Feb 8, 2021 7:10 PM -

ਕੈਨੇਡਾ ਦੇ ਚਾਰ ਸੂਬਿਆਂ ਵਿੱਚ ਇਸ ਹਫਤੇ ਦੀ ਸ਼ੁਰੂਆਤ ਤੋਂ ਕੋਵਿਡ-19 ਨਾਲ ਸੰਬੰਧਿਤ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ।
ਔਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਹੈ ਕਿ ਪਿਛਲੇ ਮਹੀਨੇ ਐਲਾਨੀ ਗਈ ਐਮਰਜੈਂਸੀ ਕੱਲ੍ਹ ਨੂੰ ਖਤਮ ਹੋ ਜਾਵੇਗੀ, ਪਰ ਘਰਾਂ ਦੇ ਅੰਦਰ ਰਹਿਣ ਦੇ ਆਦੇਸ਼ ਲਾਗੂ ਰਹਿਣਗੇ।
ਕਿਉਬੈਕ ਸੂਬੇ ਦੇ ਛੇ ਘੱਟ ਆਬਾਦੀ ਵਾਲੇ ਖੇਤਰਾਂ ਵਿੱਚ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਅਤੇ ਜਿਮ ਵਿੱਚ ਵਰਕਆਊਟ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਅਤੇ ਨਾਲ ਹੀ ਪੂਰੇ ਸੂਬੇ ਵਿੱਚ ਗੈਰ-ਜ਼ਰੂਰੀ ਸਟੋਰ, ਸੈਲੌਨ ਅਤੇ ਅਜਾਇਬ ਘਰ ਮੁੜ ਖੁੱਲ੍ਹ ਰਹੇ ਹਨ।
ਅਲਬਰਟਾ ਦੇ ਰੈਸਟੋਰੈਂਟ ਖਾਣ-ਪੀਣ ਲਈ ਖੁੱਲ੍ਹੇ ਹਨ, ਅਤੇ ਜਿਮ ਵਿੱਚ ਨਿੱਜੀ ਟ੍ਰੇਨਿੰਗ ਦੀ ਖੁੱਲ੍ਹ ਮਿਲ ਗਈ ਹੈ।
ਨੋਵਾ ਸਕੋਸ਼ੀਆ ਵਿੱਚ ਸੰਗਠਿਤ ਇਕੱਠਾਂ 'ਤੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ।




