14.34C Vancouver
ADS

Jan 29, 2025 7:26 PM - Connect Newsroom

ਦਿੱਲੀ ਵਿਧਾਨ ਸਭਾ ਚੋਣਾਂ: ਵਿਵਾਦਤ ਬਿਆਨ ਨੂੰ ਲੈ ਕੇ ਮੁਸ਼ਕਲ ’ਚ ਘਿਰੇ ਕੇਜਰੀਵਾਲ

Share On
delhi-assembly-elections-kejriwal-in-trouble-over-controversial-statement
The court's order specifically mandates that Kejriwal appear in person during the hearing.(Photo: Facebook/Arvind Kejriwal)

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵਿਵਾਦਤ ਬਿਆਨ ਨੂੰ ਲੈ ਕੇ ਕੇਜਰੀਵਾਲ ਮੁਸ਼ਕਲ ਵਿਚ ਘਿਰ ਗਏ ਹਨ, ਉਨ੍ਹਾਂ ਦਾਅਵਾ ਕੀਤਾ ਸੀ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਯਮੁਨਾ ਨਦੀ ਵਿਚ ਜ਼ਹਿਰ ਘੋਲਿਆ ਜਾ ਰਿਹਾ ਹੈ।

ਇਸ ਬਿਆਨ ’ਤੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਹਰਿਆਣਾ ਦੀ ਸੋਨੀਪਤ ਕੋਰਟ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 17 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੋਰਟ ਵੱਲੋਂ ਜਾਰੀ ਹੁਕਮਾਂ ਵਿਚ ਕੇਜਰੀਵਾਲ ਨੂੰ ਸੁਣਵਾਈ ਮੌਕੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

ਹੁਕਮਾਂ ਮੁਤਾਬਕ ਕੇਜਰੀਵਾਲ ਜੇ ਪੇਸ਼ ਨਹੀਂ ਹੁੰਦੇ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਨ੍ਹਾਂ ਕੋਲ ਇਸ ਮਾਮਲੇ ਵਿਚ ਕਹਿਣ ਲਈ ਕੁਝ ਨਹੀਂ ਹੈ ਅਤੇ ਅਗਲੇਰੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਵੇਗੀ।

Latest news

federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
rcmp-investigate-suspicious-death-at-peace-river-gas-station
Punjabi

ਪੀਸ ਰਿਵਰ ਗੈਸ ਸਟੇਸ਼ਨ 'ਤੇ ਸ਼ੱਕੀ ਦੀ ਮੌਤ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਨੌਰਥ ਐਲਬਰਟਾ ਦੇ ਇਕ ਗੈਸ ਸਟੇਸ਼ਨ 'ਤੇ ਚੋਰੀ ਦੀ ਟੈਕਸੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ ਇਹ ਘਟਨਾ ਵੀਰਵਾਰ ਵੱਡੇ ਤੜਕੇ ਲਗਭਗ 2:23 ਵਜੇ ਪੀਸ ਰਿਵਰ ਵਿੱਚ 78 ਸਟ੍ਰੀਟ 'ਤੇ ਸਥਿਤ ਇੱਕ ਪੈਟਰੋ-ਕੈਨੇਡਾ ਗੈਸ ਸਟੇਸ਼ਨ 'ਤੇ ਵਾਪਰੀ।ਘਟਨਾ ਦੇ ਲਗਭਗ ਦੋ ਘੰਟਿਆਂ ਬਾਅਦ ਪੁਲਿਸ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਸੀ।
raghav-chadha-sandeep-pathak-ashok-mittal-join-bjp-after-quitting-aap
Punjabi

ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ

ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਇਕ ਵੱਡਾ ਤੂਫਾਨ ਦੇਖਣ ਨੂੰ ਮਿਲਿਆ ਹੈ, 'ਆਪ' ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ 'ਆਪ' ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
canadian-astronaut-joshua-kutryk-assigned-to-first-space-mission-aboard-spacex-crew-13
Punjabi

ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ

ਕੈਨੇਡਾ ਨੂੰ ਸਪੇਸ ਵਿਚ ਇੱਕ ਹੋਰ ਮਾਣ ਮਿਲਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਅਨੁਸਾਰ, ਦੇਸ਼ ਦੇ ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ ਹੈ। ਇਹ ਮਿਸ਼ਨ ਸਤੰਬਰ 2026 ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋਣ ਦੀ ਉਮੀਦ ਹੈ। ਨਿਊਜ਼ ਰਿਲੀਜ਼ ਮੁਤਾਬਕ, ਇਹ ਕੁਟਰਿਕ ਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਨਾਲ ਨਾਸਾ ਦੇ ਤਿੰਨ ਹੋਰ ਪੁਲਾੜ ਯਾਤਰੀ ਵੀ ਸ਼ਾਮਲ ਹੋਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link