Nov 27, 2020 4:23 PM -

ਵਾਈਟਹੌਰਸ 'ਚ ਸ਼ਨੀਵਾਰ ਨੂੰ ਇੱਕ ਟੈਂਪਰੇਰੀ ਡ੍ਰਾਈਵ-ਥਰੂ ਕੋਵਿਡ-19 ਟੈਸਟ ਦੀ ਸਾਈਟ ਨੂੰ ਬੰਦ ਕੀਤਾ ਜਾਣਾ ਸੀ।
ਪਰ ਹੁਣ ਇਸ ਨੂੰ ਹੋਰ 2 ਹਫ਼ਤੇ ਲਈ ਖੁਲ੍ਹਾ ਰੱਖਿਆ ਜਾਵੇਗਾ।
ਵਾਇਰਸ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਯੂਕੌਨ 'ਚ ਅਧਿਕਾਰੀਆਂ ਨੇ ਕੱਲ ਜਾਣਕਾਰੀ ਦਿੱਤੀ ਸੀ ਕਿ ਇਲਾਕੇ 'ਚ ਵਾਇਰਸ ਸੰਬੰਧੀ ਮਾਮਲੇ 39 ਤੱਕ ਪਹੁੰਚ ਗਏ ਸਨ, ਅਤੇ ਕੁਝ ਸਮੇਂ ਬਾਅਦ ਦੱਸਿਆ ਗਿਆ ਕਿ 3 ਹੋਰ ਮਾਮਲੇ ਰਿਪੋਰਟ ਹੋਣ ਨਾਲ ਇਹ ਅੰਕੜਾ 42 ਹੋ ਗਿਆ ਹੈ।
ਸਿਹਤ ਮੰਤਰੀ ਪੌਲੀਨ ਫਰੌਸਟ ਦਾ ਕਹਿਣਾ ਹੈ ਕਿ ਡ੍ਰਾਈਵ-ਥਰੂ ਟੈਸਟਿੰਗ ਆਪਸ਼ਨ ਕਾਮਯਾਬ ਰਿਹਾ ਹੈ, ਅਤੇ ਉਨ੍ਹਾਂ ਹੈਲਥ ਕੇਅਰ ਸਟਾਫ਼ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਇੰਨੀ ਠੰਡ 'ਚ ਵੀ ਇੱਕ ਕਾਰ-ਵਾਸ਼ ਵਾਲੀ ਜਗ੍ਹਾ 'ਤੇ ਕੰਮ ਕਰਨਾ ਜਾਰੀ ਰੱਖਿਆ ਹੈ।
ਯੂਕੌਨ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਾਲ 'ਚ ਇੱਕ ਹੋਰ ਡ੍ਰਾਈਵ-ਥਰੂ ਕੋਵਿਡ-19 ਟੈਸਟਿੰਗ ਦੀ ਜਗ੍ਹਾ ਨੂੰ ਖੋਲ੍ਹਿਆ ਜਾ ਸਕਦਾ ਹੈ।




