10.89C Vancouver
ADS

Aug 20, 2026 3:01 PM - Connect Newsroom - Ramandeep Kaur with files from The Canadian Press

ਸੀਟੀਏ ਨੇ ਵੈਸਟਜੈੱਟ ਨੂੰ ਪਾਵਰ ਵ੍ਹੀਲਚੇਅਰ ਵਜ਼ਨ ਸੀਮਾ ਹਟਾਉਣ ਦਾ ਆਦੇਸ਼ ਦਿੱਤਾ

Share On
cta-orders-westjet-to-remove-power-wheelchair-weight-limit
The regulator ruled that WestJet’s weight restriction creates an unreasonable barrier for passengers living with disabilities and must be removed before July 2027. (Photo: The Canadian Press)

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਵੈਸਟਜੈੱਟ ਨੂੰ ਆਪਣੇ ਜਹਾਜ਼ਾਂ 'ਤੇ ਪਾਵਰ ਵ੍ਹੀਲਚੇਅਰਾਂ ਦੇ ਭਾਰ 'ਤੇ ਲਗਾਈ ਗਈ ਕੈਪ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਰੈਗੂਲੇਟਰ ਨੇ ਕਿਹਾ ਕਿ ਵੈਸਟਜੈੱਟ ਵੱਲੋਂ ਲਗਾਈ ਗਈ ਇਹ ਸੀਮਾ ਅਪਾਹਜਤਾ ਨਾਲ ਜੀ ਰਹੇ ਯਾਤਰੀਆਂ ਲਈ ਇੱਕ ਅਣਉਚਿਤ ਰੁਕਾਵਟ ਪੈਦਾ ਕਰਦੀ ਹੈ, ਜਿਸ ਨੂੰ ਜੁਲਾਈ 2027 ਤੋਂ ਪਹਿਲਾਂ ਹਟਾਉਣਾ ਲਾਜ਼ਮੀ ਹੋਵੇਗਾ।

ਇਹ ਮਾਮਲਾ ਵਿਨੀਪੈਗ ਦੇ ਰਹਿਣ ਵਾਲੇ ਅਤੇ ਸਾਬਕਾ ਫੈਡਰਲ ਮੰਤਰੀ ਸਟੀਵਨ ਫਲੇਚਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ, ਜਿਨ੍ਹਾਂ ਨੂੰ ਪਿਛਲੇ ਸਾਲ ਉਨ੍ਹਾਂ ਦੀ ਕਸਟਮਾਈਜ਼ਡ ਇਲੈਕਟ੍ਰਿਕ ਵ੍ਹੀਲਚੇਅਰ ਦੇ ਭਾਰ ਕਾਰਨ ਵੈਸਟਜੈੱਟ ਦੀ ਫਲਾਈਟ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ।

ਹਾਲਾਂਕਿ, ਵੈਸਟਜੈੱਟ ਨੇ ਪਹਿਲਾਂ ਆਪਣੇ ਬੋਇੰਗ ਜਹਾਜ਼ਾਂ ਦੇ ਕਾਰਗੋ ਹੋਲਡ ਦੀ ਤਕਨੀਕੀ ਸਮਰੱਥਾ ਦਾ ਹਵਾਲਾ ਦਿੰਦੇ ਹੋਏ ਇਸ ਨਿਯਮ ਦਾ ਬਚਾਅ ਕੀਤਾ ਸੀ ਪਰ ਹੁਣ ਰੈਗੂਲੇਟਰ ਨੇ ਏਅਰਲਾਈਨ ਨੂੰ ਵ੍ਹੀਲਚੇਅਰ ਦੇ ਭਾਰ ਨੂੰ ਸਹੀ ਤਰੀਕੇ ਨਾਲ distribute ਕਰਨ ਲਈ ਸਪ੍ਰੈਡਰ ਪਲੇਟਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ ਅਤੇ ਉਦੋਂ ਤੱਕ ਪ੍ਰਭਾਵਿਤ ਯਾਤਰੀਆਂ ਲਈ ਦੂਜੀਆਂ ਏਅਰਲਾਈਨਾਂ ਰਾਹੀਂ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਹੈ।

Latest news

major-incident-on-highway-1-in-burnaby-eastbound-traffic-shut-down
Punjabi

ਬਰਨਬੀ ਹਾਈਵੇਅ 1 ‘ਤੇ ਵਾਪਰੀ ਵੱਡੀ ਘਟਨਾ, ਕੇਨਸਿੰਗਟਨ ਐਵੇਨਿਊ ਨੇੜੇ ਈਸਟਬਾਊਂਡ ਟ੍ਰੈਫਿਕ ਬੰਦ

ਬਰਨਬੀ ਵਿਚ ਮੰਗਲਵਾਰ ਸਵੇਰ ਹਾਈਵੇ-1 'ਤੇ ਇੱਕ ਗੱਡੀ ਨਾਲ ਜੁੜੀ ਵੱਡੀ ਘਟਨਾ ਵਾਪਰੀ ਹੈ। ਇਸ ਦੇ ਚੱਲਦੇ ਆਰ.ਸੀ.ਐਮ.ਪੀ. ਵਲੋਂ ਕੇਨਸਿੰਗਟਨ ਐਵੇਨਿਊ ਨੇੜੇ ਹਾਈਵੇ ਦੇ ਪੂਰਬ ਵੱਲ ਜਾਣ ਵਾਲਾ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਐਮਰਜੈਂਸੀ ਗੱਡੀਆਂ ਮੌਕੇ 'ਤੇ ਮੌਜੂਦ ਸਨ। ਇਸ ਦੌਰਾਨ ਕੇਨਸਿੰਗਟਨ ਐਵੇਨਿਊ 'ਤੇ ਟ੍ਰੈਫਿਕ ਨੂੰ ਕੈਨੇਡਾ ਵੇਅ ਵੱਲ ਮੋੜਿਆ ਜਾ ਰਿਹਾ ਸੀ।
canadas-august-trade-surplus-with-u-s-nearly-doubles-to-11-2-billion
Punjabi

ਅਮਰੀਕਾ ਨਾਲ ਕੈਨੇਡਾ ਦਾ ਵਪਾਰ ਸਰਪਲੱਸ ਅਗਸਤ ’ਚ ਦੁੱਗਣਾ ਹੋ ਕੇ $11.2 ਬਿਲੀਅਨ ਹੋਇਆ

ਕੈਨੇਡਾ ਨੇ ਅਗਸਤ ਵਿਚ ਅਮਰੀਕਾ ਨਾਲ $11.2 ਬਿਲੀਅਨ ਦਾ ਵਪਾਰ ਸਰਪਲੱਸ ਦਰਜ ਕੀਤਾ ਹੈ, ਜੋ ਕਿ ਜੁਲਾਈ ਦੇ $6.1 ਬਿਲੀਅਨ ਨਾਲੋਂ ਦੁੱਗਣਾ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟਰੰਪ ਦਾ ਨਵਾਂ ਟੈਰਿਫ ਲਾਗੂ ਹੋਣ ਤੋਂ ਪਹਿਲਾਂ exporters ਨੇ ਅਮਰੀਕਾ ਨੂੰ ਜਾਣ ਵਾਲੀ ਸ਼ਿਪਮੈਂਟ ਨੂੰ ਤੇਜ਼ੀ ਨਾਲ ਵਧਾਇਆ ਜਿਸ ਦੇ ਚੱਲਦੇ ਅਮਰੀਕਾ ਨੂੰ ਮਾਹਰਾਂ ਵਿਚ 8.1 ਫੀਸਦੀ ਦਾ ਉਛਾਲ ਆਇਆ, ਦੂਜੇ ਪਾਸੇ ਦਰਾਮਦਾਂ ਵਿਚ ਕਮੀ ਦਰਜ ਕੀਤੀ ਗਈ।
vancouver-downtown-eastside-stabbing-police-search-for-suspect
Punjabi

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ’ਚ ਵਿਅਕਤੀ ਦੀ ਗਰਦਨ ’ਤੇ ਚਾਕੂ ਨਾਲ ਹਮਲਾ, ਸ਼ੱਕੀ ਫਰਾਰ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਇੱਕ ਵਿਅਕਤੀ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ, ਇਹ ਘਟਨਾ ਐਤਵਾਰ ਰਾਤ ਲਗਭਗ 11:40 ਵਜੇ ਮੇਨ ਸਟ੍ਰੀਟ ਅਤੇ ਈਸਟ ਹੈਸਟਿੰਗਜ਼ ਸਟ੍ਰੀਟ ਨੇੜੇ ਵਾਪਰੀ ਸੀ।
tight-race-in-b-c-conservatives-lead-with-48-support
Punjabi

ਬੀ.ਸੀ. ’ਚ ਸਖ਼ਤ ਮੁਕਾਬਲਾ, ਕੰਜ਼ਰਵੇਟਿਵ 48% ਨਾਲ ਅੱਗੇ

ਬੀ.ਸੀ. ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਪ੍ਰਮੁੱਖ ਪਾਰਟੀਆਂ ਵਿਚ ਮੁਕਾਬਲਾ ਸਖ਼ਤ ਹੋਣ ਦੀ ਉਮੀਦ ਹੈ। ਐਂਗਸ ਰੀਡ ਇੰਸਟੀਚਿਊਟ ਦੇ ਨਵੇਂ ਓਪੀਨੀਅਨ ਪੋਲ ਮੁਤਾਬਕ, ਬੀ.ਸੀ. ਕੰਜ਼ਰਵੇਟਿਵ ਪਾਰਟੀ ਇਸ ਸਮੇਂ 48 ਫੀਸਦੀ ਵੋਟਾਂ ਦੇ ਸਮਰਥਨ ਨਾਲ ਬੀ. ਸੀ. ਐਨ.ਡੀ.ਪੀ. ਤੋਂ 5 ਫ਼ੀਸਦੀ ਅੰਕ ਅੱਗੇ ਚੱਲ ਰਹੀ ਹੈ।
30m-worth-of-illegal-cigarettes-seized-in-albertas-westlock-area
Punjabi

ਵੈਸਟਲਾਕ ਵਿੱਚ $30M ਦੀਆਂ ਗੈਰ-ਕਾਨੂੰਨੀ ਸਿਗਰਟਾਂ ਜ਼ਬਤ, 50 ਸਾਲਾ ਵਿਅਕਤੀ ਗ੍ਰਿਫ਼ਤਾਰ

ਐਲਬਰਟਾ ਦੇ ਵੈਸਟਲਾਕ ਖੇਤਰ ਵਿੱਚ ਆਰ.ਸੀ.ਐਮ.ਪੀ. ਨੇ ਇੱਕ ਲੰਮੀ ਜਾਂਚ ਤੋਂ ਬਾਅਦ $30M ਦੀਆਂ ਗੈਰ-ਕਾਨੂੰਨੀ ਸਿਗਰਟਾਂ ਦੇ ਡੱਬੇ ਜ਼ਬਤ ਕੀਤੇ ਹਨ। ਇਸ ਸਬੰਧੀ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਅਪਰਾਧਿਕ ਮਾਮਲਿਆਂ ਤਹਿਤ ਦੋਸ਼ ਲਾਏ ਗਏ ਹਨ।ਜਨਵਰੀ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵੈਸਟਲਾਕ ਇਲਾਕੇ ਵਿੱਚ ਬਿਨਾਂ ਸਟੈਂਪ ਵਾਲੀਆਂ ਸਿਗਰਟਾਂ ਵੇਚੀਆਂ ਜਾ ਰਹੀਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link