11.64C Vancouver
ADS

Mar 18, 2021 9:24 AM -

ਧਰਨੇ 'ਤੇ ਬੈਠੇ ਕਿਸਾਨਾਂ ਵਾਸਤੇ ਕੋਵਿਡ-19 ਦੇ ਟੀਕੇ ਲਈ ਕੁੰਡਲੀ ਬਾਰਡਰ 'ਤੇ ਲਾਏ ਕੈਂਪ: ਹਰਿਆਣਾ ਸੀਐੱਮ

Share On
covid-19-vaccination-camps-set-up-at-kundli-border-for-protesting-farmers-haryana-cm
COVID-19 vaccination camps set up at Kundli border for protesting farmers: Haryana CM

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਰਿਆਣਾ-ਨਵੀਂ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਐਲਾਨ ਕੀਤਾ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੁੰਡਲੀ ਬਾਰਡਰ 'ਤੇ ਵੀ ਟੀਕੇ ਲਾਉਣ ਲਈ ਕੈਂਪ ਲਾਏ ਜਾਣਗੇ।

ਹਾਲਾਂਕਿ ਇਨ੍ਹਾਂ ਕੈਂਪਾਂ 'ਚ ਅੱਜ ਤੋਂ ਹੀ ਰੈੱਡ ਕਰਾਸ ਸੋਸਾਇਟੀ ਦੀ ਕੋਆਰਡੀਨੇਟਰ ਸਰੋਜ ਬਾਲਾ ਦੇ ਸਹਿਯੋਗ ਨਾਲ ਟੀਕਾ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਟੀਕੇ ਦੀ ਖ਼ੁਰਾਕ ਕੁੰਡਲੀ ਬਾਰਡਰ 'ਤੇ ਸਥਿਤ ਰਸੋਈ ਢਾਬੇ 'ਤੇ ਦਿੱਤੀ ਜਾ ਰਹੀ ਹੈ।

ਇਸ ਸੰਦਰਭ 'ਚ ਹੋਰ ਜਾਣਕਾਰੀ ਸਾਂਝੀ ਕਰਦਿਆਂ ਇੱਕ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਰੂ ਵਾਇਰਸ ਤੋਂ ਕਿਸਾਨਾਂ ਦੀ ਸੁਰੱਖਿਆ ਕਰਨ ਲਈ, ਕੋਵਿਡ ਦੇ ਟੀਕੇ ਦੀ ਮੁਹਿੰਮ ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਤੋਂ ਅਲਾਵਾ ਅੱਜ ਐਚਐਲ ਸਿਟੀ ਬਹਾਦਰਗੜ੍ਹ 'ਚ ਵੀ ਕੋਵਿਡ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।

ਦੱਸਣਯੋਗ ਹੈ ਕਿ ਬੀਤੇ ਸਾਲ 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਵੱਖੋ-ਵੱਖ ਬਾਰਡਰਾਂ 'ਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਬਿੱਲਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020, ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ।

Latest news

pratap-singh-bajwa-to-seek-cm-bhagwant-manns-resignation-over-parvinder-singh-jhota-murder-case
Punjabi

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: ਬਾਜਵਾ ਨੇ ਵਿਧਾਨ ਸਭਾ ’ਚ CM ਮਾਨ ਦਾ ਅਸਤੀਫ਼ਾ ਮੰਗਣ ਦਾ ਕੀਤਾ ਐਲਾਨ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਮੰਗਿਆ ਜਾਵੇਗਾ।
canadas-rising-cost-of-living-pushes-food-bank-usage-to-record-high
Punjabi

ਕੈਨੇਡਾ ’ਚ ਮਹਿੰਗਾਈ ਦੀ ਮਾਰ, ਫੂਡ ਬੈਂਕਾਂ ’ਤੇ ਨਿਰਭਰ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ

ਕੈਨੇਡਾ ਵਿਚ ਹਾਈ ਕੋਸਟ ਔਫ ਲਿਵਿੰਗ ਕਾਰਨ ਵੱਡੀ ਗਿਣਤੀ ਵਿਚ ਲੋਕ ਫੂਡ ਬੈਂਕ 'ਤੇ ਡਿਪੈਂਡ ਹੋ ਰਹੇ ਹਨ ਅਤੇ ਇਹ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸਾਲ 2026 ਦੀ ਤਾਜ਼ਾ ਹੰਗਰਕਾਉਂਟ ਰਿਪੋਰਟ ਮੁਤਾਬਕ, ਇਕੱਲੇ ਮਾਰਚ ਮਹੀਨੇ ਵਿਚ ਹੀ ਰਿਕਾਰਡ 2.35 ਮਿਲੀਅਨ ਵਿਜ਼ਟ ਦਰਜ ਕੀਤੀਆਂ ਗਈਆਂ ਹਨ।
canada-u-s-trade-deal-unlikely-before-november-midterm-elections
Punjabi

ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਦੀ ਉਮੀਦ ਖ਼ਤਮ

ਕੈਨੇਡਾ ਅਤੇ ਅਮਰੀਕਾ ਵਿਚਾਲੇ ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੋਈ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਕੈਨੇਡੀਅਨ ਸਰਕਾਰੀ ਅਧਿਕਾਰੀਆਂ ਵਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਸਬੰਧੀ ਇੰਡਸਟਰੀ ਗਰੁੱਪ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ 3 ਨਵੰਬਰ ਨੂੰ ਅਮਰੀਕਾ ਵਿਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਿਸੇ ਹੱਲ 'ਤੇ ਪਹੁੰਚਣ ਦੀਆਂ ਉਮੀਦਾਂ ਨਹੀਂ ਹਨ ਕਿਉਂਕਿ ਵ੍ਹਾਈਟ ਹਾਊਸ ਚੋਣ ਪ੍ਰਚਾਰ ਵਿਚ ਰੁੱਝਿਆ ਹੋਇਆ ਹੈ।
vancouver-mayor-elect-pete-fry-endorses-b-c-green-leader-emily-lowan
Punjabi

ਵੈਨਕੂਵਰ ਦੇ ਪਹਿਲੇ ਗ੍ਰੀਨ ਮੇਅਰ ਪੀਟ ਫਰਾਈ ਵੱਲੋਂ ਐਮਿਲੀ ਲੋਵਨ ਦਾ ਖੁੱਲ੍ਹਾ ਸਮਰਥਨ

ਵੈਨਕੂਵਰ ਦੇ ਨਵੇਂ ਚੁਣੇ ਗਏ ਮੇਅਰ ਪੀਟ ਫਰਾਈ ਨੇ ਬੀ.ਸੀ.ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਦੇ ਹੱਕ ਵਿਚ ਖੁੱਲ੍ਹ ਕੇ ਸਮਰਥਨ ਜਤਾਇਆ ਹੈ। ਉਨ੍ਹਾਂ ਬੀਤੇ ਕੱਲ੍ਹ ਸੈਨਿਚ-ਗਲਫ ਆਈਲੈਂਡਜ਼ ਰਾਈਡਿੰਗ ਵਿਚ ਲੋਵਨ ਨਾਲ ਘਰ-ਘਰ ਜਾ ਕੇ ਉਨ੍ਹਾਂ ਲਈ ਵੋਟਾਂ ਵੀ ਮੰਗੀਆਂ ਅਤੇ ਸਿਡਨੀ ਵਿਚ ਰੈਲੀ ਦੌਰਾਨ ਲੋਵਨ ਦਾ ਸਮਰਥਨ ਕੀਤਾ।
alberta-premier-rules-out-another-separation-referendum
Punjabi

ਐਲਬਰਟਾ ’ਚ ਦੂਜਾ ਰਿਫਰੈਂਡਮ ਨਹੀਂ ਕਰਵਾਵਾਂਗੀ: ਪ੍ਰੀਮੀਅਰ ਡੈਨੀਅਲ ਸਮਿਥ

ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੀ ਰਾਤ ਸੂਬਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਕਿਸੇ ਵੀ ਦੂਜੇ ਰਿਫਰੈਂਡਮ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਮੈਂ ਇਹ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਮੈਂ ਪ੍ਰੀਮੀਅਰ ਹਾਂ, ਮੈਂ ਐਲਬਰਟਾ ਦੇ ਲੋਕਾਂ ਦੇ ਤਾਜ਼ਾ ਰਿਫਰੈਂਡਮ ਫੈਸਲੇ ਦਾ ਪੂਰਾ ਸਨਮਾਨ ਕਰਾਂਗੀ ਅਤੇ ਇਸ ਮੁੱਦੇ 'ਤੇ ਕੋਈ ਦੂਜਾ ਰੈਫਰੈਂਡਮ ਨਹੀਂ ਕਰਾਂਵਾਂਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link