Jan 12, 2023 1:01 AM - Connect News

ਡੈਲਟਾ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ 'ਚ ਵੱਡੀ ਗਿਣਤੀ 'ਚ ਕੈਟਾਲੀਟਿਕ ਕਨਵਰਟਰ ਚੋਰੀਆਂ ਹੋ ਰਹੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸੇ ਸਾਲ 1 ਜਨਵਰੀ ਤੋਂ ਕੈਟਾਲੀਟਿਕ ਕਨਵਰਟਰ ਚੋਰੀਆਂ ਸੰਬੰਧੀ 33 ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ।
ਪੁਲਿਸ ਮੁਤਾਬਿਕ ਇਹ ਚੋਰੀਆਂ ਰਾਤ ਦੇ ਸਮੇਂ ਵਾਪਰ ਰਹੀਆਂ ਹਨ ਅਤੇ ਡੈਲਟਾ 'ਚ ਕਿਸੇ ਇੱਕ ਇਲਾਕੇ ਨਹੀਂ ਬਲਕਿ ਪੂਰੇ ਸ਼ਹਿਰ 'ਚ ਜਗ੍ਹਾ-ਜਗ੍ਹਾ ਵਾਪਰ ਰਹੀਆਂ ਹਨ।
ਪੁਲਿਸ ਅਨੁਸਾਰ ਇਹ ਕੈਟਾਲੀਟਿਕ ਕਨਵਰਟਰ ਚੋਰੀ ਕਰਨ ਦੀ ਵਜ੍ਹਾ ਇਸ 'ਚ ਵਰਤੇ ਜਾਣ ਵਾਲੇ ਰ੍ਹੋਡੀਅਮ, ਪੈਲਾਡੀਅਮ ਅਤੇ ਪਲੈਟੀਨਮ ਜਿਹੇ ਮੈਟਲ/ਧਾਤ ਹਨ।




