20.31C Vancouver
ADS

Jul 14, 2020 1:54 AM -

ਕਿਊਬੈਕ ਤੇ ਔਂਟੈਰੀਓ 'ਚ ਕੋਵਿਡ-19 ਦੇ ਮਾਮਲੇ ਸਥਿਰ, ਪਰ ਐਲਬਰਟਾ ਤੇ ਬੀ.ਸੀ. ਦੇ ਮਾਮਲਿਆਂ 'ਚ ਵਾਧਾ

Share On
covid-19-numbers-consistent-in-ontario-and-quebec-but-on-a-rise-in-alberta-and-b-c
Downtown Vancouver is pictured in the background as a Canadian flag blows in the wind at the Lonsdale Quay in North Vancouver, B.C. Tuesday, March 24, 2020. THE CANADIAN PRESS/Jonathan Hayward

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ ਪਹਿਲਾਂ ਹੀ ਇੱਕ ਲੱਖ ਦੇ ਪਾਰ ਪਹੁੰਚ ਚੁੱਕਿਆ ਹੈ। ਹੁਣ ਕੈਨੇਡਾ 'ਚ ਵਾਇਰਸ ਸੰਬੰਧੀ 108,155 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 8,790 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 71,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਬੀ.ਸੀ. 'ਚ 72 ਘੰਟਿਆਂ 'ਚ 62 ਮਾਮਲੇ ਹੋਏ ਰਿਪੋਰਟ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 62 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਦੁੱਖ ਦੀ ਖਬਰ ਰਹੀ ਕਿ 2 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ। ਇਹ ਮਾਮਲੇ ਸ਼ੁੱਕਰਵਾਰ ਤੋਂ ਸੋਮਵਾਰ ਵਿਚਾਲੇ ਦੇ 72 ਘੰਟਿਆਂ ਦੇ ਦਰਮਿਆਨ ਦੇ ਹਨ। ਸ਼ਨੀਵਾਰ ਨੂੰ 21, ਐਤਵਾਰ ਨੂੰ 20 ਅਤੇ ਸੋਮਵਾਰ ਨੂੰ 21 ਮਾਮਲੇ ਸਾਹਮਣੇ ਆਏ ਦੱਸੇ ਗਏ ਹਨ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,115 ਹੋ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 189 ਹੋ ਗਈ ਹੈ। ਬੀ.ਸੀ. 'ਚ ਵਾਇਰਸ ਸੰਬੰਧੀ 208 ਮਾਮਲੇ ਐਕਟਿਵ ਹਨ।


ਔਂਟੈਰੀਓ 'ਚ 3 ਵਾਇਰਸ ਪੀੜਤਾਂ ਦੀ ਮੌਤ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਇੱਕ ਵਾਰ ਫਿਰ ਤੋਂ 200 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਅੱਜ 116 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 130 ਅਤੇ ਐਤਵਾਰ ਨੂੰ 129 ਮਾਮਲੇ ਰਿਪੋਰਟ ਹੋਏ ਸਨ। ਸੂਬੇ 'ਚ 36,839 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਹਾਲਾਂਕਿ ਦੁੱਖ ਦੀ ਖਬਰ ਇਹ ਰਹੀ ਕਿ, ਅੱਜ ਸੂਬੇ 'ਚ 3 ਹੋਰ ਵਾਇਰਸ ਸੰਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ ਔਂਟੈਰੀਓ ਦੇ 2,722 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਔਂਟੈਰੀਓ ਦੇ ਕੁਲ 32,663 ਮਾਮਲੇ ਸੁਲਝ ਗਏ ਦੱਸੇ ਜਾ ਰਹੇ ਹਨ।


ਕਿਊਬੈਕ 'ਚ ਸਾਰੇ ਇੰਡੋਰ ਥਾਵਾਂ 'ਤੇ ਮਾਸਕ ਪਹਿਨਣਾ ਕੀਤਾ ਜ਼ਰੂਰੀ

ਕਿਊਬੈਕ 'ਚ ਅੱਜ ਕੋਰੋਨਾ ਵਾਇਰਸ ਦੇ 100 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਕਈ ਦਿਨ ਤੱਕ ਸੂਬੇ 'ਚ 100 ਤੋਂ ਘੱਟ ਮਾਮਲੇ ਰਿਪੋਰਟ ਹੋਣ ਤੋਂ ਬਾਅਦ, ਹੁਣ ਕਰੀਬ 5 ਦਿਨ ਤੋਂ ਸੂਬੇ 'ਚ ਵਾਇਰਸ ਪੀੜਤਾਂ ਦਾ ਅੰਕੜਾ 100 ਦੇ ਆਸਪਾਸ ਦਰਜ ਹੋਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ 56,621 ਲੋਕ ਇਸ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ। ਕਿਊਬੈਕ 'ਚ 100 ਨਵੇਂ ਮਾਮਲੇ ਰਿਪੋਰਟ ਹੋਏ ਹਨ ਅਤੇ ਇੱਕ ਵਾਇਰਸ ਪੀੜਤ ਦੀ ਜਾਨ ਜਾਣ ਬਾਰੇ ਦੱਸਿਆ ਗਿਆ ਹੈ। ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,628 ਦੱਸੀ ਗਈ ਹੈ। ਕਿਊਬੈਕ 'ਚ ਕਰੀਬ 25,000 ਵਾਇਰਸ ਸੰਬੰਧੀ ਮਾਮਲੇ ਐਕਟਿਵ ਹਨ। ਅੱਜ ਕਿਊਬੈਕ ਦੇ ਪ੍ਰੀਮਿਅਰ ਫ੍ਰਾਂਸੂਆ ਲੈਗੌਲਟ ਨੇ ਐਲਾਨ ਕੀਤਾ ਹੈ ਕਿ, ਸੂਬੇ ਦੇ ਸਾਰੇ ਇੰਡੋਰ ਪਬਲਿਕ ਥਾਵਾਂ 'ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।


ਐਲਬਰਟਾ 'ਚ 230 ਮਾਮਲੇ ਹੋਏ ਰਿਪੋਰਟ

ਐਲਬਰਟਾ ਦੇ ਵਿੱਚ ਕੋਵਿਡ-19 ਦੇ 230 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਸੂਬੇ 'ਚ ਵਾਇਰਸ ਸੰਬੰਧੀ ਪੀੜਤਾਂ ਦੀ ਗਿਣਤੀ 8,826 ਤੱਕ ਪਹੁੰਚ ਗਈ ਹੈ। ਹਾਲਾਂਕਿ ਇਹ ਮਾਮਲੇ ਬੀਤੇ 72 ਘੰਟਿਆਂ ਦਾ ਅੰਕੜਾ ਦਰਸ਼ਾਉਂਦੇ ਹਨ। ਸ਼ੁੱਕਰਵਾਰ ਤੋਂ ਸ਼ਨੀਵਾਰ ਵਿਚਾਲੇ 62, ਸ਼ਨੀਵਾਰ ਤੋਂ ਐਤਵਾਰ ਵਿਚਾਲੇ 96, ਅਤੇ ਐਤਵਾਰ ਤੋਂ ਸੋਮਵਾਰ ਵਿਚਾਲੇ 72 ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 160 ਹੈ। ਐਲਬਰਟਾ 'ਚ 5 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਅੱਜ ਦੇ ਅੰਕੜੇ ਸਾਂਝੇ ਕਰਨ ਮੌਕੇ ਸੂਬੇ ਦੇ ਪ੍ਰੀਮਿਅਰ ਜੇਸਨ ਕੈਨੀ, ਸਿਹਤ ਮੰਤਰੀ ਟਾਈਲਰ ਸ਼ੈਂਡਰੋ ਅਤੇ ਸੂਬੇ ਦੀ ਚੀਫ਼ ਮੈਡਿਕਲ ਅਫ਼ਸਰ, ਡਾ. ਡੀਨਾ ਹਿੰਸ਼ਾ ਮੌਜੂਦ ਸਨ। ਜੇਸਨ ਕੈਨੀ ਨੇ ਦੱਸਿਆ ਕਿ ਸੂਬੇ 'ਚ 20 ਮਿਲੀਅਨ ਹੋਰ ਮਾਸਕ ਉਪਲੱਬਧ ਕਰਵਾਏ ਜਾ ਰਹੇ ਹਨ। ਡਾ. ਹਿੰਸ਼ਾ ਨੇ ਕਿਹਾ ਕਿ, ਸੂਬੇ 'ਚ ਇੱਕ ਵਾਰ ਫਿਰ ਤੋਂ ਵਾਇਰਸ ਸੰਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰੀਰਕ ਦੂਰੀ ਬਣਾ ਕੇ ਰੱਖਣ ਜਿਹੀਆਂ ਜ਼ਿੰਮੇਵਾਰੀਆਂ 'ਤੇ ਹਰ ਕਿਸੇ ਨੂੰ ਪੂਰਾ ਉਤਰਨ ਦੀ ਲੋੜ ਹੈ।


ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਅਲਾਵਾ ਸਸਕੈਚਵਿਨ ਵਿੱਚ 871, ਮੈਨੀਟੋਬਾ 'ਚ 325, ਨਿਊ ਬਰੰਸਵਿਕ 'ਚ 166, ਨੋਵਾ ਸਕੌਸ਼ੀਆ 'ਚ 1,066, ਪੀ.ਈ.ਆਈ. 'ਚ 35, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 262 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 8,790 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 71,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

Latest news

7-vancouver-island-mayors-elected-unopposed-ahead-of-b-c-municipal-elections
Punjabi

ਬੀ.ਸੀ. ਦੇ ਵੈਨਕੂਵਰ ਆਈਲੈਂਡ ਦੇ 7 ਸ਼ਹਿਰਾਂ ’ਚ ਮੇਅਰ ਬਿਨਾਂ ਮੁਕਾਬਲੇ ਚੁਣੇ ਗਏ

ਬੀ.ਸੀ. ਵਿਚ ਹੋਣ ਜਾ ਰਹੀਆਂ ਨਗਰ-ਪਾਲਿਕਾ ਚੋਣਾਂ ਦੀ ਜਨਰਲ ਵੋਟਿੰਗ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਆਈਲੈਂਡ ਦੇ ਸੱਤ ਸ਼ਹਿਰਾਂ ਵਿਚ ਬਿਨਾਂ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਸੱਤ ਨਗਰ ਪਾਲਿਕਾਵਾਂ ਵਿਚ ਸਿਡਨੀ, ਡੰਕਨ, ਲੈਂਟਜ਼ਵਿਲ, ਕੰਬਰਲੈਂਡ, ਕੋਮੋਕਸ, ਪੋਰਟ ਮੈਕਨੀਲ ਅਤੇ ਪੋਰਟ ਹਾਰਡੀ ਸ਼ਾਮਲ ਹਨ, ਜਿੱਥੇ ਮੇਅਰ ਦੀ ਦੌੜ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਨੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਹੈ।
shiromani-akali-dal-expels-former-mla-ravinder-singh-brahmpura
Punjabi

ਅਕਾਲੀ ਦਲ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ

ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕੀਤਾ ਗਿਆ ਹੈ।
carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
calgary-landfill-fire-court-orders-company-to-stop-illegal-waste-storage
Punjabi

ਕੈਲਗਰੀ ਲੈਂਡਫਿਲ ਅੱਗ ਮਾਮਲੇ ’ਚ ਅਦਾਲਤ ਸਖ਼ਤ, ਕੰਪਨੀ ਨੂੰ ਲਾਈ ਫਟਕਾਰ

ਕੈਲਗਰੀ ਦੀ ਇੱਕ ਕੰਪਨੀ ਨਾਲ ਜੁੜੇ ਲੈਂਡਫਿਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲ ਰਹੀ ਅੱਗ ਅਤੇ ਧੂੰਏਂ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਇਆ ਹੈ। ਕੋਰਟ ਔਫ ਕਿੰਗਜ਼ ਬੈਂਚ ਦੇ ਜੱਜ ਜਸਟਿਸ ਜੇਮਜ਼ Eamon ਨੇ ਕਿਹਾ ਹੈ ਕਿ ਜਿਸ ਸਥਾਨਕ ਕੰਪਨੀ ਦੇ ਲੈਂਡਫਿਲ ਵਿੱਚ ਅੱਗ ਲੱਗੀ ਹੋਈ ਹੈ, ਉਸਨੇ ਜਾਣਬੁੱਝ ਕੇ ਨਗਰ ਨਿਗਮ ਦੇ ਉਪ-ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ।
alberta-ndps-kyle-campbell-wins-calgary-shaw-byelection
Punjabi

ਐਲਬਰਟਾ NDP ਦੇ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਉਪ-ਚੋਣ ਜਿੱਤੀ

ਐਲਬਰਟਾ ਐਨ.ਡੀ.ਪੀ. ਦੇ ਉਮੀਦਵਾਰ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਹਲਕੇ ਵਿੱਚ ਹੋਈਆਂ ਉਪ-ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਇੱਥੇ ਵਿਧਾਇਕ ਵਜੋਂ ਸੇਵਾਵਾਂ ਨਿਭਾਉਣਗੇ। ਇਹ ਚੋਣ ਨਤੀਜਾ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।ਇਹ ਮੁਕਾਬਲਾ ਫਸਵਾਂ ਰਿਹਾ, ਜਿਸ ਵਿੱਚ ਕਾਈਲ ਕੈਂਪਬੈਲ ਨੇ ਆਪਣੇ ਯੂ.ਸੀ.ਪੀ. ਵਿਰੋਧੀ ਮਾਈਕ ਡੈਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link