10.89C Vancouver
ADS

Apr 10, 2020 12:51 AM -

ਕੋਵਿਡ-19: ਕੈਨੇਡਾ 'ਚ ਵਾਇਰਸ ਪੀੜਤਾਂ ਦੀ ਗਿਣਤੀ 20,000 ਤੋਂ ਟੱਪੀ, ਦਮ ਤੋੜਨ ਵਾਲੇ ਲੋਕਾਂ ਦੀ ਗਿਣਤੀ 500 ਤੋਂ ਪਾਰ

Share On
covid-19-total-number-of-cases-go-past-20-000-number-of-deaths-rise-past-500-in-canada
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ, 21,000 ਦੇ ਕਰੀਬ ਪਹੁੰਚਗਏ ਹਨ।

ਪੀੜਤ ਲੋਕਾਂ ਦੀ ਗਿਣਤੀ 20,765 ਹੋ ਗਈ ਹੈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 5,759 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਪੀੜਤਾਂ ਦੀ ਗਿਣਤੀ 1,370 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 50 ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਵੀਰਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 10,912 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 1,451, ਸਸਕੈਚਵਿਨ ਵਿੱਚ 278, ਮੈਨੀਟੋਬਾ 'ਚ 224, ਨਿਊ ਬਰੰਸਵਿਕ 'ਚ 111, ਨੋਵਾ ਸਕੌਸ਼ੀਆ 'ਚ 373, ਪੀ.ਈ.ਆਈ. 'ਚ 25, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 236 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।

ਜਦਕਿ ਚੰਗੀ ਖਬਰ ਇਹ ਹੈ ਕਿ, ਹੁਣ ਤਕ 5,200 ਤੋਂ ਵਧੇਰੇ ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਦੇਸ਼ ਵਿੱਚ ਕੁਲ 509 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

b-c-rental-protection-fund-surpasses-goal-secures-nearly-2-200-homes
Punjabi

ਬੀ.ਸੀ. ਰੈਂਟਲ ਪ੍ਰੋਟੈਕਸ਼ਨ ਫੰਡ ਨੇ ਟੀਚੇ ਨੂੰ ਪੂਰਾ ਕਰਦਿਆਂ ਲਗਭਗ 2,200 ਘਰ ਕੀਤੇ ਸੁਰੱਖਿਅਤ

ਬੀ. ਸੀ. ਸਰਕਾਰ ਦੇ ਰੈਂਟਲ ਪ੍ਰੋਟੈਕਸ਼ਨ ਫੰਡ ਨੇ ਆਪਣੇ ਮਿੱਥੇ ਹੋਏ ਟੀਚੇ ਨੂੰ ਸਮੇਂ ਤੋਂ ਪਹਿਲਾਂ ਪਾਰ ਕਰ ਲਿਆ ਹੈ, ਜਿਸ ਨਾਲ ਕਿਰਾਏ 'ਤੇ ਰਹਿਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੂਬੇ ਦੀ ਹਾਊਸਿੰਗ ਅਤੇ ਮਿਊਂਸਿਪਲ ਅਫੇਅਰਜ਼ ਮੰਤਰੀ ਕ੍ਰਿਸਟਿਨ ਬੋਇਲ ਮੁਤਾਬਕ, ਇਸ ਕਦਮ ਨਾਲ ਬੀ. ਸੀ. ਵਿਚ ਹਜ਼ਾਰਾਂ ਲੋਕਾਂ ਲਈ ਰਿਹਾਇਸ਼ੀ ਸਥਿਰਤਾ ਵਧੀ ਹੈ ਕਿਉਂਕਿ ਰੈਂਟਲ ਪ੍ਰੋਟੈਕਸ਼ਨ ਫੰਡ ਨੇ ਕਿਫਾਇਤੀ ਕਿਰਾਏ ਵਾਲੇ ਲਗਭਗ 2,200 ਘਰਾਂ ਨੂੰ ਨਿੱਜੀ ਮਾਰਕੀਟ ਦੇ ਹੱਥਾਂ ਵਿਚ ਜਾਣ ਤੋਂ ਬਚਾਇਆ ਹੈ।
nanaimo-rcmp-arrest-man-following-break-in-on-waterfront-vessel
Punjabi

ਨੈਨਾਈਮੋ ਵਿਚ ਵਿਅਕਤੀ ਨੂੰ ਗ੍ਰੋਸਰੀ ਸਟੋਰ ਤੋਂ ਚੋਰੀ ਕਰਕੇ ਭੱਜਣ ਅਤੇ ਹੰਗਾਮਾ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਨੈਨਾਈਮੋ ਵਿਚ ਐਤਵਾਰ ਨੂੰ ਇੱਕ ਵਿਅਕਤੀ ਵੱਲੋਂ ਗ੍ਰੋਸਰੀ ਸਟੋਰ ਤੋਂ ਚੋਰੀ ਕਰਕੇ ਭੱਜਣ ਅਤੇ ਫਿਰ ਇੱਕ ਨਿੱਜੀ ਟੱਗਬੋਟ ਵਿਚ ਵੜ ਕੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।
prince-george-rcmp-investigate-early-morning-shooting-on-ahbau-street
Punjabi

ਪ੍ਰਿੰਸ ਜਾਰਜ ਆਰ.ਸੀ.ਐਮ.ਪੀ. ਨੇ ਅਹਬਾਉ ਸਟ੍ਰੀਟ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕੀਤੀ ਸ਼ੁਰੂ

ਪ੍ਰਿੰਸ ਜਾਰਜ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਅਹਬਾਉ ਸਟ੍ਰੀਟ ਦੇ 600-ਬਲਾਕ ਵਿਚ ਸ਼ੁੱਕਰਵਾਰ ਤੜਕੇ 3:00 ਵਜੇ ਦੇ ਕਰੀਬ ਇੱਕ ਘਰ 'ਤੇ ਗੋਲੀਆਂ ਚੱਲੀਆਂ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ, ਇਹ ਇੱਕ ਟਾਰਗੇਟਡ ਹਮਲਾ ਸੀ। ਹਾਲਾਂਕਿ, ਇਸ ਵਿਚ ਕੋਈ ਜ਼ਖਮੀ ਨਹੀਂ ਹੋਇਆ।
trump-signals-tariff-cut-for-india-after-pledge-to-halt-russian-oil-imports
Punjabi

ਭਾਰਤ ਅਤੇ ਅਮਰੀਕਾ ਵਿਚਕਾਰ ਇਤਿਹਾਸਕ ਵਪਾਰ ਸਮਝੌਤੇ 'ਤੇ ਹੋਏ ਦਸਤਖਤ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਇਤਿਹਾਸਕ ਵਪਾਰਕ ਸਮਝੌਤੇ ਦਾ ਐਲਾਨ ਕੀਤਾ ਹੈ।
pakistan-says-145-militants-killed-in-security-crackdown-after-deadly-balochistan-attacks
Punjabi

ਬਲੋਚਿਸਤਾਨ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ 145 ਲੜਾਕਿਆਂ ਨੂੰ ਮਾਰਨ ਦਾ ਦਾਅਵਾ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਇੱਕ ਕਾਰਵਾਈ ਵਿੱਚ ਲਗਭਗ 145 ਲੜਾਕਿਆਂ ਨੂੰ ਮਾਰ ਦਿੱਤਾ ਗਿਆ ਹੈ। ਇਹ ਕਾਰਵਾਈ ਸ਼ਨੀਵਾਰ ਸਵੇਰੇ ਬਲੋਚਿਸਤਾਨ ਦੇ ਕਈ ਇਲਾਕਿਆਂ ਵਿੱਚ ਇੱਕੋ ਸਮੇਂ ਹੋਏ ਹਮਲਿਆਂ ਵਿੱਚ ਲਗਭਗ 50 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link