13.22C Vancouver
ADS

Mar 25, 2021 9:28 PM -

ਕਰਾਊਨ ਨੇ ਕਿਹਾ, ਮੰਗ ਵੰਜੋ ਦੀ ਲੀਗਲ ਟੀਮ ਕਰੇ ਸਾਬਿਤ ਕਿ ਸੀਰੀਅਲ ਨੰਬਰ ਅਮਰੀਕੀ ਅਧਿਕਾਰੀਆਂ ਨੂੰ ਦਿੱਤੇ ਗਏ

Share On
crown-says-burden-is-on-mengs-lawyers-to-prove-device-information-was-wrongly-shared
Meng Wanzhou, chief financial officer of Huawei, carries a binder of documents as she leaves her home to attend a hearing at B.C. Supreme Court, in Vancouver on Monday, March 22, 2021. THE CANADIAN PRESS/Darryl Dyck

ਕੈਨੇਡਾ ਦੇ ਅਟੌਰਨੀ ਜਨਰਲ ਦੇ ਇੱਕ ਵਕੀਲ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਦਰਸ਼ਾਵੇ ਕਿ ਆਰ.ਸੀ.ਐਮ.ਪੀ. ਨੇ ਵੁਆਵੇ ਐਗਜ਼ੀਕਿਊਟਿਵ ਮੰਗ ਵੰਜੋ ਦੇ ਇਲੈਕਟਰੌਨਿਕ ਡਿਵਾਈਸਾਂ ਦੇ ਸੀਰੀਅਲ ਨੰਬਰ ਅਮਰੀਕੀ ਅਧਿਕਾਰੀਆਂ ਨਾਲ ਸਾਂਝੇ ਕੀਤੇ ਸਨ।

ਬੀ.ਸੀ. ਸੁਪ੍ਰੀਮ ਕੋਰਟ ਵਿੱਚ ਜੌਨ ਗਿਬ ਕਾਰਸਲੇ ਨੇ ਕਿਹਾ ਕਿ ਮੰਗ ਵੰਜੋ ਦੀ ਲੀਗਲ ਟੀਮ ਜੇਕਰ ਸਮਝਦੀ ਹੈ ਕਿ ਸੀਰੀਅਲ ਨੰਬਰ ਸਾਂਝੇ ਕੀਤੇ ਗਏ ਸਨ ਤਾਂ ਫਿਰ ਇਸ ਦਾ ਪ੍ਰਮਾਣ ਪੇਸ਼ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮੰਗ ਵੰਜੋ ਦੀ ਟੀਮ ਅਜਿਹਾ ਕਰਨ 'ਚ ਨਾਕਾਮ ਰਹੀ ਹੈ।

ਕੋਰਟ ਨੂੰ ਅਜਿਹੇ ਸਬੂਤ ਵਿਖਾਏ ਗਏ ਹਨ ਜਿੱਥੇ ਐਫ.ਬੀ.ਆਈ. ਨੇ ਸੀਰੀਅਲ ਨੰਬਰ ਮੰਗੇ ਸਨ ਅਤੇ ਆਰ.ਸੀ.ਐਮ.ਪੀ. ਨੇ ਇਹ ਨੰਬਰ ਹਾਸਿਲ ਕੀਤੇ ਸਨ ਪਰ ਇਹਨਾਂ ਨੂੰ ਸਾਂਝਾ ਨਹੀਂ ਕੀਤਾ ਗਿਆ।

ਯਾਦ ਰਹੇ ਮੰਗ ਵੰਜੋ ਦੀ ਲੀਗਲ ਟੀਮ ਮੰਗ ਕਰ ਰਹੀ ਹੈ ਕਿ ਉਨ੍ਹਾਂ ਦੀ ਅਮਰੀਕਾ ਨੂੰ ਸਪੁਰਦਗੀ ਦੇ ਮਾਮਲੇ 'ਤੇ ਸਟੇਅ ਲਗਾਇਆ ਜਾਵੇ ਅਤੇ ਇਸ ਦਾ ਆਧਾਰ ਆਰ.ਸੀ.ਐਮ.ਪੀ. ਦੇ ਗਲਤ ਵਿਵਹਾਰ ਅਤੇ ਗ੍ਰਿਫਤਾਰੀ ਦੌਰਾਨ ਪ੍ਰੀਕਿਰਿਆ ਦੇ ਸ਼ੋਸ਼ਣ ਨੂੰ ਬਣਾਇਆ ਜਾ ਰਿਹਾ ਹੈ।

ਮੰਗ ਵੰਜੋ ਨੂੰ ਵੈਨਕੂਵਰ ਹਵਾਈ ਅੱਡੇ ਤੋਂ ਦਿਸੰਬਰ 2018 'ਚ ਗ੍ਰਿਫਤਾਰ ਕੀਤਾ ਗਿਆ ਸੀ।

Latest news

lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
alberta-forms-panel-to-boost-infrastructure-funding-without-raising-taxes
Punjabi

ਐਲਬਰਟਾ ਸਰਕਾਰ ਨੇ ਬਿਨਾਂ ਟੈਕਸ ਵਧਾਏ ਬੁਨਿਆਦੀ ਢਾਂਚੇ ਲਈ ਫੰਡਿੰਗ ਵਧਾਉਣ ਲਈ ਬਣਾਇਆ ਪੈਨਲ

ਐਲਬਰਟਾ ਦੇ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਡਾਨ ਵਿਲੀਅਮਜ਼ ਨੇ ਸੂਬੇ ਵਿੱਚ ਟੈਕਸਾਂ ਦਾ ਬੋਝ ਵਧਾਏ ਬਿਨਾਂ ਇਨਫਰਾਸਟਕਚਰ ਪ੍ਰਾਜੈਕਟ ਲਈ ਫੰਡਿੰਗ ਵਧਾਉਣ ਦੇ ਨਵੇਂ ਤਰੀਕੇ ਲੱਭਣ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਹੈ। ਇਸ ਦਾ ਰਸਮੀ ਐਲਾਨ ਡਾਨ ਵਿਲੀਅਮਜ਼ ਵੱਲੋਂ ਜੈਸਪਰ ਵਿਖੇ ਚੱਲ ਰਹੀ ਸੂਬਾਈ ਅਤੇ ਖੇਤਰੀ ਮਿਊਂਸੀਪਲ ਮੰਤਰੀਆਂ ਦੀ ਸਾਲਾਨਾ ਮੀਟਿੰਗ ਦੌਰਾਨ ਕੀਤਾ ਗਿਆ। ਇਸ ਪੈਨਲ ਵਿੱਚ ਸੂਬੇ ਭਰ ਦੇ ਵੱਖ-ਵੱਖ ਭਾਈਚਾਰਿਆਂ ਅਤੇ ਉਦਯੋਗ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਗਿਆ ਹੈ।
canada-to-send-warships-to-indo-pacific-twice-increase-military-cooperation-with-japan-and-philippines
Punjabi

ਇੰਡੋ-ਪੈਸੀਫਿਕ ਵਿਚ ਦੋ ਵਾਰ ਜੰਗੀ ਬੇੜੇ ਭੇਜੇਗਾ ਕੈਨੇਡਾ, ਜਾਪਾਨ ਤੇ ਫਿਲੀਪੀਨਜ਼ ਨਾਲ ਵਧਾਏਗਾ ਸੈਨਿਕ ਸਹਿਯੋਗ

ਕੈਨੇਡਾ ਵੱਲੋਂ ਇਸ ਸਾਲ ਇੰਡੋ-ਪੈਸੀਫਿਕ ਖੇਤਰ ਵਿਚ ਦੋ ਵਾਰ ਆਪਣੇ ਜੰਗੀ ਬੇੜੇ ਭੇਜਣ ਦੀ ਯੋਜਨਾ ਬਣਾਈ ਗਈ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਟੋਕੀਓ ਵਿਚ ਦਿੱਤੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਔਟਵਾ ਵਲੋਂ ਚੁੱਕਿਆ ਜਾ ਰਿਹਾ ਇਹ ਕਦਮ ਇੰਡੋ-ਪੈਸੀਫਿਕ ਦੇ ਖੇਤਰੀ ਸਹਿਯੋਗੀਆਂ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਭਾਵੇਂ ਕਿ ਦੂਜੇ ਪਾਸੇ ਕੈਨੇਡਾ ਵੱਲੋਂ ਚੀਨ ਨਾਲ ਵਪਾਰਕ ਸਬੰਧ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
alleged-driver-in-canadas-biggest-gold-heist-sentenced-to-13-years-in-u-s-gun-smuggling-case
Punjabi

ਕੈਨੇਡਾ ਦੀ ਸਭ ਤੋਂ ਵੱਡੀ ਸੋਨਾ ਚੋਰੀ ਨਾਲ ਜੁੜੇ ਮੁਲਜ਼ਮ ਨੂੰ ਅਮਰੀਕਾ 'ਚ 13 ਸਾਲ ਦੀ ਸਜ਼ਾ

ਕੈਨੇਡੀਅਨ ਇਤਿਹਾਸ ਵਿਚ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿਚ ਕਥਿਤ ਡਰਾਈਵਰ ਦੀ ਭੂਮਿਕਾ ਨਿਭਾਉਣ ਵਾਲੇ ਡੁਰਾਂਟੇ ਕਿੰਗ-ਮੈਕਲੀਨ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿਚ 13 ਸਾਲ ਦੀ ਸਜ਼ਾ ਸੁਣਾਈ ਹੈ। 27 ਸਾਲਾ ਡੁਰਾਂਟੇ 'ਤੇ ਕੈਨੇਡਾ ਵਿਚ ਦੋਸ਼ ਹੈ ਕਿ ਉਹ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ ਅਪ੍ਰੈਲ 2023 ਵਿਚ ਹੋਈ ਇਸ ਮਹਾਂ-ਡਕੈਤੀ ਦੌਰਾਨ ਸੋਨਾ ਲੈ ਕੇ ਫ਼ਰਾਰ ਹੋਣ ਵਾਲੇ ਟਰੱਕ ਨੂੰ ਚਲਾ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link