13.19C Vancouver
ADS

Jun 28, 2024 6:56 PM - The Canadian Press

ਕਿਊਬੈਕ ਦੇ ਪ੍ਰੀਮੀਅਰ ਫਰਾਂਕੋਇਸ ਲੇਗੌਲਟ ਨੇ ਸੂਬੇ ਵਿਚ ਵੱਧ ਰਹੇ ਅਸਥਾਈ ਪ੍ਰਵਾਸੀਆਂ ਨੂੰ ਲੈ ਕੇ ਜਤਾਈ ਗੰਭੀਰ ਚਿੰਤਾ

Share On
current-immigration-levels-could-lead-to-overreaction-quebec-premier-says
The premier made the comments today to reporters on the Gaspé Peninsula, in response to a question about whether he feared a rise of the "right" in Quebec and Canada.(Photo: The Canadian Press)

ਕਿਊਬੈਕ ਦੇ ਪ੍ਰੀਮੀਅਰ ਫਰਾਂਕੋਇਸ ਲੇਗੌਲਟ ਨੇ ਸੂਬੇ ਵਿਚ ਵੱਧ ਰਹੇ ਅਸਥਾਈ ਪ੍ਰਵਾਸੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੌਜੂਦਾ ਇਮੀਗ੍ਰੇਸ਼ਨ ਦੀ ਰਫਤਾਰ ਇਸੇ ਤਰ੍ਹਾਂ ਬਣੀ ਰਹੀ ਤਾਂ ਇਹ ਨਵੇਂ ਆਉਣ ਵਾਲਿਆਂ ਲਈ ਮੁਸ਼ਕਲ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਹ ਸੂਬੇ ਨੂੰ ਅਮਰੀਕਾ ਜਾਂ ਫਰਾਂਸ ਵਾਂਗ ਮੁਸ਼ਕਲ ਵਿਚ ਫਸਦਾ ਨਹੀਂ ਦੇਖਣਾ ਚਾਹੁੰਦੇ,ਜਿੱਥੇ ਇਮੀਗ੍ਰੇਸ਼ਨ ਬੁਰੀ ਤਰ੍ਹਾਂ ਸਿਆਸੀ ਬਹਿਸ ਦਾ ਹਿੱਸਾ ਬਣ ਗਈ ਹੈ।

ਲੇਗੌਲਟ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਸੂਬੇ ਵਿਚ 300,000 ਅਸਥਾਈ ਪ੍ਰਵਾਸੀਆਂ ਦਾ ਵਾਧਾ ਹੋਇਆ ਹੈ ਅਤੇ ਕਿਊਬੇਕਰ ਸਵਾਗਤ ਕਰ ਰਹੇ ਹਨ ਪਰ ਉਹ ਇੰਨੇ ਸਾਰੇ ਨਵੇਂ ਲੋਕਾਂ ਨੂੰ ਅਨੁਕੂਲਿਤ ਨਹੀਂ ਕਰ ਸਕਦੇ।

ਪ੍ਰੀਮੀਅਰ ਨੇ ਕਿਹਾ ਕਿ ਅਸਥਾਈ ਹਾਊਸਿੰਗ ਸੰਕਟ ਦਾ ਕਾਰਨ ਬਣ ਰਹੇ ਹਨ ਅਤੇ ਸੂਬੇ ਦੇ ਹੈਲਥ ਸਿਸਟਮ ਤੇ ਸਿੱਖਿਆ ’ਤੇ ਵੀ ਦਬਾਅ ਪਾ ਰਹੇ ਹਨ। ਇਸ ਵਿਚਕਾਰ ਪ੍ਰੀਮੀਅਰ ਫਰੈਂਕੋਇਸ ਲੇਗੌਲਟ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੂਬੇ ਵਿਚ ਇਮੀਗ੍ਰੇਸ਼ਨ ਪੱਧਰ ਘਟਾਉਣ ਦੀ ਮੰਗ ਕੀਤੀ ਹੈ।

Latest news

33-year-old-woman-charged-in-connection-with-two-grass-fires-in-vernon
Punjabi

ਬੀ.ਸੀ.ਦੇ ਵੈਰਨਨ ਵਿਚ ਘਾਹ ਨੂੰ ਅੱਗ ਲਾਉਣ ਦੇ ਦੋ ਮਾਮਲਿਆਂ ਵਿਚ 33 ਸਾਲ ਔਰਤ ਚਾਰਜ

ਬੀ.ਸੀ.ਦੇ ਓਕਾਨਾਗਨ ਖੇਤਰ ਦੇ ਵਰਨਨ ਟਾਊਨ ਵਿਖੇ grass fires ਦੀਆਂ ਦੋ ਵੱਖ-ਵੱਖ ਘਟਨਾਵਾਂ ਦੇ ਸਬੰਧ ਵਿਚ ਇੱਕ 33 ਸਾਲਾ ਮਹਿਲਾ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਵਰਨਨ ਨੌਰਥ ਓਕਾਨਾਗਨ ਆਰਸੀਐਮਪੀ ਮੁਤਾਬਕ, ਇਹ ਘਟਨਾਵਾਂ 4 ਅਗਸਤ ਦੀ ਦੁਪਹਿਰ ਨੂੰ ਵਾਪਰੀਆਂ ਸਨ, ਜਿੱਥੇ ਪਹਿਲੀ ਅੱਗ ਬੈਂਚ ਰੋ ਰੋਡ ਨੇੜੇ ਕਾਮਨੇਜ ਰੋਡ 'ਤੇ ਲਗਾਈ ਗਈ ਸੀ ਅਤੇ ਉਸ ਤੋਂ ਮਹਿਜ਼ 20 ਮਿੰਟ ਬਾਅਦ ਦੂਜੀ ਅੱਗ ਕਾਰਲਸਨ ਪਾਰਕ ਵਿਚ ਲੱਗੀ ਮਿਲੀ ਸੀ।
senior-man-dies-after-being-struck-by-translink-bus-in-surrey
Punjabi

ਸਰੀ ਵਿਚ ਟਰਾਂਸਲਿੰਕ ਬੱਸ ਦੀ ਲਪੇਟ ’ਚ ਆਏ ਬਜ਼ੁਰਗ ਦੀ ਹਸਪਤਾਲ ’ਚ ਮੌਤ

ਸਰੀ ਵਿਚ ਬੀਤੇ ਜੁਲਾਈ ਮਹੀਨੇ ਟਰਾਂਸਲਿੰਕ ਬੱਸ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਬਜ਼ੁਰਗ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, 60-65 ਸਾਲਾ ਦਾ ਇਹ ਬਜ਼ੁਰਗ 11 ਜੁਲਾਈ ਦੀ ਰਾਤ ਨੂੰ ਲਗਭਗ 9:41 ਵਜੇ 128 ਸਟ੍ਰੀਟ ਅਤੇ 96 ਐਵੇਨਿਊ ਦੇ ਇੰਟਰਸੈਕਸ਼ਨ 'ਤੇ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਸੀ, ਜਿਸ ਨੂੰ ਪੈਰਾਮੈਡਿਕਸ ਵਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਚੱਲ ਰਹੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
alberta-to-host-second-town-hall-on-ai-data-centre-plans-in-sturgeon-county
Punjabi

ਐਲਬਰਟਾ ਸਰਕਾਰ ਵੱਲੋਂ AI ਡਾਟਾ ਸੈਂਟਰ ਯੋਜਨਾ ’ਤੇ ਦੂਜੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਮੰਤਰੀ ਨੈਟ ਗਲੂਬਿਸ਼ ਸੂਬਾ ਸਰਕਾਰ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰ ਯੋਜਨਾ 'ਤੇ ਚਰਚਾ ਕਰਨ ਲਈ ਅੱਜ ਦੂਜੀ ਟਾਊਨ ਹਾਲ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਇਹ ਮੀਟਿੰਗ ਐਡਮਿੰਟਨ ਦੇ ਉੱਤਰ ਵੱਲ ਸਥਿਤ ਸਟਰਜਨ ਕਾਉਂਟੀ ਦੇ ਕਸਬੇ ਰੈਡ ਵਾਟਰ ਵਿਖੇ ਹੋ ਰਹੀ ਹੈ।
cta-orders-westjet-to-remove-power-wheelchair-weight-limit
Punjabi

ਸੀਟੀਏ ਨੇ ਵੈਸਟਜੈੱਟ ਨੂੰ ਪਾਵਰ ਵ੍ਹੀਲਚੇਅਰ ਵਜ਼ਨ ਸੀਮਾ ਹਟਾਉਣ ਦਾ ਆਦੇਸ਼ ਦਿੱਤਾ

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਵੈਸਟਜੈੱਟ ਨੂੰ ਆਪਣੇ ਜਹਾਜ਼ਾਂ 'ਤੇ ਪਾਵਰ ਵ੍ਹੀਲਚੇਅਰਾਂ ਦੇ ਭਾਰ 'ਤੇ ਲਗਾਈ ਗਈ ਕੈਪ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਰੈਗੂਲੇਟਰ ਨੇ ਕਿਹਾ ਕਿ ਵੈਸਟਜੈੱਟ ਵੱਲੋਂ ਲਗਾਈ ਗਈ ਇਹ ਸੀਮਾ ਅਪਾਹਜਤਾ ਨਾਲ ਜੀ ਰਹੇ ਯਾਤਰੀਆਂ ਲਈ ਇੱਕ ਅਣਉਚਿਤ ਰੁਕਾਵਟ ਪੈਦਾ ਕਰਦੀ ਹੈ, ਜਿਸ ਨੂੰ ਜੁਲਾਈ 2027 ਤੋਂ ਪਹਿਲਾਂ ਹਟਾਉਣਾ ਲਾਜ਼ਮੀ ਹੋਵੇਗਾ।
15-year-old-charged-after-allegedly-threatening-to-burn-down-port-coquitlam-home
Punjabi

ਪੋਰਟ ਕੋਕੁਇਟਲਮ ’ਚ 15 ਸਾਲਾ ਨੌਜਵਾਨ ’ਤੇ ਘਰ ਸਾੜਨ ਦੀ ਧਮਕੀ ਦੇਣ ਦੇ ਦੋਸ਼

ਪੋਰਟ ਕੋਕੁਇਟਲਮ ਵਿਚ ਇੱਕ ਘਰ ਨੂੰ ਅੱਗ ਲਗਾ ਕੇ ਸਾੜਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਇੱਕ 15 ਸਾਲਾ ਨਾਬਾਲਗ ਨੌਜਵਾਨ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਕੋਕੁਇਟਲਮ ਆਰਸੀਐਮਪੀ ਮੁਤਾਬਕ,ਇਹ ਮਾਮਲਾ ਇਸੇ ਸਾਲ 17 ਮਈ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ,ਜਿਸ ਦੀ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਕੀਤੀ ਜਾਂਚ ਅਤੇ ਸਬੂਤਾਂ ਤੋਂ ਬਾਅਦ ਬੀ.ਸੀ.ਪ੍ਰੌਸੀਕਿਊਸ਼ਨ ਸਰਵਿਸ ਨੇ 4 ਅਗਸਤ ਨੂੰ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link