤਕ ਕੈਨੇਡਾ ਕੋਲ ਫਾਈਜ਼ਰ ਅਤੇ ਮੌਡਰਨਾ ਦੀ ਵੈਕਸੀਨ ਦੀਆਂ 1.2 ਮਿਲੀਅਨ ਡੋਜ਼ ਪਹੁੰਚ ਸਕਦੀਆਂ ਹਨ।
ਯਾਦ ਰਹੇ ਫਾਈਜ਼ਰ ਦੀ ਵੈਕਸੀਨ ਨੂੰ 9 ਦਿਸੰਬਰ ਨੂੰ ਐਪਰੂਵਲ ਮਿਲਿਆ ਸੀ।
ਹੈਲਥ ਕੈਨੇਡਾ ਨੇ ਕੋਵਿਡ-19 ਨਾਲ ਸੰਬੰਧਤ ਮੌਡਰਨਾ ਦੀ ਵੈਕਸੀਨ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ।
ਇਹ ਦੂਜੀ ਵਾਇਰਸ ਸੰਬੰਧੀ ਵੈਕਸੀਨ ਹੈ, ਜਿਸ ਨੂੰ ਕੈਨੇਡਾ 'ਚ ਵਰਤੋਂ ਲਈ ਗ੍ਰੀਨ ਸਿਗਨਲ ਦਿੱਤਾ ਗਿਆ ਹੈ।




