11.6C Vancouver
ADS

Feb 23, 2021 10:14 AM -

ਦਿੱਲੀ ਪੁਲਿਸ ਵੱਲੋਂ ਗਣਤੰਤਰ ਦਿਹਾੜੇ 'ਤੇ ਹੋਈ ਹਿੰਸਾ ਦੇ ਦੋ ਮੁੱਖ ਕਥਿਤ ਦੋਸ਼ੀਆਂ ਨੂੰ ਕੀਤਾ ਗਿਆ ਗਿਰਫ਼ਤਾਰ

Share On
delhi-police-arrests-two-key-accused-in-connection-with-republic-day-violence
Delhi Police arrests two key accused in connection with Republic Day violence

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਗਣਤੰਤਰ ਦਿਹਾੜੇ 'ਤੇ ਲਾਲ ਕਿਲੇ 'ਚ ਹੋਈ ਹਿੰਸਾ ਦੇ ਦੋ ਮੁੱਖ ਕਥਿਤ ਦੋਸ਼ੀਆਂ ਨੂੰ ਜੰਮੂ ਤੋਂ ਗਿਰਫ਼ਤਾਰ ਕੀਤਾ ਗਿਆ ਹੈ|

ਦੋਵਾਂ 'ਚੋ ਇੱਕ, 45 ਸਾਲਾ ਮਹਿੰਦਰ ਸਿੰਘ, ਜੰਮੂ ਦੇ ਸਤਬਾੜੀ ਤੋਂ ਹੈ|

ਉਹ ਕਸ਼ਮੀਰ ਯੂਨਾਈਟਡ ਫਰੰਟ ਜਥੇਬੰਦੀ ਦਾ ਪ੍ਰਧਾਨ ਹੈ ਅਤੇ ਲਾਲ ਕਿਲੇ 'ਚ ਹੋਈ ਹਿੰਸਾ ਦੇ ਮਾਮਲੇ 'ਚ ਮੁੱਖ ਸਾਜ਼ਿਸ਼ ਘਾੜਿਆਂ 'ਚੋਂ ਹੈ|

ਪੁਲਿਸ ਮੁਤਾਬਕ ਦੂਜਾ ਕਥਿਤ ਮੁੱਖ ਦੋਸ਼ੀ,ਮਨਦੀਪ ਸਿੰਘ, ਜੰਮੂ ਦੇ ਗੋਲੇ ਗੁਜਰਾਲ ਤੋਂ ਹੈ|

ਉਨ੍ਹਾਂ ਨੂੰ ਭਾਰਤੀ ਪੀਨਲ ਕੋਡ ਦੀਆਂ 308, 395, 120ਬੀ ਅਤੇ ਹਥਿਆਰ ਐਕਟ ਦੀ ਧਾਰਾ 25/27 ਤੋਂ ਅਲਾਵਾ ਕਈ ਧਾਰਾਵਾਂ ਦੇ ਤਹਿਤ ਗਿਰਫ਼ਤਾਰ ਕੀਤਾ ਗਿਆ ਹੈ|

ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੋਵਾਂ ਨੂੰ ਜੰਮੂ ਅਤੇ ਕਸ਼ਮੀਰ ਦੀ ਪੁਲਿਸ ਦੀ ਮਦਦ ਨਾਲ ਫੜਿਆ ਗਿਆ ਹੈ|

ਦੱਸਣਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਪੁਲਿਸ ਨੇ ਗਣਤੰਤਰ ਦਿਹਾੜੇ 'ਤੇ ਲਾਲ ਕਿਲੇ 'ਚ ਹੋਈ ਹਿੰਸਾ ਦੌਰਾਨ ਗੁੰਬਦ 'ਤੇ ਚੜ੍ਹੇ ਹੋਏ ਵੇਖੇ ਗਏ ਜਸਪ੍ਰੀਤ ਸਿੰਘ ਨੂੰ ਵੀ ਗਿਰਫ਼ਤਾਰ ਕੀਤਾ ਹੈ|

ਜ਼ਿਕਰਯੋਗ ਹੈ ਕਿ ਗਣਤੰਤਰ ਦਿਹਾੜੇ 'ਤੇ ਵਿਖਾਵਾਕਾਰੀਆਂ ਵੱਲੋਂ ਪਹਿਲਾਂ ਤੋਂ ਤੈਅ ਰੂਟ 'ਤੇ ਨਾ ਚੱਲ ਕੇ ਦਿੱਲੀ 'ਚ ਦਾਖ਼ਲ ਹ੍ਹੋ ਕੇ ਬੈਰੀਕੇਡ ਤੋੜੇ ਗਏ, ਪੁਲਿਸ ਨਾਲ ਝੜਪਾਂ ਹੋਈਆਂ ਅਤੇ ਟ੍ਰੈਕਟਰ ਰੈਲੀ ਦੌਰਾਨ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ ਗਿਆ|

ਉਹਨਾਂ ਵੱਲੋਂ ਲਾਲ ਕਿਲੇ ਅੰਦਰ ਜਾ ਕੇ ਫ਼ਸੀਲ ਤੋਂ ਆਪਣਾ ਝੰਡਾ ਲਹਿਰਾਇਆ ਗਿਆ|

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link