13.29C Vancouver
ADS

Oct 25, 2023 6:51 PM - Connect News

ਪੰਜਾਬ ਦੇ ਮਸ਼ਹੂਰ ਪੁਲਿਸ 'ਕੈਟ' ਗੁਰਮੀਤ ਸਿੰਘ ਪਿੰਕੀ ਦੀ ਮੌਤ

Share On
death-of-punjabs-famous-police-cat-gurmeet-singh-pinky
Pinky was in the limelight after Jagtar Singh Hawara was arrested twice.

ਪੰਜਾਬ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਦੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪਿੰਕੀ ਕੈਟ ਵਜੋਂ ਜਾਣੇ ਜਾਂਦੇ ਗੁਰਮੀਤ ਸਿੰਘ ਪਿੰਕੀ ਸਾਲ 2001 ਵਿੱਚ ਲੁਧਿਆਣਾ ਵਿੱਚ ਅਵਤਾਰ ਸਿੰਘ ਗੋਲਾ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਹੋਈ ਸੀ।

ਦਰਅਸਲ ਪਿੰਕੀ ਨੂੰ ਡੇਂਗੂ ਹੋ ਗਿਆ ਸੀ ਜਿਸ ਕਾਰਨ ਉਸਦੇ ਪਲੇਟਲੈਟਸ ਘੱਟ ਗਏ ਸਨ।

ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜਗਤਾਰ ਸਿੰਘ ਹਵਾਰਾ ਨੂੰ ਦੋ ਵਾਰ ਗ੍ਰਿਫਤਾਰ ਕਰਨ ਤੋਂ ਬਾਅਦ ਪਿੰਕੀ ਕਾਫ਼ੀ ਚਰਚਾ ਵਿੱਚ ਰਿਹਾ ਸੀ।

ਉਨ੍ਹਾਂ ਨੇ ਪੁਲਿਸ ਬਹਾਦਰੀ ਦਾ ਤਗਮਾ ਵੀ ਜਿੱਤਿਆ ਸੀ ਪਰ ਅਵਤਾਰ ਸਿੰਘ ਗੋਲਾ ਦੇ ਕਤਲ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ ਗਿਆ ਸੀ।

ਪਿੰਕੀ ਦਾ ਅੰਤਿਮ ਸੰਸਕਾਰ ਉਸ ਦੀ ਬੇਟੀ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।

ਗੁਰਮੀਤ ਸਿੰਘ ਨੂੰ ਸੂਬੇ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਕਾਫ਼ੀ ਕਰੀਬੀ ਮੰਨਿਆ ਜਾਂਦਾ ਸੀ।

ਜੂਨ 2014 ਵਿੱਚ ਉਹ ਆਪਣੀ 10 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਨਾਭਾ ਜੇਲ੍ਹ ਤੋਂ ਰਿਹਾਅ ਹੋ ਗਿਆ ਸੀ।

Latest news

downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
vancouver-mayor-ken-sim-seeks-public-safety-referendum
Punjabi

ਵੈਨਕੂਵਰ ਦੇ ਮੇਅਰ ਕੇਨ ਸਿਮ ਵੱਲੋਂ ਜਨਤਕ ਸੁਰੱਖਿਆ ’ਤੇ ਜਨਮਤ ਸੰਗ੍ਰਹਿ ਦੀ ਮੰਗ

ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਅਕਤੂਬਰ ਮਹੀਨੇ ਹੋਣ ਵਾਲੀਆਂ ਮਿਊਂਸਪਲ ਚੋਣਾਂ ਦੇ ਨਾਲ ਹੀ ਜਨਤਕ ਸੁਰੱਖਿਆ ਦੇ ਮੁੱਦੇ ’ਤੇ ਜਨਮਤ ਸੰਗ੍ਰਹਿ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਪ੍ਰੀਮੀਅਰ ਡੇਵਿਡ ਈਬੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ​
highway-97-in-summerland-temporarily-reopens-under-strict-rules
Punjabi

ਬੀ.ਸੀ. ਦੇ ਸਮਰਲੈਂਡ 'ਚ ਬੰਦ ਹੋਇਆ ਹਾਈਵੇਅ ਸਖ਼ਤ ਨਿਯਮਾਂ ਨਾਲ ਅਸਥਾਈ ਤੌਰ ’ਤੇ ਖੁੱਲ੍ਹਿਆ

ਬੀ.ਸੀ. ਦੇ ਸਮਰਲੈਂਡ ਵਿਚ ਬੰਦ ਹੋਇਆ ਹਾਈਵੇਅ 97 ਸਖ਼ਤ ਨਿਯਮਾਂ ਨਾਲ ਅਸਥਾਈ ਤੌਰ 'ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਟ੍ਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਕ, ਇਹ ਹਾਈਵੇਅ ਰੋਜ਼ਾਨਾ ਸਵੇਰੇ 7 ਤੋਂ ਸ਼ਾਮ 7 ਵਜੇ ਦੇ ਸੀਮਤ ਸਮੇਂ ਲਈ ਹੀ ਖੁੱਲ੍ਹਾ ਹੈ ਅਤੇ ਇਸ ਦੌਰਾਨ ਵਾਹਨਾਂ ਨੂੰ ਸੜਕ 'ਤੇ ਕਿਸੇ ਵੀ ਜਗ੍ਹਾ ਰੁਕਣ ਦੀ ਸਖ਼ਤ ਮਨਾਹੀ ਹੈ।
rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link