14.58C Vancouver
ADS

Jun 3, 2022 2:04 AM - The Canadian Press

ਬੀ.ਸੀ 'ਚ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਤੀਜੇ ਹਫ਼ਤੇ ਕਮੀ

Share On
covid-cases-in-bc-see-dip-in-third-continuous-week
Covid cases in BC see dip in third continuous week (Photo: BC Government Twitter)

ਬੀ-ਸੀ ਦੀ ਨਵੀਂ ਹਫ਼ਤਾਵਾਰੀ ਕੋਵਿਡ-19 ਅੱਪਡੇਟ ਦੇ ਅਨੁਸਾਰ ਬਿਮਾਰੀ ਕਾਰਨ ਹਸਪਤਾਲ 'ਚ ਦਾਖਿਲ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਦੇਖੀ ਗਈ ਹੈ।

ਹਫ਼ਤਾਵਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੱਲ੍ਹ ਤੱਕ ਹਸਪਤਾਲ ਵਿੱਚ 421 ਮਰੀਜ਼ ਦਾਖਿਲ ਸਨ। ਇੱਕ ਹਫ਼ਤਾ ਪਹਿਲਾਂ ਮਰੀਜ਼ਾਂ ਦੀ ਗਿਣਤੀ 473 ਸੀ ਅਤੇ 12 ਮਈ ਨੂੰ ਸਾਰਿਆਂ ਨਾਲੋਂ ਜ਼ਿਆਦਾ 596 ਸੀ।

ਹਸਪਤਾਲ ਵਿੱਚ ਭਰਤੀ ਕੀਤੇ ਗਏ ਲੋਕਾਂ ਵਿੱਚੋਂ, 41 ਮਰੀਜ਼ ਆਈ.ਸੀ.ਯੂ 'ਚ ਹਨ । ਬੀ.ਸੀ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸ਼ਨੀਵਾਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 44 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ 3,547 ਪਹੁੰਚ ਗਈ ਹੈ ।

Latest news

2-killed-in-horrific-crash-near-lytton-44-year-old-charged-a-year-later
Punjabi

ਲਿਟਨ ਨੇੜੇ ਭਿਆਨਕ ਸੜਕ ਹਾਦਸੇ ’ਚ 2 ਮੌਤਾਂ, 44 ਸਾਲਾ ਵਿਅਕਤੀ 'ਤੇ ਇੱਕ ਸਾਲ ਬਾਅਦ ਦੋਸ਼ ਤੈਅ

ਬੀ.ਸੀ.ਦੇ ਲਿਟਨ ਇਲਾਕੇ ਨੇੜੇ ਪਿਛਲੇ ਸਾਲ ਹਾਈਵੇ-1 'ਤੇ ਹੋਏ ਇੱਕ ਸੜਕ ਹਾਦਸੇ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਉਸ ਦੇ ਸਬੰਧ ਵਿਚ ਪੁਲਿਸ ਨੇ ਇੱਕ 44 ਸਾਲਾ ਵਿਅਕਤੀ ਖ਼ਿਲਾਫ਼ ਅਧਿਕਾਰਤ ਤੌਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਿਲੀਅਮਜ਼ ਲੇਕ ਦੇ ਰਹਿਣ ਵਾਲੇ Joel Chenier 'ਤੇ ਬੀਸੀ ਮੋਟਰ ਵਹੀਕਲ ਐਕਟ ਤਹਿਤ ਬਿਨਾਂ ਸਾਵਧਾਨੀ ਅਤੇ ਬਿਨਾਂ ਧਿਆਨ ਦੇ ਗੱਡੀ ਚਲਾਉਣ ਦਾ ਚਾਰਜ ਲਗਾਇਆ ਗਿਆ ਹੈ।
why-was-the-us-deal-rejected-poilievre-demands-answers-from-carney-government
Punjabi

'US ਡੀਲ ਕਿਉਂ ਠੁਕਰਾਈ? ਪੌਲੀਐਵ ਨੇ ਕਾਰਨੀ ਸਰਕਾਰ ਤੋਂ ਮੰਗਿਆ ਜਵਾਬ'

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਅਤੇ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਦਬਾਅ ਵਧਾਉਂਦਿਆ ਅਮਰੀਕਾ ਨਾਲ ਰੱਦ ਹੋਈ ਡੀਲ ਦੇ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਪੌਲੀਐਵ ਇਹ ਮੰਗ ਲਗਾਤਾਰ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡੀਅਨਜ਼ ਗੈਰ-ਕਾਨੂੰਨੀ ਅਮਰੀਕੀ ਟੈਰਿਫਸ ਦੇ ਖਿਲਾਫ ਆਪਣੇ ਦੇਸ਼ ਦੇ ਕਰਮਚਾਰੀਆਂ ਅਤੇ ਉਦਯੋਗਾਂ ਦੇ ਹਿੱਤਾਂ ਲਈ ਇੱਕਜੁੱਟ ਹਨ ਪਰ ਇਸ ਏਕਤਾ ਲਈ Transparency ਜ਼ਰੂਰੀ ਹੈ।
ebola-claims-more-than-2-700-lives-in-congo-who-issues-warning
Punjabi

ਇਬੋਲਾ ਨੇ ਕਾਂਗੋ ’ਚ ਲਈਆਂ 2,700 ਤੋਂ ਵੱਧ ਜਾਨਾਂ, WHO ਨੇ ਦਿੱਤੀ ਚੇਤਾਵਨੀ

ਯੂਗਾਂਡਾ ਵਿੱਚ ਇਬੋਲਾ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ, ਪਰ ਇਸ ਦੇ ਗੁਆਂਢੀ ਦੇਸ਼ ਕਾਂਗੋ ਵਿੱਚ ਇਹ ਹਾਲੇ ਕਾਬੂ ਵਿੱਚ ਨਹੀਂ ਆਇਆ। ਵਿਸ਼ਵ ਸਿਹਤ ਸੰਗਠਨ (WHO) ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਗਾਂਡਾ ਸਰਕਾਰ ਨੇ 28 ਜੁਲਾਈ ਨੂੰ ਦੇਸ਼ ਨੂੰ ਇਬੋਲਾ ਮੁਕਤ ਐਲਾਨਿਆ ਸੀ। ਉੱਥੇ ਇਸ ਬਿਮਾਰੀ ਦੇ 20 ਮਾਮਲੇ ਸਾਹਮਣੇ ਆਏ ਅਤੇ 2 ਲੋਕਾਂ ਦੀ ਮੌਤ ਹੋਈ।
15-newborn-babies-killed-in-fire-at-islamabad-hospital-nursery
Punjabi

ਇਸਲਾਮਾਬਾਦ ਦੇ ਹਸਪਤਾਲ ’ਚ ਲੱਗੀ ਭਿਆਨਕ ਅੱਗ, 15 ਨਵਜੰਮੇ ਬੱਚਿਆਂ ਦੀ ਮੌਤ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ 15 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਗਾਇਨੀਕੋਲੋਜੀ ਵਾਰਡ ਦੀ ਨਰਸਰੀ ਵਿੱਚ ਵਾਪਰੀ। ਹਸਪਤਾਲ ਦੇ ਅਧਿਕਾਰੀਆਂ ਅਨੁਸਾਰ,ਹਾਦਸੇ ਸਮੇਂ ਨਰਸਰੀ ਵਿੱਚ 16 ਨਵਜੰਮੇ ਬੱਚੇ ਮੌਜੂਦ ਸਨ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੂੰ ਬਚਾਇਆ ਗਿਆ।
16-year-old-arrested-after-threats-to-shoot-students-at-northern-alberta-school
Punjabi

ਉੱਤਰੀ ਐਲਬਰਟਾ ’ਚ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ, 16 ਸਾਲਾ ਨੌਜਵਾਨ ਗ੍ਰਿਫ਼ਤਾਰ

ਉੱਤਰੀ ਐਲਬਰਟਾ ਵਿੱਚ ਇੱਕ 16 ਸਾਲਾ ਨੌਜਵਾਨ ਨੂੰ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਧਮਕੀ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਦਿੱਤੀ ਗਈ ਸੀ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਨਿੰਗ ਵਿੱਚ ਇੱਕ ਵਿਦਿਆਰਥੀ ਵੱਲੋਂ ਸਕੂਲ ਦੇ ਪਹਿਲੇ ਦਿਨ ਹੋਰ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੀ ਰਿਪੋਰਟ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link