10.87C Vancouver
ADS

Feb 17, 2021 11:03 AM -

ਦਿੱਲੀ ਪੁਲਿਸ ਵੱਲੋਂ 26 ਜਨਵਰੀ ਹਿੰਸਾ ਦੇ ਮਾਮਲੇ 'ਚ ਇੱਕ ਸ਼ਖਸ ਗ੍ਰਿਫ਼ਤਾਰ, ਬਰਾਮਦ ਕੀਤੀਆਂ ਦੋ ਕਿਰਪਾਨਾਂ

Share On
delhi-police-arrests-wanted-accused-in-red-fort-violence-case-recovers-2-swords
Delhi Police arrests wanted accused in Red Fort violence case, recovers 2 swords

ਦਿੱਲੀ ਪੁਲਿਸ ਦੇ ਖ਼ਾਸ ਸੈੱਲ ਵੱਲੋਂ 26 ਜਨਵਰੀ ਨੂੰ ਲਾਲ ਕਿਲੇ 'ਤੇ ਹੋਈ ਹਿੰਸਾ 'ਚ ਸ਼ਾਮਲ ਲੋਕਾਂ 'ਚੋਂ ਇੱਕ ਅਤਿ ਲੋੜੀਂਦੇ ਮਨਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈI

ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਸਦੇ ਸਵਰੂਪ ਨਗਰ ਦੇ ਘਰ 'ਚੋਂ ਦੋ 4.3 ਫੁਟ ਦੀਆਂ ਕਿਰਪਾਨਾਂ ਬਰਾਮਦ ਕੀਤੀਆਂ ਗਈਆਂ ਹਨI

ਇਸਦੇ ਨਾਲ ਹੀ 26 ਜਨਵਰੀ ਨੂੰ ਲਾਲ ਕਿਲੇ 'ਤੇ ਕਿਰਪਾਨਾਂ ਲਹਿਰਾਉਣ ਦੀ ਲੰਮੀ ਵੀਡੀਓ ਵੀ ਉਸਦੇ ਮੋਬਾਈਲ 'ਚੋਂ ਮਿਲੀ ਹੈI

ਸਿੰਘੂ ਬਾਰਡਰ 'ਤੇ ਧਰਨੇ ਦੀ ਥਾਂ 'ਤੇ ਉਸਦੇ ਹਾਜ਼ਰ ਹੋਣ ਦੀਆਂ ਤਸਵੀਰਾਂ ਵੀ ਉਸਦੇ ਫੋਨ 'ਚੋਂ ਮਿਲੀਆਂ ਹਨI

ਇਹ 30 ਸਾਲਾ ਸ਼ਖਸ, ਜੋ 'ਮੋਨੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਾਰ ਏਸੀ ਮਕੈਨਿਕ ਦੇ ਤੌਰ 'ਤੇ ਕੱਮ ਕਰਦਾ ਹੈI

ਮਨਿੰਦਰ ਸਿੰਘ ਨੂੰ ਮੰਗਲਵਾਰ ਨੂੰ ਸ਼ਾਮ ਨੂੰ ਤਕਰੀਬਨ 7:45 ਵਜੇ ਪੀਤਮਪੁਰਾ ਦੇ ਨੇੜੇ ਸੀਡੀ ਬਲੋਕ ਦੇ ਬੱਸ ਅੱਡੇ ਤੋਂ ਅਪਰਾਧਕ ਕਾਰਵਾਈ ਦੀ ਧਾਰਾ (ਕ੍ਰਿਮੀਨਲ ਪੀਸੀ) 41.1 ਦੇ ਤਹਿਤ ਗਿਰਫ਼ਤਾਰ ਕੀਤਾ ਗਿਆ ਹੈI

ਪੁਲਿਸ ਰਿਲੀਜ਼ 'ਚ ਆਖਿਆ ਗਿਆ ਹੈ,"ਗਿਰਫ਼ਤਾਰ ਕੀਤਾ ਗਿਆ ਸ਼ਖਸ ਲਾਲ ਕਿਲੇ 'ਤੇ ਦੋ ਕਿਰਪਾਨਾਂ ਲਹਿਰਾ ਕੇ ਅੱਤਵਾਦੀ ਕਾਰਵਾਈਆਂ ਨੂੰ ਪ੍ਰੇਰਦਾ ਅਤੇ ਦੇਸ਼ ਵਿਰੋਧੀ ਹਿੰਸਕ ਕਾਰਵਾਈਆਂ ਨੂੰ ਵਧਾਉਂਦਾ ਵੇਖਿਆ ਗਿਆ ਹੈ, ਜੋ ਕਿ ਡਿਊਟੀ 'ਤੇ ਤਾਇਨਾਤ ਪੁਲਿਸ ਵਾਲਿਆਂ 'ਤੇ ਕਿਰਪਾਨਾਂ, ਖੰਡੇ, ਲੋਹੇ ਦੀਆਂ ਰਾਡਾਂ, ਕੁਹਾੜੀਆਂ, ਬਰਛੇ ਅਤੇ ਡੰਡੇ ਆਦਿ ਵਰਗੀਆਂ ਹਿੰਸਕ ਕਾਰਵਾਈਆਂ ਹੇਠ ਆਉਂਦਾ ਹੈ, ਜਿਸ ਨਾਲ 2021 ਦੇ ਗਣਤੰਤਰ ਦਿਹਾੜੇ ਮੌਕੇ ਇਤਿਹਾਸਕ ਸਮਾਰਕ, ਲਾਲ ਕਿਲੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀਆਂ ਗਈਆਂI"

ਪੁਲਿਸ ਨੇ ਆਖਿਆ ਕਿ ਗਿਰਫ਼ਤਾਰ ਕੀਤੇ ਗਏ ਦੋਸ਼ੀ ਨੇ ਖੁਲਾਸਾ ਕੀਤਾ ਹੈ ਕਿ ਉਹ ਫੇਸਬੁੱਕ 'ਤੇ ਭੜਕਾਊ ਪੋਸਟਾਂ ਵੇਖ ਕੇ ਭੜਕਿਆ ਸੀI

ਉਹ ਅਕਸਰ ਸਿੰਘੂ ਬਾਰਡਰ 'ਤੇ ਜਾਂਦਾ ਸੀ ਅਤੇ ਆਗੂਆਂ ਦੀਆਂ ਤਕਰੀਰਾਂ ਸੁਣਕੇ ਬਹੁਤ ਪ੍ਰੇਰਿਤ ਹੁੰਦਾ ਸੀI

ਦਿੱਲੀ ਪੁਲਿਸ ਮੁਤਾਬਕ ਦੋਸ਼ੀ ਨੇ ਇਹ ਖ਼ੁਲਾਸਾ ਵੀ ਕੀਤਾ ਹੈ ਕਿ ਉਸਨੇ ਸਵਰੂਪ ਨਗਰ ਇਲਾਕੇ 'ਚ ਆਪਣੇ ਆਂਢ-ਗੁਆਂਢ ਦੇ 6 ਲੋਕਾਂ ਨੂੰ ਵੀ ਇਸ ਲਈ ਪ੍ਰੇਰਿਆ ਸੀI

ਅੱਗੇ ਇਸ ਰਿਲੀਜ਼ 'ਚ ਆਖਿਆ ਗਿਆ ਹੈ,"ਉਹ 6 ਜਣੇ 26 ਜਨਵਰੀ,2021 ਨੂੰ ਕੀਤੀ ਗਈ ਟ੍ਰੈਕਟਰ ਰੈਲੀ 'ਚ ਸਿੰਘੂ ਬਾਰਡਰ ਤੋਂ ਮੁਕਾਰਬਾ ਚੌਂਕ ਤੱਕ ਨਾਲ ਹੀ ਆਪਣੀਆਂ ਬਾਈਕਸ 'ਤੇ ਗਏ ਸਨI ਟ੍ਰੈਕਟਰ ਰੈਲੀ 'ਚ ਜਾਣ ਤੋਂ ਪਹਿਲਾਂ ਮਨਿੰਦਰ ਨੇ ਆਪਣੇ ਨਾਲ ਦੋ ਕਿਰਪਾਨਾਂ ਰੱਖ ਲਈਆਂ ਸਨI"

ਰਿਲੀਜ਼ 'ਚ ਅੱਗੇ ਕਿਹਾ ਗਿਆ ਹੈ,"ਉਨ੍ਹਾਂ ਦੀ ਵਿਉਂਤ ਮੁਤਾਬਕ, ਦੋਸ਼ੀ ਅਤੇ ਉਸਦੇ 5 ਸਾਥੀ ਅਤੇ ਹੋਰ ਹਥਿਆਰਬੰਦ ਬਦਮਾਸ਼ ਲਾਲ ਕਿਲੇ 'ਚ ਦਾਖਲ ਹੋਏ ਅਤੇ ਮਨਿੰਦਰ ਨੇ ਕਿਰਪਾਨ ਹਵਾ 'ਚ ਲਹਿਰਾਈI ਕਿਰਪਾਨ ਲਹਿਰਾਉਣ ਨਾਲ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਲਾਲ ਕਿਲੇ 'ਚ ਹੋਰ ਹੱਥੋਪਾਈ ਕਰਨ ਦਾ ਬਹਾਨਾ ਮਿਲਿਆ, ਜਿਸ ਵਿੱਚ ਜਨਤਕ ਸੇਵਕਾਂ ਖ਼ਿਲਾਫ਼ ਹਰ ਤਰਾਂ ਦੀ ਹਿੰਸਾ ਕਰਨਾ, ਜਿਨ੍ਹਾਂ 'ਚ ਡਿਊਟੀ 'ਤੇ ਤਾਇਨਾਤ ਪੁਲਿਸ ਵਾਲੇ ਸ਼ਾਮਲ ਸਨ ਅਤੇ ਇਤਿਹਾਸਕ ਸਮਾਰਕ ਲਾਲ ਕਿਲੇ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਲ ਹਨI"

ਰਿਲੀਜ਼ 'ਚ ਅੱਗੇ ਆਖਿਆ ਗਿਆ ਹੈ ਕਿ ਮਨਿੰਦਰ ਨਵੀਂ ਦਿੱਲੀ ਦੇ ਸਵਰੂਪ ਨਗਰ 'ਚ ਆਪਣੇ ਘਰ ਲਾਗੇ ਖਾਲੀ ਪਲਾਟ 'ਚ ਤਲਵਾਰਬਾਜ਼ੀ ਸਿਖਾਉਂਦਾ ਹੈI

ਮੁਲਜ਼ਿਮ ਦੀ ਅੱਗੇ ਪੁੱਛ-ਗਿੱਛ ਚੱਲ ਰਹੀ ਹੈ|

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link