10.29C Vancouver
ADS

May 29, 2021 9:05 AM -

ਦਿੱਲੀ ਵਿੱਚ ਬੀਤੇ 24 ਘੰਟਿਆਂ ਵਿੱਚ ਦੂਜੀ ਲਹਿਰ ਵਿੱਚ ਸਭ ਤੋਂ ਘੱਟ 900 ਮਾਮਲੇ: ਕੇਜਰੀਵਾਲ

Share On
delhi-reports-900-cases-in-24-hours-lowest-in-second-wave-kejriwal
Delhi reports 900 cases in 24 hours, lowest in second wave: Kejriwal

ਭਾਰਤ ਦੀ ਰਾਜਧਾਨੀ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 900 ਨਵੇਂ ਮਾਮਲੇ ਦਰਜ ਹੋਏ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਨੀਵਾਰ ਨੂੰ ਆਖਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਰੋਜ਼ਾਨਾ ਦੇ ਮਾਮਲੇ 1,000 ਤੋਂ ਵੀ ਘੱਟ ਮਿਲੇ ਹੋਣ।

"ਦਿੱਲੀ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 900 ਨਵੇਂ ਮਾਮਲੇ ਮਿਲੇ ਹਨ| ਅਜਿਹਾ ਪਹਿਲੀ ਵਾਰ (ਦੂਜੀ ਲਹਿਰ ਦੌਰਾਨ) ਹੋਇਆ ਹੈ ਕਿ ਸਾਨੂੰ 1,000 ਤੋਂ ਵੀ ਘੱਟ ਮਾਮਲੇ ਮਿਲੇ ਹੋਣ,"ਕੇਜਰੀਵਾਲ ਨੇ ਸ਼ਹਿਰ ਵਿੱਚ ਡਰਾਈਵ-ਥਰੂ ਵੈਕਸੀਨੇਸ਼ਨ ਸੈਂਟਰ ਦੇ ਮਹੂਰਤ ਵੇਲੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ।

ਉਨ੍ਹਾਂ ਅੱਗੇ ਆਖਿਆ ਕਿ ਜਿਵੇਂ ਹੀ ਮਾਮਲੇ ਘਟਦੇ ਹਨ, ਉਹ ਸ਼ਹਿਰ ਵਿੱਚ ਹੋਰ ਅਨਲੌਕ ਦੀਆਂ ਕਾਰਵਾਈਆਂ ਲਈ ਆਸਵੰਦ ਹਨ।

ਉਨ੍ਹਾਂ ਆਖਿਆ,"ਮੈਨੂੰ ਆਸ ਹੈ ਕਿ ਮਾਮਲੇ ਲਗਾਤਾਰ ਘਟਣਗੇ, ਸ਼ਹਿਰ ਨੂੰ ਛੇਤੀ ਹੀ ਹੋਰ ਖੋਲਿਆ ਜਾਵੇਗਾ| ਅਸੀਂ ਚਾਹੁੰਦੇ ਹਾਂ, ਕਿ ਆਰਥਿਕ ਕਾਰਵਾਈਆਂ ਛੇਤੀ ਹੀ ਲੀਹ 'ਤੇ ਆਉਣ, ਤਾਂ ਜੋ ਅਰਥਚਾਰਾ ਅੱਗੇ ਹੋਰ ਖੁੱਲੇ।"

ਦੱਸਣਯੋਗ ਹੈ ਕਿ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੇ 1,141 ਨਵੇਂ ਮਾਮਲੇ ਮਿਲੇ ਹਨ ਅਤ੩ਏ 1.59 ਫ਼ੀਸਦ ਦੀ ਪੌਜ਼ਿਟਿਵ ਦਰ ਨਾਲ 139 ਮੌਤਾਂ ਹੋਈਆਂ ਹਨ।

ਕੇਜਰੀਵਾਲ ਨੇ ਬੀਤੇ ਕੱਲ ਐਲਾਨਿਆ ਸੀ ਕਿ ਰਾਜਧਾਨੀ ਵਿੱਚ ਸੋਮਵਾਰ ਤੋਂ ਅਨਲੌਕ ਹੋਣਾ ਸ਼ੁਰੂ ਹੋਵੇਗਾ ਅਤੇ ਆਖਿਆ ਕਿ 31 ਮਈ ਤੋਂ ਉਸਾਰੀ ਦੀਆਂ ਕਾਰਵਾਈਆਂ ਅਤੇ ਫੈਕਟਰੀਆਂ ਮੁੜ ਖੁੱਲਣਗੇ।

ਦਿੱਲੀ ਦੇ ਸੀਐੱਮ ਆਖ ਚੁੱਕੇ ਹਨ,"ਦਿੱਲੀ ਵਿੱਚ ਹੌਲੀ ਹੌਲੀ ਕੋਵਿਡ ਦੇ ਮਾਮਲੇ ਘਟ ਰਹੇ ਹਨ ਅਤੇ ਹੁਣ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਕੋਵਿਡ ਬੈਡ ਵੀ ਉਪਲਬਧ ਹਨ। ਇਹ ਵੇਲਾ ਹੁਣ ਸ਼ਹਿਰ ਨੂੰ ਹੌਲੀ ਹੌਲੀ ਖੋਲਣ ਦਾ ਹੈ।"

Latest news

mother-jones-reveals-major-details-from-tumbler-ridge-shooters-chatgpt-history
Punjabi

ਹਮਲਾਵਰ ਦੀ ਚੈਟਜੀਪੀਟੀ ਹਿਸਟਰੀ ਨੂੰ ਲੈ ਕੇ ਮਦਰ ਜੋਨਸ ਨੇ ਕੀਤੇ ਕਈ ਵੱਡੇ ਖੁਲਾਸੇ

ਬੀ.ਸੀ. ਦੇ ਟੰਬਲਰ ਰਿਜ ਵਿਚ ਹੋਈ Mass ਸ਼ੂਟਿੰਗ ਦੇ ਹਮਲਾਵਰ ਦੀ ਚੈਟਜੀਪੀਟੀ ਹਿਸਟਰੀ ਨੂੰ ਲੈ ਕੇ ਅਮਰੀਕਾ ਦੀ ਮੈਗਜ਼ੀਨ ਮਦਰ ਜੋਨਸ ਨੇ ਕਈ ਖੁਲਾਸੇ ਕੀਤੇ ਹਨ। ਰਿਪੋਰਟ ਮੁਤਾਬਕ, 18 ਸਾਲਾ ਜੈਸੀ ਵੈਨ ਰੂਟਸਲਾਰ ਨੂੰ ਚੈਟਜੀਪੀਟੀ ਨੇ ਨਾ ਸਿਰਫ਼ ਕਲਾਸਰੂਮ ਵਰਗੀ ਭੀੜ ਵਾਲੀ ਥਾਂ 'ਤੇ ਸ਼ੌਟਗਨ ਦੇ ਘਾਤਕ ਪ੍ਰਭਾਵਾਂ ਬਾਰੇ ਵਿਸਥਾਰ ਵਿਚ ਦੱਸਿਆ ਬਲਕਿ ਇਹ ਵੀ ਸਿਖਾਇਆ ਕਿ ਉਹ ਆਪਣੀ ਹਿੰਸਕ ਯੋਜਨਾ ਨੂੰ ਕਾਲਪਨਿਕ scenario ਦੇ ਰੂਪ ਵਿਚ ਪੇਸ਼ ਕਰਕੇ ਏ.ਆਈ. ਦੇ ਸੁਰੱਖਿਆ ਨਿਯਮਾਂ ਨੂੰ ਕਿਵੇਂ ਬਾਈਪਾਸ ਕਰ ਸਕਦਾ ਹੈ।
two-former-mlas-facing-criminal-charges-set-to-re-enter-b-c-election-race
Punjabi

ਬੀ.ਸੀ. ਚੋਣਾਂ ’ਚ ਅਪਰਾਧਿਕ ਦੋਸ਼ਾਂ ਵਾਲੇ ਦੋ ਸਾਬਕਾ MLA ਮੁੜ ਮੈਦਾਨ ’ਚ

ਬੀ.ਸੀ. ਚੋਣਾਂ ਵਿਚ ਦੋ ਅਜਿਹੇ ਉਮੀਦਵਾਰ ਮੈਦਾਨ ਵਿਚ ਉਤਰ ਸਕਦੇ ਹਨ ਜੋ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਪੀਸ ਰਿਵਰ ਨੌਰਥ ਤੋਂ ਸਾਬਕਾ ਬੀਸੀ ਕੰਜ਼ਰਵੇਟਿਵ ਵਿਧਾਇਕ ਜੌਰਡਨ ਕੇਲੀ ਇੰਡੀਪੈਂਡੈਂਟ ਵਜੋਂ ਮੁੜ ਚੋਣ ਲੜਨ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੇ ਹਨ। ਉਨ੍ਹਾਂ ਨੂੰ ਜੂਨ ਵਿਚ sexual assault ਦੇ ਦੋਸ਼ ਨਾਲ ਚਾਰਜ ਕੀਤਾ ਗਿਆ ਸੀ, ਜੋ ਸਾਲ 2024 ਵਿਚ ਉਨ੍ਹਾਂ ਦੇ ਐਮ.ਐਲ.ਏ. ਬਣਨ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਤ ਸਨ। ਕੇਲੀ ਖ਼ੁਦ ਨੂੰ ਬੇਕਸੂਰ ਦੱਸਦੇ ਹਨ ਅਤੇ ਅਜੇ ਇਸ ਮਾਮਲੇ ਵਿਚ ਟ੍ਰਾਇਲ ਸ਼ੁਰੂ ਨਹੀਂ ਹੋਇਆ ਹੈ।
white-house-pushes-back-after-carney-raises-possibility-of-u-s-military-threat-to-canada
Punjabi

ਕੈਨੇਡਾ ’ਤੇ ਸੰਭਾਵੀ ਅਮਰੀਕੀ ਫੌਜੀ ਕਾਰਵਾਈ ਬਾਰੇ ਕਾਰਨੀ ਦੇ ਬਿਆਨ ’ਤੇ ਵ੍ਹਾਈਟ ਹਾਊਸ ਦਾ ਜਵਾਬ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਕੈਨੇਡਾ 'ਤੇ ਸੰਭਾਵੀ ਹਮਲੇ ਦੇ ਜਤਾਏ ਖ਼ਦਸ਼ੇ 'ਤੇ ਵ੍ਹਾਈਟ ਹਾਊਸ ਨੇ ਪਲਟਵਾਰ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰਮੁੱਖ ਡਿਪਟੀ ਪ੍ਰੈੱਸ ਸਕੱਤਰ ਐਨਾ ਕੈਲੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਨੂੰ ਪ੍ਰੋਟੈਕਟ ਕਰਨ ਲਈ ਕਿਸੇ ਵੀ ਹੋਰ ਲੀਡਰ ਨਾਲੋਂ ਸਭ ਤੋਂ ਵੱਧ ਕੰਮ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਕਾਰਨੀ ਨੂੰ ਇਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link