8.22C Vancouver
ADS

Oct 21, 2026 1:09 PM - Connect Newsroom - Ramandeep Kaur with files from The Canadian Press

ਐਲਬਰਟਾ ’ਚ ਦੂਜਾ ਰਿਫਰੈਂਡਮ ਨਹੀਂ ਕਰਵਾਵਾਂਗੀ: ਪ੍ਰੀਮੀਅਰ ਡੈਨੀਅਲ ਸਮਿਥ

Share On
alberta-premier-rules-out-another-separation-referendum
Alberta Premier Danielle Smith rules out another separation referendum but vows to continue fighting Ottawa for greater provincial autonomy. (Photo: The Canadian Press)

ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੀ ਰਾਤ ਸੂਬਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਕਿਸੇ ਵੀ ਦੂਜੇ ਰਿਫਰੈਂਡਮ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਮੈਂ ਇਹ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਮੈਂ ਪ੍ਰੀਮੀਅਰ ਹਾਂ, ਮੈਂ ਐਲਬਰਟਾ ਦੇ ਲੋਕਾਂ ਦੇ ਤਾਜ਼ਾ ਰਿਫਰੈਂਡਮ ਫੈਸਲੇ ਦਾ ਪੂਰਾ ਸਨਮਾਨ ਕਰਾਂਗੀ ਅਤੇ ਇਸ ਮੁੱਦੇ 'ਤੇ ਕੋਈ ਦੂਜਾ ਰੈਫਰੈਂਡਮ ਨਹੀਂ ਕਰਾਂਵਾਂਗੀ।

ਸਮਿਥ ਨੇ ਇਹ ਵੀ ਸਾਫ਼ ਕੀਤਾ ਕਿ ਭਾਵੇਂ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਹੁਣ ਰੁਕ ਗਈ ਹੈ ਪਰ ਉਹ ਅਲਬਰਟਾ ਦੀ ਖੁਦਮੁਖਤਿਆਰੀ ਲਈ ਔਟਵਾ ਵਿਰੁੱਧ ਆਪਣੀ ਸਿਆਸੀ ਲੜਾਈ ਜਾਰੀ ਰੱਖਣਗੇ। ਰੈਫਰੈਂਡਮ ਵਿੱਚ ਸ਼ਾਮਲ ਹੋਰ ਸਵਾਲਾਂ ਜਿਵੇਂ ਕਿ ਇਮੀਗ੍ਰੇਸ਼ਨ ਅਤੇ ਸੂਬਾਈ ਜੱਜਾਂ ਦੀਆਂ ਨਿਯੁਕਤੀਆਂ 'ਤੇ ਵੱਧ ਅਧਿਕਾਰ ਮੰਗਣ ਨੂੰ ਜਨਤਾ ਦਾ ਸਮਰਥਨ ਮਿਲਿਆ ਹੈ।

ਸਮਿਥ ਮੁਤਾਬਕ ਇਨ੍ਹਾਂ ਨਤੀਜਿਆਂ ਦੀ ਵਰਤੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨਾਲ ਕੈਨੇਡੀਅਨ ਸੰਵਿਧਾਨ ਤਹਿਤ ਅਲਬਰਟਾ ਲਈ ਬਿਹਤਰ ਸ਼ਰਤਾਂ ਅਤੇ ਹੱਕ ਹਾਸਲ ਕਰਨ ਵਾਸਤੇ ਕੀਤੀ ਜਾਵੇਗੀ।

ਪ੍ਰੀਮੀਅਰ ਨੇ ਕਿਹਾ ਕਿ ਅਸੀਂ ਐਲਬਰਟਾ ਦੇ ਹਿੱਤਾਂ ਦੀ ਰਾਖੀ ਅਤੇ ਵਿਕਾਸ ਲਈ ਆਪਣੇ ਕੋਲ ਮੌਜੂਦ ਹਰ ਕਾਨੂੰਨੀ ਅਤੇ ਸਿਆਸੀ tool ਦੀ ਵਰਤੋਂ ਕਰਾਂਗੇ ਅਤੇ ਜਦੋਂ ਵੀ ਔਟਵਾ ਸਾਡੇ ਅਧਿਕਾਰਾਂ ਵਿੱਚ ਦਖ਼ਲ ਦੇਵੇਗਾ ਤਾਂ ਸਾਡਾ ਜਵਾਬ ਬੇਹੱਦ ਸਖ਼ਤ ਹੋਵੇਗਾ ਪਰ ਇਹ ਮਸਲੇ ਦੇਸ਼ ਤੋਂ ਵੱਖ ਹੋਣ ਦਾ ਰਾਹ ਚੁਣਨ ਦੀ ਬਜਾਏ ਸਾਡੇ ਦੇਸ਼ ਦੇ ਸਿਆਸੀ ਅਤੇ ਕਾਨੂੰਨੀ ਦਾਇਰੇ ਦੇ ਅੰਦਰ ਹੀ ਸੁਲਝਾਏ ਜਾਣਗੇ।ਸਪੀਚ ਦੇ ਅੰਤ ਵਿੱਚ ਉਨ੍ਹਾਂ ਐਲਬਰਟਾ ਵਾਸੀਆਂ ਨੂੰ ਨਿਰਾਸ਼ ਨਾ ਹੋਣ ਅਤੇ ਇਕਜੁੱਟ ਰਹਿਣ ਦਾ ਸੱਦਾ ਦਿੱਤਾ।

Latest news

vancouver-mayor-elect-pete-fry-endorses-b-c-green-leader-emily-lowan
Punjabi

ਵੈਨਕੂਵਰ ਦੇ ਪਹਿਲੇ ਗ੍ਰੀਨ ਮੇਅਰ ਪੀਟ ਫਰਾਈ ਵੱਲੋਂ ਐਮਿਲੀ ਲੋਵਨ ਦਾ ਖੁੱਲ੍ਹਾ ਸਮਰਥਨ

ਵੈਨਕੂਵਰ ਦੇ ਨਵੇਂ ਚੁਣੇ ਗਏ ਮੇਅਰ ਪੀਟ ਫਰਾਈ ਨੇ ਬੀ.ਸੀ.ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਦੇ ਹੱਕ ਵਿਚ ਖੁੱਲ੍ਹ ਕੇ ਸਮਰਥਨ ਜਤਾਇਆ ਹੈ। ਉਨ੍ਹਾਂ ਬੀਤੇ ਕੱਲ੍ਹ ਸੈਨਿਚ-ਗਲਫ ਆਈਲੈਂਡਜ਼ ਰਾਈਡਿੰਗ ਵਿਚ ਲੋਵਨ ਨਾਲ ਘਰ-ਘਰ ਜਾ ਕੇ ਉਨ੍ਹਾਂ ਲਈ ਵੋਟਾਂ ਵੀ ਮੰਗੀਆਂ ਅਤੇ ਸਿਡਨੀ ਵਿਚ ਰੈਲੀ ਦੌਰਾਨ ਲੋਵਨ ਦਾ ਸਮਰਥਨ ਕੀਤਾ।
alberta-premier-rules-out-another-separation-referendum
Punjabi

ਐਲਬਰਟਾ ’ਚ ਦੂਜਾ ਰਿਫਰੈਂਡਮ ਨਹੀਂ ਕਰਵਾਵਾਂਗੀ: ਪ੍ਰੀਮੀਅਰ ਡੈਨੀਅਲ ਸਮਿਥ

ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੀ ਰਾਤ ਸੂਬਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਕਿਸੇ ਵੀ ਦੂਜੇ ਰਿਫਰੈਂਡਮ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਮੈਂ ਇਹ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਮੈਂ ਪ੍ਰੀਮੀਅਰ ਹਾਂ, ਮੈਂ ਐਲਬਰਟਾ ਦੇ ਲੋਕਾਂ ਦੇ ਤਾਜ਼ਾ ਰਿਫਰੈਂਡਮ ਫੈਸਲੇ ਦਾ ਪੂਰਾ ਸਨਮਾਨ ਕਰਾਂਗੀ ਅਤੇ ਇਸ ਮੁੱਦੇ 'ਤੇ ਕੋਈ ਦੂਜਾ ਰੈਫਰੈਂਡਮ ਨਹੀਂ ਕਰਾਂਵਾਂਗੀ।
prime-minister-mark-carney-to-begin-three-day-visit-to-turkey
Punjabi

ਪੀ.ਐਮ. ਕਾਰਨੀ ਅੱਜ ਤੋਂ ਤੁਰਕੀ ਦੇ ਤਿੰਨ ਦਿਨਾਂ ਦੌਰੇ ’ਤੇ, ਵਪਾਰ ਤੇ ਰੱਖਿਆ ਸਬੰਧਾਂ ’ਤੇ ਰਹੇਗਾ ਜ਼ੋਰ

ਪੀ.ਐਮ.ਮਾਰਕ ਕਾਰਨੀ ਅੱਜ ਸ਼ਾਮ ਤੁਰਕੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਅੰਕਾਰਾ ਵਿਚ ਰਾਸ਼ਟਰਪਤੀ Recep Tayyip Erdoğan ਅਤੇ ਇਸਤਾਂਬੁਲ ਵਿਚ ਕਾਰੋਬਾਰੀ ਆਗੂ ਨਾਲ ਮੁਲਾਕਾਤ ਕਰਨਗੇ। ਇਹ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਤੁਰਕੀ ਦਾ ਪਹਿਲਾ ਦੁਵੱਲਾ ਦੌਰਾ ਹੈ। ਕਾਰਨੀ ਦੀ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਤੁਰਕੀ ਵਿਚ ਮਨੁੱਖੀ ਅਧਿਕਾਰ ਨੂੰ ਲੈ ਕੇ ਚਿੰਤਾਵਾਂ ਦਾ ਮਾਹੌਲ ਗਰਮਾਇਆ ਹੋਇਆ ਹੈ।
canadas-federal-budget-set-for-november-5
Punjabi

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਹੋਵੇਗਾ ਪੇਸ਼

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਪੇਸ਼ ਹੋਵੇਗਾ, ਜਿਸ ਦਾ ਅਧਿਕਾਰਤ ਐਲਾਨ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਕਰ ਦਿੱਤਾ ਹੈ। ਮੰਗਲਵਾਰ ਨੂੰ ਹਾਊਸ ਔਫ ਕਾਮਨ ਵਿਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਇਸ ਤਾਰੀਖ਼ ਦੀ ਪੁਸ਼ਟੀ ਕੀਤੀ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ fall ਵਿਚ ਪੇਸ਼ ਕੀਤਾ ਜਾਣ ਵਾਲਾ ਦੂਜਾ ਬਜਟ ਹੋਵੇਗਾ।
amit-shah-meets-families-of-three-victims-in-punjab-assures-justice
Punjabi

ਅਮਿਤ ਸ਼ਾਹ ਵੱਲੋਂ ਪੰਜਾਬ ’ਚ ਤਿੰਨ ਪੀੜਤ ਪਰਿਵਾਰਾਂ ਨਾਲ ਕੀਤੀ ਗਈ ਮੁਲਾਕਾਤ, ਇਨਸਾਫ਼ ਦਾ ਦਿੱਤਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਝੋਟੇ ਦਾ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਦੌਰਾਨ ਕਤਲ ਕਰ ਦਿੱਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link