May 12, 2022 9:39 PM - The Canadian Press

ਬੀ.ਸੀ. 'ਚ ਡੈਮੋਕਰੇਸੀ ਵਾਚ ਦਾ ਕਹਿਣਾ ਹੈ ਕਿ ਪ੍ਰੀਮਿਅਰ ਜੌਨ ਹੌਰਗਨ ਵੱਲੋਂ ਸਾਲ 2020 'ਚ ਕਰਵਾਏ ਸਨੈਪ ਇਲੈਕਸ਼ਨ ਸੰਬੰਧੀ ਲੀਗਲ ਚੁਣੌਤੀ ਅੱਜ ਤੋਂ ਸ਼ੁਰੂ ਹੋ ਗਈ ਹੈ।
ਵੈਨਕੂਵਰ 'ਚ ਬੀ.ਸੀ. ਸੁਪ੍ਰੀਮ ਕੋਰਟ 'ਚ ਇਹ ਕੱਲ ਵੀ ਜਾਰੀ ਰਵੇਗੀ।
ਯਾਦ ਰਹੇ ਚੋਣਾਂ ਉਸ ਵੇਲੇ ਕਰਵਾਈਆਂ ਗਈਆਂ ਸਨ ਜਦ ਸੂਬੇ 'ਚ ਕੋਵਿਡ-19 ਦੇ ਮਾਮਲੇ ਰਫਤਾਰ ਫੜ੍ਹ ਰਹੇ ਸਨ।
ਏਜੈਂਸੀ ਦਾ ਕਹਿਣਾ ਹੈ ਕਿ ਕੋਰਟ ਚੈਲੈਂਜ ਦਾ ਟੀਚਾ ਇਲੈਕਸ਼ਨ ਨੂੰ ਪਲਟਣ ਦਾ ਨਹੀਂ ਹੈ।
ਏਜੈਂਸੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਕੋਰਟ ਫੈਸਲਾ ਸੁਣਾਵੇ ਕਿ ਇਲੈਕਸ਼ਨ ਸੱਦਣ ਨਾਲ ਪਾਰਲੀਅਮੈਂਟ ਦੀ ਸੌਵਰੈਨਿਟੀ ਯਾਨੀ ਕਿ ਪ੍ਰਭੂਸੱਤਾ ਦਾ ਉਲੰਘਣ ਹੋਇਆ ਸੀ ਕਿਉਂਕਿ ਚੋਣਾਂ ਆਪਣੇ ਸਹੀ ਸਮੇਂ ਤੋਂ ਇੱਕ ਸਾਲ ਪਹਿਲਾਂ ਹੋਈਆਂ ਸਨ।
ਯਾਦ ਰਹੇ ਡੈਮੋਕਰੇਸੀ ਵਾਚ ਵੱਲੋਂ ਡੈਮੋਕਰੇਟਿਕ ਰਿਫਾਰਮ ਅਤੇ ਸਰਕਾਰ ਦੀ ਅਕਾਉਂਟੇਬਿਲਿਟੀ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅਤੇ ਇਸ ਦਾ ਕਹਿਣਾ ਹੈ ਕਿ ਕੋਰਟ ਦਾ ਉਨ੍ਹਾਂ ਦੇ ਪੱਖ 'ਚ ਆਇਆ ਫੈਸਲਾ ਭਵਿੱਖ 'ਚ ਸਨੈਪ ਇਲੈਕਸ਼ਨਸ 'ਤੇ ਰੋਕ ਲਗਾ ਸਕਦਾ ਹੈ।
ਏਜੈਂਸੀ ਵੱਲੋਂ ਸਨੈਪ ਇਲੈਕਸ਼ਨ ਨੂੰ ਗੈਰਕਨੂੰਨੀ ਦੱਸਿਆ ਗਿਆ।




