11.87C Vancouver
ADS

May 28, 2021 9:27 PM -

ਕੈਨੇਡਾ 'ਚ ਕੋਵਿਡ-19 ਮਾਮਲਿਆਂ ਨੇ ਲਿਆ ਮੋੜ, ਉਤਸ਼ਾਹਿਤ ਕਰਨ ਵਾਲੇ ਮਾਡਲਿੰਗ ਅੰਕੜੇ; ਸਿਹਤ ਅਧਿਕਾਰੀਆਂ ਨੇ ਕਿਹਾ ਹੋਟਲ ਕੁਆਰੰਟੀਨ 'ਤੇ ਕੀਤਾ ਜਾਵੇਗਾ ਵਿਚਾਰ

Share On
covid-19-situation-has-taken-a-turn-for-the-better-dr-theresa-tam
Young people walk into a COVID-19 vaccination site in Montreal, Saturday, May 22, 2021. More than 50 per cent of Canadians have now received at least one dose of vaccine. THE CANADIAN PRESS/Graham Hughes

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਵਿਡ-19 ਮਾਮਲਿਆਂ ਨੇ ਕੁਝ ਮੋੜ ਲਿਆ ਹੈ।

ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਦੇ ਮੁਕਾਬਲੇ ਹੁਣ ਮਾਮਲੇ ਕਾਫੀ ਘਟ ਗਏ ਹਨ।

ਉਨ੍ਹਾਂ ਦੱਸਿਆ ਕਿ ਦੇਸ਼ 'ਚ ਕੋਵਿਡ-19 ਸੰਬੰਧੀ 22 ਮਿਲੀਅਨ ਵੈਕਸੀਨ ਖੁਰਾਕਾਂ ਐਡਮਿਨਿਸਟਰ ਹੋ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਤੀਜੀ ਵੇਵ ਦਾ ਪ੍ਰਭਾਵ ਕਾਫੀ ਘਟ ਗਿਆ ਹੈ।

ਡਾ. ਟੈਮ ਨੇ ਦੱਸਿਆ ਕਿ ਅਪ੍ਰੈਲ ਦੇ ਮੱਧ 'ਚ ਚਰਮ 'ਤੇ ਰਹਿਣ ਵਾਲੀ ਤੀਜੀ ਵੇਵ ਦੇ ਦੌਰਾਨ ਦਰਜ ਹੋ ਰਹੇ ਕੋਵਿਡ-19 ਮਾਮਲਿਆਂ ਦੇ ਮੁਕਾਬਲੇ, ਹੁਣ ਰਿਪੋਰਟ ਹੋ ਰਹੇ ਮਾਮਲੇ ਕਰੀਬ ਅੱਧੇ ਰਹਿ ਗਏ ਹਨ।

ਬੀਤੇ ਇੱਕ ਹਫ਼ਤੇ ਦੌਰਾਨ ਪ੍ਰਤੀ ਦਿਨ ਰਿਪੋਰਟ ਹੋ ਰਹੇ ਮਾਮਲਿਆਂ ਦੀ ਔਸਤ 3,400 ਰਹੀ ਹੈ।

ਉਨ੍ਹਾਂ ਦੱਸਿਆ ਕਿ ਹਸਪਤਾਲ ਜਾਂ ਆਈ.ਸੀ.ਯੂ. 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ ਵੀ ਘਟੀ ਹੈ।

ਸਿਹਤ ਅਧਿਕਾਰੀਆਂ ਨੇ ਕਿਹਾ ਹੋਟਲ ਕੁਆਰੰਟੀਨ 'ਤੇ ਕੀਤਾ ਜਾ ਰਿਹਾ ਵਿਚਾਰ

ਦੇਸ਼ 'ਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਮਾਹਿਰ ਰਿਪੋਰਟ ਦੀਆਂ ਸਿਫਾਰਸ਼ਾਂ 'ਤੇ ਗੌਰ ਕਰਨਗੇ ਕਿ ਕੈਨੇਡਾ ਵੱਲੋਂ ਹਵਾਈ ਯਾਤਰੀਆਂ ਦੀ ਹੋਟਲ 'ਚ 3 ਦਿਨ ਲਈ ਕੁਆਰੰਟੀਨ ਕਰਨ ਦੀ ਲੋੜ ਨੂੰ ਖਤਮ ਕੀਤਾ ਜਾਵੇ।

ਡਾ. ਥਰੈਸਾ ਟੈਮ ਨੇ ਕਿਹਾ ਹੈ ਕਿ, ਇਹ 'ਐਕਟਿਵ ਡਿਸਕਸ਼ਨ' ਦਾ ਮਾਮਲਾ ਹੈ ਅਤੇ ਅਧਿਕਾਰੀਆਂ ਵੱਲੋਂ ਭਵਿੱਖ 'ਚ ਇਸ 'ਤੇ ਕੰਮ ਕੀਤਾ ਜਾਵੇਗਾ।

ਡਾ. ਟੈਮ ਨੇ ਕਿਹਾ ਕਿ ਹਾਲ ਦੀ ਘੜੀ ਵਿਸ਼ਵ ਪੱਧਰ 'ਤੇ ਵੈਕਸੀਨੇਸ਼ਨ ਕਵਰੇਜ ਬਹੁਤੀ ਉੱਚੇ ਪੱਧਰ ਦੀ ਨਹੀਂ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਕਈ ਦੇਸ਼ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਪ੍ਰੀਕਿਰਿਆ 'ਚ ਅੱਗੇ ਵਧ ਰਹੇ ਹਨ।

Latest news

canada-u-s-trade-deal-could-take-time-as-trump-administration-shows-no-urgency
Punjabi

Canada-U.S. Trade Deal Could Take Time as Trump Administration Shows No Urgency

Resolving the trade dispute between Canada and the United States could take considerable time, as the Trump administration says it is in no rush to reach a new trade agreement with Canada.
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
two-hospitalized-after-crash-involving-mercedes-and-ram-pickup-in-surrey
Punjabi

ਸਰੀ 'ਚ ਦੋ ਗੱਡੀਆਂ ਦੀ ਟੱਕਰ ਦੌਰਾਨ ਪਲਟਿਆ ਪਿਕਅੱਪ ਟਰੱਕ, ਦੋ ਲੋਕ ਹਸਪਤਾਲ 'ਚ ਦਾਖਲ

ਸਰੀ ਵਿਚ ਵੀਰਵਾਰ ਰਾਤ ਦੋ ਗੱਡੀਆਂ ਵਿਚਕਾਰ ਟੱਕਰ ਦੌਰਾਨ ਇੱਕ ਪਿਕਅੱਪ ਟਰੱਕ ਦੇ ਪਲਟਣ ਕਾਰਨ ਦੋ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਰੀ ਪੁਲਿਸ ਸਰਵਿਸ ਅਤੇਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਮੁਤਾਬਕ, ਰਾਤ ਦੇ ਲਗਭਗ 10 ਵਜੇ 152 ਸਟ੍ਰੀਟ ਅਤੇ 99 ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮਰਸੀਡੀਜ਼ ਕਾਰ ਅਤੇ ਰੈਮ ਪਿਕਅੱਪ ਟਰੱਕ ਵਿਚਕਾਰ ਟੱਕਰ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਟਰੱਕ ਪਲਟਦਾ ਹੋਇਆ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਇੱਕ ਪਾਸੇ ਜਾ ਡਿੱਗਿਆ।
russia-ukraine-war-us-proposes-trilateral-talks-in-uae
Punjabi

ਰੂਸ-ਯੂਕਰੇਨ ਜੰਗ:ਯੂਏਈ ’ਚ ਤ੍ਰਿਪੱਖੀ ਬੈਠਕ ਕਰਵਾਉਣ ਦੀ ਦਿੱਤੀ ਤਜਵੀਜ਼

ਅਮਰੀਕਾ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਯੂ.ਏ.ਈ. ਵਿੱਚ ਤ੍ਰਿਪੱਖੀ ਬੈਠਕ ਕਰਵਾਉਣ ਦੀ ਤਜਵੀਜ਼ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ੇਲੈਂਸਕੀ ਮੁਤਾਬਕ ਅਮਰੀਕਾ ਨੇ ਤਕਨੀਕੀ ਪੱਧਰ ’ਤੇ ਤਿੰਨ-ਪੱਖੀ ਗੱਲਬਾਤ ਲਈ ਯੂ.ਏ.ਈ. ਨੂੰ ਸੰਭਾਵਿਤ ਸਥਾਨ ਵਜੋਂ ਸੁਝਾਇਆ ਹੈ।
toronto-airport-gold-heist-trials-of-parmpal-sidhu-and-archit-grover-separated
Punjabi

ਟੋਰੌਂਟੋ ਏਅਰਪੋਰਟ ਗੋਲਡ ਹੀਸਟ: ਪਰਮਪਾਲ ਸਿੱਧੂ ਤੇ ਅਰਚਿਤ ਗਰੋਵਰ ਦੇ ਟ੍ਰਾਇਲ ਵੱਖੋ-ਵੱਖ

ਕੈਨੇਡਾ ਦੇ ਇਤਿਹਾਸ ਵਿਚ ਟੋਰੌਂਟੋ ਏਅਰਪੋਰਟ 'ਤੇ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਬ੍ਰੈਂਪਟਨ ਦੇ 56 ਸਾਲਾ ਪਰਮਪਾਲ ਸਿੱਧੂ ਅਤੇ 39 ਸਾਲਾ ਅਰਚਿਤ ਗਰੋਵਰ ਦੇ ਟ੍ਰਾਇਲ ਨੂੰ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਗਿਆ ਹੈ, ਪਹਿਲਾਂ ਉਨ੍ਹਾਂ ਦਾ ਇੱਕੋ ਸਾਂਝਾ ਜਿਊਰੀ Trial ਹੋਣਾ ਸੀ। ਓਨਟਾਰੀਓ ਕੋਰਟ ਦੀ ਜੱਜ ਨੈਨਸੀ ਡੈਨਿਸਨ ਨੇ ਗਰੋਵਰ ਦੇ ਵਕੀਲ ਦੀ ਅਪੀਲ 'ਤੇ ਦੋਵਾਂ ਦੇ ਮੁਕੱਦਮਿਆਂ ਨੂੰ ਵੱਖ ਕਰਨ ਦੀ ਮਨਜ਼ੂਰੀ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link