Mar 5, 2021 10:45 PM -

ਡੈਂਟਿਸਟ, ਅਧਿਆਪਕ ਅਤੇ ਬੱਸ ਚਾਲਕ, ਉਨ੍ਹਾਂ ਅਸੈਂਸ਼ੀਅਲ ਵਰਕਰਾਂ ਦੀ ਗਿਣਤੀ 'ਚ ਸ਼ਾਮਿਲ ਹਨ ਜੋ ਕਿ ਬੀ.ਸੀ. 'ਚ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਪਹੁੰਚਣ 'ਤੇ ਵੈਕਸੀਨੇਟ ਹੋਣ ਦੀ ਆਸ ਕਰ ਰਹੇ ਹਨ।
ਇੱਕ ਪ੍ਰੋਵਿੰਸ਼ੀਅਲ ਕਮੇਟੀ ਫੈਸਲਾ ਲੈ ਰਹੀ ਹੈ ਕਿ ਪਹਿਲਾਂ ਵੈਕਸੀਨ ਕਿਸ ਨੂੰ ਪ੍ਰਦਾਨ ਕੀਤੀ ਜਾਵੇ।
ਬੀ.ਸੀ. ਟੀਚਰਸ ਫੈਡਰੇਸ਼ਨ ਦੀ ਪ੍ਰਧਾਨ, ਟੈਰੀ ਮੁਰਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਵੀ ਇਸ ਪਲੈਨ 'ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਇਸ ਪਲੈਨ ਨੂੰ ਬੀ.ਸੀ. ਇਮਿਊਨਾਈਜ਼ੇਸ਼ਨ ਕਮੇਟੀ ਵੱਲੋਂ 18 ਮਾਰਚ ਨੂੰ ਜਾਰੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਦੂਜੇ ਸਭ ਤੋਂ ਵੱਧ ਕੋਵਿਡ-19 ਸੰਬੰਧੀ ਕਲੇਮ ਵਰਕਸੇਫ ਬੀ.ਸੀ. ਕੋਲ ਦਾਖਿਲ ਕੀਤੇ ਹਨ।
ਉਨ੍ਹਾਂ ਤੋਂ ਅੱਗੇ ਸਿਰਫ ਹੈਲਥ ਕੇਅਰ ਵਰਕਰਾਂ ਦੀ ਗਿਣਤੀ ਆਉਂਦੀ ਹੈ।
ਬੀ.ਸੀ. ਡੈਂਟਲ ਐਸੋਸੀਏਅਸ਼ਨ ਦਾ ਕਹਿਣਾ ਹੈ ਕਿ ਡੈਂਟਿਸਟ ਅਤੇ ਉਨ੍ਹਾਂ ਦੀਆਂ ਟੀਮਾਂ, ਮਰੀਜ਼ਾਂ ਨੂੰ ਰਿਮੋਟਲੀ ਇਲਾਜ ਨਹੀਂ ਪ੍ਰਦਾਨ ਨਹੀਂ ਕਰ ਸਕਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਰੀਜ਼ਾਂ ਦੇ ਮੂੰਹ ਦੇ ਬੇਹੱਦ ਕਰੀਬ ਕੰਮ ਕਰਦੇ ਹਨ।
ਇਸ ਤੋਂ ਇਲਾਵਾ ਯੂਨੀਫੌਰ ਲੋਕਲ 111, ਜੋ ਕਿ ਮੈਟਰੋ ਵੈਨਕੂਵਰ ਦੇ ਬੱਸ ਚਾਲਕਾਂ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਯਾਤਰੀਆਂ ਦੇ ਬੇਹੱਦ ਨੇੜੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਵੈਕਸੀਨ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਅਜਿਹੀ ਹੀ ਮੰਗ ਬੀ.ਸੀ. ਟਰੱਕਿੰਗ ਐਸੋਸੀਏਅਸ਼ਨ ਵੱਲੋਂ ਵੀ ਕੀਤੀ ਗਈ ਹੈ।




