19.16C Vancouver
ADS

Sep 28, 2020 3:37 PM -

ਪਾਰਲੀਮੈਂਟ ਦੇ ਨਵੇਂ ਸੈਸ਼ਨ ਵਿੱਚ ਇਸ ਹਫ਼ਤੇ ਹੋਵੇਗਾ ਓ’ਟੂਲ ਦਾ ਭਾਸ਼ਣ ਅਤੇ ਕੋਵਿਡ-19 ਸੰਬੰਧੀ ਬਿੱਲ 'ਤੇ ਬਹਿਸ

Share On
covid-19-aid-bill-tory-leader-otooles-speech-headline-parliaments-first-full-week
Conservative Leader Erin O'Toole and Bloc Quebecois Leader Yves-Francois Blanchet are expected to return to the House of Commons after isolating due to COVID-19 as Parliament resumes Monday for its first full week. THE CANADIAN PRESS/Adrian Wyld

ਹਾਊਸ ਆਫ ਕਾਮਨਜ਼ ਦੇ ਪੱਤਝੜ ਦੇ ਸੈਸ਼ਨ ਦੇ ਪਹਿਲੇ ਹਫ਼ਤੇ ਦੀ ਸ਼ੁਰੂਆਤ ਅੱਜ ਸੋਮਵਾਰ ਤੋਂ ਹੋਣ ਜਾ ਰਹੀ ਹੈ।

ਕੰਜ਼ਰਵੇਟਿਵ ਲੀਡਰ ਏਰਿਨ ਓ’ਟੂਲ ਅਤੇ ਬਲੌਕ ਕਿਊਬੈਕੂਆ ਲੀਡਰ ਈਵ-ਫਰੌਨਸੁਆ ਬਲੈਨਸ਼ੈਟ ਅੱਜ ਆਪਣੀਆਂ ਸੀਟਾਂ ਤੇ ਮੌਜੂਦ ਹੋਣਗੇ।

ਦੋਵੇਂ ਵਿਰੋਧੀ ਲੀਡਰ ਕੋਵਿਡ-19 ਹੋ ਜਾਣ ਕਾਰਨ ਇਕੱਲਤਾ ਵਿੱਚ ਰਹਿ ਰਹੇ ਸਨ ਅਤੇ ਪਿੱਛਲੇ ਹਫਤੇ ਹਾਊਸ ਆਫ ਕਾਮਨਜ਼ ਵਿੱਚ ਮੌਜੂਦ ਨਹੀਂ ਸਨ।

ਲਿਬਰਲ ਪਾਰਟੀ ਵਲੋਂ ਪੇਸ਼ ਕੀਤੀ ਗਈ ‘ਥਰੋਨ ਸਪੀਚ’ ਬਾਰੇ ਜਿਥੇ ਇਹ ਦੋਵੇਂ ਆਪਣਾ ਪ੍ਰਤੀਕਰਮ ਪੇਸ਼ ਕਰਨਗੇ, ਓਥੇ ਹੀ ਪਾਰਲੀਮੈਂਟ ਵਿੱਚ ਸਰਕਾਰ ਵੱਲੋਂ ਪ੍ਰਸਤਾਵਤ ਕੀਤੇ ਗਏ ਕੋਵਿਡ-19 ਸੰਬੰਧੀ ਮਤੇ ਬਾਰੇ ਬਹਿਸ ਦੀ ਸ਼ੁਰੂਆਤ ਵੀ ਅੱਜ ਤੋਂ ਹੋਵੇਗੀ।

ਸਰਕਾਰ ਮਹਾਂਮਾਰੀ ਨਾਲ ਸੰਬੰਧਤ ਨਵੇਂ ਬੈਨੇਫਿਟ ਪ੍ਰੋਗਰਾਮ ਨੂੰ ਮੌਜੂਦਾ ਇੰਪਲਾਇਮੈਂਟ ਇੰਸ਼ੋਰੈਂਸ ਸਿਸਟਮ ਦੀ ਛੱਤਰ ਛਾਇਆ ਹੇਠ ਰੱਖਣ ਦੀ ਇੱਛੁਕ ਹੈ ਅਤੇ ਨਾਲ ਹੀ ਜੋ ਲੋਕ ਕੋਵਿਡ-19 ਕਾਰਨ ਕੰਮ ਨਹੀਂ ਕਰ ਸਕਦੇ ਉਨ੍ਹਾਂ ਨੂੰ ‘ਪੇਡ ਸਿੱਕ ਲੀਵ’ ਮੁਹੱਈਆ ਕਰਵਾਉਣ ਦੀ ਵੀ ਯੋਜਨਾ ਹੈ।

ਐਨ.ਡੀ.ਪੀ. ਵੱਲੋਂ ਲਿਬਰਲ ਸਰਕਾਰ ਦੀ ਥਰੋਨ ਸਪੀਚ ਵਿੱਚ ਪ੍ਰਸਤਾਵਤ ਨਵੇਂ ਬੇਨੈਫਿਟ ਪ੍ਰੋਗਰਾਮ ਅਤੇ ਪੇਡ ਸਿੱਕ ਲੀਵ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।

ਜਿਥੇ ਟੋਰੀ ਅਤੇ ਬਲੌਕ ਕਿਊਬੈਕੂਆ ਨੇ ਕਿਹਾ ਹੈ ਕਿ ਉਹ ਸਪੀਚ ਦੇ ਵਿਰੋਧ ਵਿੱਚ ਵੋਟ ਪਾਉਣਗੇ ਓਥੇ ਹੀ ਐਨ.ਡੀ.ਪੀ. ਦੇ ਸਹਿਯੋਗ ਨਾਲ ਲਿਬਰਲ ਪਾਰਟੀ ਦੇ ਘੱਟ ਗਿਣਤੀ ਸਰਕਾਰ ਬਣਾਈ ਰੱਖਣ ਦੀ ਉਮੀਦ ਹੈ।

Latest news

harbour-air-to-acquire-pacific-coastal-airlines-expanding-b-c-network
Punjabi

ਹਾਰਬਰ ਏਅਰ ਖਰੀਦੇਗੀ ਪੈਸੀਫਿਕ ਕੋਸਟਲ ਏਅਰਲਾਈਨਜ਼,ਬੀ.ਸੀ.’ਚ ਵਧੇਗਾ ਹਵਾਈ ਨੈੱਟਵਰਕ

ਬੀ.ਸੀ. ਦੇ ਹਵਾਬਾਜ਼ੀ ਖੇਤਰ ਵਿਚ ਹਾਰਬਰ ਏਅਰ ਆਪਣਾ ਨੈੱਟਵਰਕ ਵਧਾਉਣ ਜਾ ਰਹੀ ਹੈ, ਕੰਪਨੀ ਨੇ ਪੈਸੀਫਿਕ ਕੋਸਟਲ ਏਅਰਲਾਈਨਜ਼ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਮਝੌਤੇ ਮੁਤਾਬਕ, ਦੋਵਾਂ ਕੰਪਨੀਆਂ ਦੇ ਬ੍ਰਾਂਡ ਅਤੇ ਪਛਾਣ ਨੂੰ ਸੁਤੰਤਰ ਤੌਰ 'ਤੇ ਬਰਕਰਾਰ ਰੱਖਿਆ ਜਾਵੇਗਾ ਪਰ ਇਨ੍ਹਾਂ ਦਾ ਸਾਂਝਾ fleet 59 ਜਹਾਜ਼ਾਂ ਦਾ ਹੋ ਜਾਵੇਗਾ।
man-who-allegedly-threatened-to-kill-pm-mark-carney-identified
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਹੋਈ ਪਛਾਣ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ Jamie Da Costa ਵਜੋਂ ਹੋਈ ਹੈ ਜੋ ਹੁਣ ਹਿਰਾਸਤ ਵਿੱਚ ਰਹੇਗਾ। ਬੀਤੇ ਦਿਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ 31 ਸਾਲਾ Da Costa ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਮੰਗਲਵਾਰ ਸਵੇਰ ਤੱਕ ਉਹ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਸੀ।
alberta-safeway-workers-issue-strike-notice-to-sobeys
Punjabi

ਐਲਬਰਟਾ ਦੇ ਸੇਫਵੇਅ ਕਰਮਚਾਰੀਆਂ ਵੱਲੋਂ Sobeys ਨੂੰ ਹੜਤਾਲ ਦਾ ਨੋਟਿਸ ਜਾਰੀ

ਐਲਬਰਟਾ ਵਿੱਚ ਹਜ਼ਾਰਾਂ ਸੇਫ ਵੇਅ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਅਨ UFCW ਲੋਕਲ 401 ਨੇ ਮੂਲ ਕੰਪਨੀ Sobeys ਨੂੰ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਰਾਹੀਂ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਕਰਮਚਾਰੀ 7 ਅਕਤੂਬਰ ਨੂੰ ਅੱਧੀ ਰਾਤ ਤੋਂ ਹੜਤਾਲ 'ਤੇ ਜਾ ਸਕਦੇ ਹਨ।
uk-may-join-canada-led-defence-security-and-resilience-bank
Punjabi

ਕੈਨੇਡਾ ਦੀ ਅਗਵਾਈ ਵਾਲੇ ਡਿਫੈਂਸ ਬੈਂਕ ਨਾਲ ਜੁੜ ਸਕਦਾ ਹੈ ਯੂ.ਕੇ.

ਕੈਨੇਡਾ ਦੀ ਅਗਵਾਈ ਵਾਲੇ Defence, Security and Resilience Bank ਵਿਚ ਯੂ. ਕੇ. ਸ਼ਾਮਲ ਹੋ ਸਕਦਾ ਹੈ। ਰਿਪੋਰਟਸ ਮੁਤਾਬਕ, ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਚੱਲ ਰਹੀ ਹੈ, ਇਸ ਬੈਂਕ ਦਾ ਮੁੱਖ ਉਦੇਸ਼ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟ ਲਈ ਲੰਮੇ ਸਮੇਂ ਅਤੇ ਘੱਟ ਲਾਗਤ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਹੈ।
stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link