Jan 21, 2021 8:19 PM -

ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਕੋਵਿਡ-19 ਮਾਮਲਿਆਂ 'ਚ ਕੁਝ ਗਿਰਾਵਟ ਆਉਂਦੀ ਵਿਖਾਈ ਦੇ ਰਹੀ ਹੈ, ਪਰ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਨਫੈਕਸ਼ਨ ਰੇਟ ਅਜੇ ਵੀ ਅਜਿਹੇ ਲੋਕਾਂ 'ਚ ਵਧੇਰੇ ਹੈ ਜੋ ਕਿ ਵਧੇਰੇ ਬਿਮਾਰ ਹੋ ਸਕਦੇ ਹਨ।
ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਬੀਤੇ ਇੱਕ ਹਫ਼ਤੇ ਦੌਰਾਨ ਕੈਨੇਡਾ 'ਚ ਔਸਤ ਅਨੁਸਾਰ ਹਰ ਰੋਜ਼ 6,309 ਮਾਮਲੇ ਰਿਪੋਰਟ ਹੋਏ ਹਨ।
ਇਸੇ ਸਮੇਂ ਦੌਰਾਨ ਪ੍ਰਤੀ ਦਿਨ ਦੀਆਂ ਮੌਤਾਂ ਦੀ ਔਸਤ 148 ਰਹੀ ਹੈ।
ਡਾ. ਟੈਮ ਦਾ ਕਹਿਣਾ ਹੈ ਕਿ ਬੇਹੱਦ ਬਿਮਾਰ ਹੋਣ ਦੇ ਮਾਮਲਿਆਂ ਦੀ ਗਿਣਤੀ ਅਜੇ ਵੀ ਵਧਣ ਦੇ ਆਸਾਰ ਰਹਿਣਗੇ, ਕਿਉਂਕਿ ਇਸ ਵਾਇਰਸ ਕਾਰਨ ਹਾਲਤ ਵਿਗੜਨ 'ਚ ਕਈ ਦਿਨ ਦਾ ਸਮਾਂ ਲੱਗ ਜਾਂਦਾ ਹੈ।
ਯਾਦ ਰਹੇ ਅੱਜ ਔਂਟੈਰੀਓ 'ਚ 2,632 ਮਾਮਲੇ ਅਤੇ 46 ਮੌਤਾਂ ਰਿਪੋਰਟ ਹੋਈਆਂ ਹਨ।
ਕਿਊਬੈਕ 'ਚ 1,624 ਮਾਮਲੇ ਰਿਪੋਰਟ ਹੋਏ ਹਨ।




