12.84C Vancouver
ADS

Mar 16, 2021 9:17 AM -

ਦਿੱਲੀ ਅਦਾਲਤ ਨੇ ਆਖਿਆ ਦੋਸ਼ੀ ਨੂੰ ਗਿਰਫ਼ਤਾਰ ਕਰਨ ਤੋਂ ਇੱਕ ਹਫ਼ਤਾ ਪਹਿਲਾਂ ਦੇਵੇ ਦਿੱਲੀ ਪੁਲਿਸ ਨੋਟਿਸ

Share On
delhi-police-would-give-seven-days-prior-notice-to-accused-if-they-intend-to-arrest-them-says-delhi-court
Delhi Police would give seven days prior notice to accused, if they intend to arrest them, says Delhi Court

ਕਿਸਾਨ ਸੰਘਰਸ਼ ਨਾਲ ਜੁੜੇ 'ਟੂਲਕਿੱਟ' ਦਸਤਾਵੇਜ਼ ਮਾਮਲੇ 'ਚ ਦਿੱਲੀ ਦੀ ਅਦਾਲਤ ਵੱਲੋਂ ਨਿਕਿਤਾ ਜੈਕਬ, ਸ਼ਾਂਤਨੂ ਮੁਲੁਕ ਅਤੇ ਸ਼ੁਭਮ ਕਰ ਚੌਧਰੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਆਖਿਆ ਗਿਆ ਹੈ ਕਿ ਜਾਂਚ ਏਜੰਸੀ/ਦਿੱਲੀ ਪੁਲਿਸ ਦੋਸ਼ੀ ਨੂੰ ਗਿਰਫ਼ਤਾਰ ਕਰਨ ਤੋਂ ਪਹਿਲਾਂ ਸੱਤ ਦਿਨਾਂ ਦਾ ਅਗਾਊਂ ਨੋਟਿਸ ਦੇਵੇਗੀ।

ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਆਖਿਆ ਕਿ ਜਦੋਂ ਗ੍ਰਿਫ਼ਤਾਰੀ ਨੂੰ ਟਾਲਿਆ ਨਾ ਜਾ ਸਕੇ, ਤਾਂ 7 ਕੰਮਕਾਜੀ ਦਿਨਾਂ ਦਾ ਅਗਾਊਂ ਨੋਟਿਸ ਦਿੱਤਾ ਜਾਵੇਗਾ, ਤਾਂ ਜੋ ਉਸਦਾ ਕੋਈ ਹੱਲ ਕੱਢਿਆ ਜਾ ਸਕੇ।

ਸੁਣਵਾਈ ਦੌਰਾਨ, ਦਿੱਲੀ ਪੁਲਿਸ ਵੱਲੋਂ ਹਾਜ਼ਰ ਹੋਏ ਐਡੀਸ਼ਨਲ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਨੇ ਇਹ ਬਿਆਨ ਦਾਖਲ ਕਰਾਇਆ,"ਸਰਕਾਰ ਦੀ ਨਿੰਦਾ ਕਰਨਾ ਇੱਕ ਵੱਖਰੀ ਗੱਲ ਹੈ, ਇੱਕ ਜਾਂ ਦੋ ਵਾਰੀ ਨਾਅਰੇ ਲਾਉਣੇ ਕਾਫ਼ੀ ਨਹੀਂ। ਪਰ ਉਹ ਇਸ ਧੋਖੇਬਾਜ਼ੀ ਨਾਲ ਇੱਕੋ ਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਆਲੋਚਨਾ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ। ਜਦੋਂ ਤੁਸੀਂ ਭਾਰਤ ਜਾਂ ਮੁਲਕ ਕਹਿੰਦੇ ਹੋ, ਤਾਂ ਤੁਸੀਂ ਉਸਦੀ ਆਲੋਚਨਾ ਨਹੀਂ ਕਰ ਸਕਦੇ।"

ਇਸ ਤੋਂ ਅਲਾਵਾ ਐਡੀਸ਼ਨਲ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਨੇ ਇਹ ਵੀ ਆਖਿਆ ਕਿ ਜੋ ਹੈਸ਼ਟੈਗ ਸ਼ਾਂਤਨੂ ਵੱਲੋਂ ਇਸਤੇਮਾਲ ਕੀਤੇ ਗਏ, ਉਹ ਸ਼ੱਕ ਪੈਦਾ ਕਰਦੇ ਹਨ।

ਸ਼੍ਰੀਵਾਸਤਵ ਨੇ ਬਹਿਸ ਦੌਰਾਨ ਆਖਿਆ,"ਪੈਸਾ ਜੇਦਦਾਹ ਤੋਂ ਆ ਰਿਹਾ ਸੀ। ਇਹ ਇੰਗਲੈਂਡ ਜਾਂ ਕਿਸੇ ਹੋਰ ਜਗ੍ਹਾ ਤੋਂ ਨਹੀਂ ਸੀ ਆ ਰਿਹਾ। ਜਾਂਚ ਹਲੇ ਵੀ ਆਪਣੇ ਸ਼ੁਰੂਆਤੀ ਪੜਾਅ 'ਤੇ ਹੈ।"

ਸਾਈਬਰ ਸੈੱਲ ਦੇ ਡੀਸੀਪੀ ਨੇ ਆਖਿਆ,"ਇਸ ਸਭ ਦੇ ਤਾਰ ਵਿਦੇਸ਼ ਨਾਲ ਜੁੜੇ ਹਨ। ਸਿਗਨਲ, ਟੈਲੀਗ੍ਰਾਮ ਅਤੇ ਪ੍ਰੋਟੋਨ ਮੇਲ, ਇਹ ਸਭ ਐਨਫੋਰਸਮੈਂਟ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰਦੀਆਂ ਹਨ। ਸਾਰਾ ਡਾਟਾ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਤੋਂ ਜਾਣਕਾਰੀ ਲੈਣ ਲਈ ਬਹੁਤ ਹੀ ਮਸ਼ੱਕਤ ਕਰਨੀ ਪੈਂਦੀ ਹੈ। ਹਾਲਾਂਕਿ ਸਿਗਨਲ ਅਜਿਹਾ ਮੰਚ ਹੈ, ਜੋ ਕਿ ਜਾਂਚ ਏਜੰਸੀਆਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ।"


ਉਹਨਾਂ ਅੱਗੇ ਆਖਿਆ,"ਸ਼ਾਂਤਨੂ ਨੇ ਜੁਲਾਈ ਤੋਂ ਲੈਕੇ ਹੁਣ ਤੱਕ ਦਾ ਆਪਣਾ ਸਾਰਾ ਡਾਟਾ ਡਿਲੀਟ ਕਰ ਦਿੱਤਾ, ਜਿਸ ਵਿਚ ਉਸਦੀਆਂ ਦਿੱਲੀ ਆਉਣ ਦੀਆਂ ਸਾਰੀਆਂ ਤਸਵੀਰਾਂ ਵੀ ਸ਼ਾਮਲ ਸਨ। ਜਗ੍ਹਾ ਦੱਸਣ ਵਾਲਾ ਡਾਟਾ ਵੀ ਡਿਲੀਟ ਕਰ ਦਿੱਤਾ ਗਿਆ। ਪਬਲਿਕ ਡੋਮੇਨ 'ਚ ਕੋਈ ਵੀ ਡਾਟਾ ਨਹੀਂ ਹੈ। ਸਭ ਪਾਸਵਰਡ ਨਾਲ ਲੌਕ ਕੀਤਾ ਹੋਇਆ ਹੈ। ਦਿੱਲੀ ਪੁਲਿਸ ਦਾ ਆਖਣਾ ਹੈ ਕਿ ਸ਼ਾਂਤਨੂ ਐਪਲ ਦੇ ਯੰਤਰ ਇਸਤੇਮਾਲ ਕਰ ਰਿਹਾ ਸੀ, ਉਸ ਕੋਲ ਆਪਣੀ ਦਿੱਲੀ ਫੇਰੀ ਵੇਲੇ ਆਈ ਪੈਡ ਵੀ ਸੀ। ਆਈ ਪੈਡ ਵੀ ਬਿਲਕੁਲ ਖਾਲੀ ਹੈ।"

ਵਾਤਾਵਰਨ ਕਾਰਕੁੰਨ ਸ਼ੁਭਮ ਕਰ ਚੌਧਰੀ ਵੱਲੋਂ ਪੇਸ਼ ਹੋਏ ਵਕੀਲ ਸੌਤਿਕ ਬੈਨਰਜੀ ਨੇ ਵੀ ਆਖਿਆ,"ਮੈਂ ਦੱਖਣ ਏਸ਼ੀਆ 'ਚ ਇੱਕ ਸੰਪਰਕ ਅਧਿਕਾਰੀ ਹਾਂ। ਮੇਰਾ ਕਿਸੇ ਵੀ ਸ਼ਖਸ ਦੇ ਕੰਮ ਨਾਲ ਕੋਈ ਸਿੱਧਾ ਜਾਂ ਅਸਿੱਧਾ ਵਾਸਤਾ ਨਹੀਂ ਹੈ। ਮੈਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਸਮਝੀ ਗਈ ਕਿ ਉਸਦਾ ਕੋਈ ਵੀ ਚੈਪਟਰ ਕਿ ਕਰੇਗਾ। ਮੈਂ ਤਾਂ ਉਹ 'ਟੂਲਕਿੱਟ' ਖੋਲੀ ਜਾਂ ਅੱਗੇ ਭੇਜੀ ਵੀ ਨਹੀਂ।"

ਇਸੇ ਮਾਮਲੇ 'ਚ ਕਥਿਤ ਦੋਸ਼ੀ ਨਿਕਿਤਾ ਜੈਕਬ ਦੀ ਵਕੀਲ ਰੇਬੇਕਾ ਜੌਹਨ ਨੇ ਆਖਿਆ,"ਮੈਨੂੰ ਅੱਜ ਅਗਾਊਂ ਜ਼ਮਾਨਤ ਮਿਲੀ ਹੈ, ਇਸ ਤੋਂ ਪਹਿਲਾਂ ਮੈਂ ਉਨ੍ਹਾਂ ਅੱਗੇ ਕੁਲ 16 ਦਿਨ, ਲਗਭਗ 140 ਘੰਟੇ ਪੇਸ਼ ਹੋਈ ਹਾਂ, ਜਿੱਥੇ ਦਿਸ਼ਾ ਰਵੀ ਅਤੇ ਹੋਰਾਂ ਨਾਲ ਮੇਰੇ ਬਿਆਨ ਵੀ ਲਏ ਗਏ, ਜੋ ਕਿ ਦੂਹਰੀ ਪੜਤਾਲ ਦਾ ਸ਼ਿਕਾਰ ਹੋਏ, ਟਕਰਾਅ ਹੋਇਆ ਅਤੇ ਸਾਰੇ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਲਏ ਗਏ।"

ਸ਼ਾਂਤਨੂ ਦੇ ਮਾਮਲੇ 'ਚ ਵਕੀਲ ਵ੍ਰਿੰਦਾ ਗਰੋਵਰ ਨੇ ਆਖਿਆ,"ਮੈਂ ਵੀ ਜਾਂਚ 'ਚ ਸ਼ਾਮਲ ਹਾਂ। ਦਿਸ਼ਾ ਰਵੀ ਅਤੇ ਨਿਕਿਤਾ ਜੈਕਬ ਦੇ ਨਾਲ ਨਾਲ ਮੇਰੀ ਵੀ ਪੁੱਛ ਗਿੱਛ ਹੋਈ ਹੈ। ਮੈਂ ਜੋ ਵੀ ਕਿਹਾ ਹੈ ਉਸਦੀ ਪੁਸ਼ਟੀ ਕਰਦੀ ਹਾਂ। ਇੱਥੇ ਕੋਈ ਵਿਰੋਧਾਭਾਸ ਨਹੀਂ ਹੈ। ਮੇਰੀ ਸੋਸ਼ਲ ਮੀਡੀਆ 'ਤੇ ਵੀ ਸਭ ਸਾਫ਼ ਹੈ। ਆਈ ਪੀ ਐਡਰੈੱਸ ਵੀ ਉਸਦੇ ਨਾਲ ਹੀ ਹੈ।"

ਗ਼ੌਰਤਲਬ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਪਹਿਲਾਂ ਜ਼ਮਾਨਤ ਦੇ ਚੁੱਕੇ ਹਨ।

21 ਸਾਲਾਂ ਦੀ ਕਾਰਕੁੰਨ ਨੂੰ ਕਿਸਾਨਾਂ ਦੇ ਸੰਘਰਸ਼ ਦੌਰਾਨ 'ਟੂਲਕਿੱਟ' ਦਸਤਾਵੇਜ਼ ਨੂੰ ਬਣਾਉਣ ਅਤੇ ਉਸਨੂੰ ਫੈਲਾਉਣ ਲਈ ਬੈਂਗਲੁਰੂ ਤੋਂ ਗਿਰਫ਼ਤਾਰ ਕੀਤਾ ਗਿਆ ਸੀ।

ਉਹ 'ਟੂਲਕਿੱਟ' ਦੇ ਸੰਪਾਦਕਾਂ 'ਚੋਂ ਇੱਕ ਸੀ। ਦੱਸਣਯੋਗ ਹੈ ਕਿ 3 ਫਰਵਰੀ ਨੂੰ ਸਵੀਡਨ ਦੀ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਇਸ 'ਟੂਲਕਿੱਟ' ਨੂੰ ਟਵੀਟ ਕੀਤਾ ਸੀ, ਜਿਸਨੂੰ ਬਾਅਦ ਵਿਚ ਹਟਾਅ ਦਿੱਤਾ ਗਿਆ ਸੀ।

ਗ੍ਰੇਟਾ ਨੇ ਦਿੱਲੀ ਦੇ ਬਾਰਡਰਾਂ 'ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਦਾ ਵੀ ਸਮਰਥਨ ਕੀਤਾ ਸੀ।

ਦਿੱਲੀ ਪੁਲਿਸ ਮੁਤਾਬਕ, ਸਵੀਡਨ ਦੀ ਵਾਤਾਵਰਨ ਕਾਰਕੁੰਨ ਵੱਲੋਂ ਸਾਂਝੀ ਕੀਤੀ ਗਈ 'ਟੂਲਕਿੱਟ' ਨੇ 26 ਜਨਵਰੀ 2021 ਨੂੰ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਅਹਿਮ ਰੋਲ ਅਦਾ ਕੀਤਾ, ਜਿਸ ਦੌਰਾਨ ਕਈ ਪੁਲਿਸ ਵਾਲੇ ਜ਼ਖਮੀ ਹੋਏ ਸਨ।

"ਟੂਲਕਿੱਟ ਬਣਾਉਣ 'ਚ ਸਿਰਫ਼ ਕੁਝ ਭਾਰਤੀਆਂ ਦਾ ਹੱਥ ਨਹੀਂ ਸੀ, ਬਲਕਿ ਕੁਝ ਖਾਲਿਸਤਾਨੀ ਜਥੇਬੰਦੀਆਂ ਨਾਲ ਮਿਲ ਕੇ ਇਹ ਬਣਾਈ ਗਈ ਸੀ,"ਦਿੱਲੀ ਪੁਲਿਸ ਨੇ ਕਿਹਾ।

ਦਿੱਲੀ ਪੁਲਿਸ ਦੇ ਖ਼ਾਸ ਸੈੱਲ ਨੇ ਟੂਲਕਿੱਟ ਬਣਾਉਣ ਅਤੇ ਉਸਨੂੰ ਫੈਲਾਉਣ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਅਤੇ ਕਿਹਾ ਕਿ ਭਾਰਤ ਨੂੰ ਬਦਨਾਮ ਕਾਰਨ ਦੀ 'ਕੌਮਾਂਤਰੀ ਸਾਜ਼ਿਸ਼' ਦਾ ਪਰਦਾਫਾਸ਼ ਕਰਨ ਲਈ ਪੜਤਾਲ ਜਾਰੀ ਹੈ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link