Aug 1, 2024 7:28 PM - The Canadian Press

ਐਲਬਰਟਾ ਦੇ ਜੈਸਪਰ ਟਾਊਨ ਤੋਂ ਜਾਣ ਵਾਲੇ ਹਾਈਵੇਅ 16 ਨੂੰ ਵਪਾਰਕ ਆਵਾਜਾਈ ਲਈ ਬੀਤੀ ਸ਼ਾਮ ਮੁੜ ਖੋਲ੍ਹ ਦਿੱਤਾ ਗਿਆ ਹੈ ਪਰ ਰਿਹਾਇਸ਼ੀ ਲੋਕਾਂ ਨੂੰ ਅਜੇ ਵਾਪਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸ ਦਈਏ ਕਿ ਐਲਬਰਟਾ ਅਤੇ ਬੀ. ਸੀ. ਵਿਚਕਾਰ ਇੱਥੋਂ ਦਵਾਈਆਂ ਸਣੇ ਹੋਰ ਮਾਲ ਢੋਆਈ ਕੀਤੀ ਜਾਂਦੀ ਹੈ।
ਹਾਈਵੇਅ 16 ਵੱਡਾ ਆਰਥਿਕ ਗਲਿਆਰਾ ਹੈ ਅਤੇ ਹੋਰ ਰਸਤਿਓਂ ਜਾਣ ਨਾਲ ਪੈਸਾ ਅਤੇ ਖਰਚਾ ਵੱਧ ਹੋ ਰਿਹਾ ਹੈ। ਔਫੀਸ਼ੀਅਲਜ਼ ਮੁਤਾਬਕ ਜੈਸਪਰ ਵਾਈਲਡ ਫਾਇਰ ਕੰਪਲੈਕਸ ਵਿਚ ਅੱਗ ਅਜੇ ਵੀ ਬੇਕਾਬੂ ਹੈ ਅਤੇ ਜੈਸਪਰ ਟਾਊਨ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੀਕ ਕਰਨ ਲਈ ਕਰੂ ਕੰਮ ਕਰ ਰਹੇ ਹਨ।
ਇਹ ਅੱਗ 32,000 ਹੈਕਟੇਅਰ ਦੇ ਇਲਾਕੇ ਵਿਚ ਫੈਲੀ ਹੈ। ਔਫੀਸਰਜ਼ ਮੁਤਾਬਕ ਅੱਗ ਕਾਬੂ ਕਰਨ ਲਈ ਫੈਡਰਲ, ਸੂਬਾ, ਮਿਊਂਸੀਪਲ ਏਜੰਸੀਆਂ ਦੇ 750 ਕਰਮਚਾਰੀ ਲੱਗੇ ਹਨ।
ਜੰਗਲੀ ਅੱਗ ਫੈਲਣ ਕਾਰਨ ਲੋਕਾਂ ਨੂੰ ਆਪਣੇ ਕੈਂਪਾਂ ਅਤੇ ਟ੍ਰੇਲਰ ਨੂੰ ਨੈਸ਼ਨਲ ਪਾਰਕ ਵਿਚ ਛੱਡ ਕੇ ਆਉਣਾ ਪਿਆ ਸੀ। ਸੂਬੇ ਦੇ ਪਬਲਿਕ ਸੇਫਟੀ ਮੰਤਰੀ ਮਾਇਕ ਐਲਿਸ ਨੇ ਬੀਤੇ ਦਿਨ ਆਸ ਜਤਾਈ ਸੀ ਕਿ ਜਲਦ ਹੀ ਇਸ ਨੂੰ ਖੋਲ੍ਹਿਆ ਜਾਵੇਗਾ।




