25.1C Vancouver
ADS

Dec 8, 2020 3:43 AM -

ਬੀ.ਸੀ. 'ਚ ਜਾਰੀ ਕੋਵਿਡ-19 ਸੰਬੰਧੀ ਪਬੰਦੀਆਂ 8 ਜਨਵਰੀ ਤੱਕ ਵਧਾਉਣ ਦਾ ਐਲਾਨ; ਅੱਜ 2,020 ਮਾਮਲੇ ਤੇ 35 ਮੌਤਾਂ ਹੋਈਆਂ ਰਿਪੋਰਟ

Share On
covid-19-restrictions-in-british-columbia-extended-to-jan-8-2-020-new-cases-and-35-deaths-reported
(File) -  British Columbia's Provincial Health Officer, Dr. Bonnie Henry giving her views during a press conference. - B.C. government

ਅੱਜ ਬੀ.ਸੀ. 'ਚ ਕੋਵਿਡ-19 ਦੇ 2,020 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਦੁੱਖ ਦੀ ਗੱਲ ਸੀ ਕਿ 35 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 38,152 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 527 ਹੋ ਗਈ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 9,380 ਤੱਕ ਪਹੁੰਚ ਗਏ ਹਨ।

ਕੁੱਲ 349 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 77 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਸੂਬੇ 'ਚ ਪਬੰਦੀਆਂ ਨੂੰ 8 ਜਨਵਰੀ ਤੱਕ ਜਾਰੀ ਰੱਖਣ ਦਾ ਐਲਾਨ

ਬੀ.ਸੀ. 'ਚ ਕੋਵਿਡ-19 ਸੰਬੰਧੀ ਜਾਰੀ ਪਬੰਦੀਆਂ ਨੂੰ 8 ਜਨਵਰੀ ਤੱਕ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਇਕੱਠਾਂ ਸੰਬੰਧੀ ਪਬੰਦੀਆਂ ਨੂੰ 8 ਜਨਵਰੀ ਤੱਕ ਜਾਰੀ ਰੱਖਿਆ ਜਾਵੇਗਾ।

ਸਾਰੇ ਹੀ ਧਾਰਮਿਕ ਸੇਵਾਵਾਂ ਜਾਂ ਕਮਿਊਨਿਟੀ ਅਤੇ ਸੋਸ਼ਲ ਇਕੱਠਾਂ 'ਤੇ ਵੀ ਪਬੰਦੀਆਂ ਜਾਰੀ ਰਹਿਣਗੀਆਂ।

ਹਾਈ ਇੰਟੈਂਸਿਟੀ ਗਰੁੱਪ ਫਿਟਨੈਸ, ਜਿਸ 'ਚ ਕਿ ਇੰਟਰਵਲ ਟ੍ਰੇਨਿੰਗ, ਹੌਟ ਯੋਗਾ ਅਤੇ ਸਪਿਨ ਕਲਾਸਾਂ ਸ਼ਾਮਿਲ ਹਨ, ਉਸ 'ਤੇ ਵੀ ਪਬੰਦੀ ਜਾਰੀ ਰੱਖੀ ਗਈ ਹੈ।

ਹਾਲਾਂਕਿ ਕੁਝ ਰਿਆਇਤ ਦਿੱਤੀ ਗਈ ਹੈ, ਜਿਵੇਂ ਕਿ ਲਾਈਟ ਫੈਸਟੀਵਲ ਜਿਹੇ ਡ੍ਰਾਈਵ ਥਰੂ ਈਵੈਂਟ ਅਤੇ ਡਰੌਪ ਔਫ ਟੌਏ ਡ੍ਰਾਈਵਸ ਦੀ ਢਿੱਲ ਹੋਵੇਗੀ।

ਡਾ. ਬੌਨੀ ਹੈਨਰੀ ਨੇ ਕਿਹਾ ਵੈਕਸੀਨ ਆਉਣ ਦੀ ਖਬਰ ਬੇਹੱਦ ਰਾਹਤ ਭਰੀ

ਅੱਜ ਡਾ. ਬੌਨੀ ਹੈਨਰੀ ਨੇ ਕਿਹਾ ਕਿ, ਅੱਜ ਵੈਕਸੀਨ ਸੰਬੰਧੀ ਪਹੁੰਚੀ ਖਬਰ ਬੇਹੱਦ ਰਾਹਤ ਭਰੀ ਹੈ।

ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੱਕ ਬੀ.ਸੀ. 'ਚ ਪਹਿਲੀ ਵੈਕਸੀਨ ਪਹੁੰਚਣ ਦੀ ਆਸ ਹੈ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਵਾਇਰਸ ਸੰਬੰਧੀ ਸੰਘਰਸ਼ 'ਚ ਇਹ ਇੱਕ ਅਹਿਮ ਘੜੀ ਹੋਵੇਗੀ।

Latest news

deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
smith-to-host-premiers-stampede-breakfast-following-mixed-reception-at-calgary-parade
Punjabi

ਕੈਲਗਰੀ ਪਰੇਡ 'ਚ ਪ੍ਰੀਮੀਅਰ ਸਮਿਥ ਕਰੇਗੀ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਕੈਲਗਰੀ ਵਿੱਚ ਹੋਣ ਵਾਲੇ ਸਾਲਾਨਾ ਪ੍ਰੀਮੀਅਰਜ਼ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਉਹ ਸਵੇਰੇ ਲੋਕਾਂ ਲਈ ਪੈਨਕੇਕ ਤਿਆਰ ਕਰਨਗੇ। ਮੈਕਡੌਗਲ ਸੈਂਟਰ ਵਿੱਚ ਹੋਣ ਵਾਲੇ ਇਸ ਸਾਲਾਨਾ ਸਮਾਗਮ ਵਿੱਚ ਆਮ ਤੌਰ 'ਤੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ।
out-of-control-wildfire-near-boston-bar-prompts-evacuation-alert
Punjabi

ਫਰੇਜ਼ਰ ਕੈਨਿਯਨ ਨੇੜੇ ਬੋਸਟਨ ਬਾਰ ਕੋਲ ਜੰਗਲੀ ਅੱਗ ਬੇਕਾਬੂ, ਵਸਨੀਕਾਂ ਲਈ ਨਿਕਾਸੀ ਦੇ ਹੁਕਮ ਕੀਤੇ ਗਏ ਜਾਰੀ

ਬੀ.ਸੀ.ਦੇ ਫਰੇਜ਼ਰ ਕੈਨਿਯਨ ਖੇਤਰ ਵਿਚ ਸਥਿਤ ਬੋਸਟਨ ਬਾਰ ਕਮਿਊਨਿਟੀ ਦੇ ਨਜ਼ਦੀਕ ਇੱਕ ਜੰਗਲੀ ਅੱਗ ਬੇਕਾਬੂ ਹੋ ਗਈ ਹੈ। ਇਹ ਅੱਗ ਕੱਲ ਸ਼ਾਮ ਤੱਕ 12 ਵਰਗ ਕਿਲੋਮੀਟਰ ਯਾਨੀ ਲਗਭਗ 1,230 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲ ਚੁੱਕੀ ਹੈ। ਬੋਸਟਨ ਬਾਰ ਦਾ ਮੁੱਖ ਹਿੱਸਾ ਫਿਲਹਾਲ Evacuation Alert 'ਤੇ ਹੈ, ਜਿਸ ਦਾ ਮਤਲਬ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਨੋਟਿਸ 'ਤੇ ਨਿਕਲਣਾ ਪੈ ਸਕਦਾ ਹੈ।
channi-skips-baghel-meeting-as-divisions-surface-within-punjab-congress
Punjabi

ਪੰਜਾਬ ਕਾਂਗਰਸ ਬਵਾਲ: ਚਰਨਜੀਤ ਸਿੰਘ ਚੰਨੀ ਨੇ ਭੁਪੇਸ਼ ਬਘੇਲ ਦੀ ਮੀਟਿੰਗ ਦਾ ਕੀਤਾ ਬਾਈਕਾਟ

ਕਾਂਗਰਸ ਹਾਈਕਮਾਨ ਵੱਲੋਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਢਾਂਚੇ ਵਿੱਚ ਕੀਤੇ ਪੁਨਰਗਠਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਆਗੂ ਖੁੱਲ੍ਹੀ ਬਗਾਵਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ।
prime-minister-mark-carney-departs-for-nato-summit-in-türkiye-as-defence-spending-tops-agenda
Punjabi

ਪੀ.ਐਮ. ਕਾਰਨੀ ਨੈਟੋ ਸਿਖਰ ਸੰਮੇਲਨ ਲਈ ਅੱਜ ਤੁਰਕੀ ਰਵਾਨਾ

ਪੀ.ਐਮ.ਮਾਰਕ ਕਾਰਨੀ ਦੋ-ਰੋਜ਼ਾ ਨੈਟੋ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਸ਼ਾਮ ਤੁਰਕੀ ਦੀ ਰਾਜਧਾਨੀ ਅੰਕਾਰਾ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਉਨ੍ਹਾਂ ਦੇ ਨਾਲ ਇਸ ਸਮਿਟ ਵਿਚ ਸ਼ਿਰਕਤ ਕਰ ਰਹੇ ਹਨ। 2015 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਤੁਰਕੀ ਦੌਰਾ ਹੈ। ਇਸ ਸੰਮੇਲਨ ਦੌਰਾਨ ਨੈਟੋ ਮੈਂਬਰ ਦੇਸ਼ਾਂ ਦੀ ਮੁੱਖ ਕੋਸ਼ਿਸ਼ ਰਾਸ਼ਟਰਪਤੀ ਟਰੰਪ ਨਾਲ ਕਿਸੇ ਵੀ ਤਰ੍ਹਾਂ ਦੇ ਕੂਟਨੀਤਕ ਟਕਰਾਅ ਤੋਂ ਬਚਣ ਦੀ ਰਹੇਗੀ। ​
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link