14.05C Vancouver
ADS

Oct 2, 2024 1:50 PM - Connect Newsroom - Mandeep Kaur

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ 20 ਦਿਨਾਂ ਦੀ ਪੈਰੋਲ 'ਤੇ ਬਾਹਰ

Share On
dera-sacha-sauda-chief-ram-rahim-once-again-out-on-parole-for-20-days
Chief Minister Naib Saini and the state president of the party said that it is a matter of law, accordingly parole has been granted.

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 20 ਦਿਨਾਂ ਦੀ ਪੈਰੋਲ ਮਿਲੀ ਹੈ, ਜਿਸ ਨਾਲ ਰਾਜਨੀਤਿਕ ਗਰਮਾਹਟ ਵਧ ਗਈ ਹੈ।

ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਰਾਮ ਰਹੀਮ ਦੀ ਰਿਹਾਈ ਵੋਟਿੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸੇ ਦੌਰਾਨ, ਭਾਜਪਾ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਪੈਰੋਲ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਦਿੱਤੀ ਗਈ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪਾਰਟੀ ਦੇ ਰਾਜ ਪ੍ਰਧਾਨ ਨੇ ਕਿਹਾ ਕਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਪੈਰੋਲ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿਣਗੇ।

ਯਾਦ ਰਹੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਣੀਆਂ ਹਨ।

Latest news

alberta-forms-panel-to-boost-infrastructure-funding-without-raising-taxes
Punjabi

ਐਲਬਰਟਾ ਸਰਕਾਰ ਨੇ ਬਿਨਾਂ ਟੈਕਸ ਵਧਾਏ ਬੁਨਿਆਦੀ ਢਾਂਚੇ ਲਈ ਫੰਡਿੰਗ ਵਧਾਉਣ ਲਈ ਬਣਾਇਆ ਪੈਨਲ

ਐਲਬਰਟਾ ਦੇ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਡਾਨ ਵਿਲੀਅਮਜ਼ ਨੇ ਸੂਬੇ ਵਿੱਚ ਟੈਕਸਾਂ ਦਾ ਬੋਝ ਵਧਾਏ ਬਿਨਾਂ ਇਨਫਰਾਸਟਕਚਰ ਪ੍ਰਾਜੈਕਟ ਲਈ ਫੰਡਿੰਗ ਵਧਾਉਣ ਦੇ ਨਵੇਂ ਤਰੀਕੇ ਲੱਭਣ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਹੈ। ਇਸ ਦਾ ਰਸਮੀ ਐਲਾਨ ਡਾਨ ਵਿਲੀਅਮਜ਼ ਵੱਲੋਂ ਜੈਸਪਰ ਵਿਖੇ ਚੱਲ ਰਹੀ ਸੂਬਾਈ ਅਤੇ ਖੇਤਰੀ ਮਿਊਂਸੀਪਲ ਮੰਤਰੀਆਂ ਦੀ ਸਾਲਾਨਾ ਮੀਟਿੰਗ ਦੌਰਾਨ ਕੀਤਾ ਗਿਆ। ਇਸ ਪੈਨਲ ਵਿੱਚ ਸੂਬੇ ਭਰ ਦੇ ਵੱਖ-ਵੱਖ ਭਾਈਚਾਰਿਆਂ ਅਤੇ ਉਦਯੋਗ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਗਿਆ ਹੈ।
canada-to-send-warships-to-indo-pacific-twice-increase-military-cooperation-with-japan-and-philippines
Punjabi

ਇੰਡੋ-ਪੈਸੀਫਿਕ ਵਿਚ ਦੋ ਵਾਰ ਜੰਗੀ ਬੇੜੇ ਭੇਜੇਗਾ ਕੈਨੇਡਾ, ਜਾਪਾਨ ਤੇ ਫਿਲੀਪੀਨਜ਼ ਨਾਲ ਵਧਾਏਗਾ ਸੈਨਿਕ ਸਹਿਯੋਗ

ਕੈਨੇਡਾ ਵੱਲੋਂ ਇਸ ਸਾਲ ਇੰਡੋ-ਪੈਸੀਫਿਕ ਖੇਤਰ ਵਿਚ ਦੋ ਵਾਰ ਆਪਣੇ ਜੰਗੀ ਬੇੜੇ ਭੇਜਣ ਦੀ ਯੋਜਨਾ ਬਣਾਈ ਗਈ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਟੋਕੀਓ ਵਿਚ ਦਿੱਤੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਔਟਵਾ ਵਲੋਂ ਚੁੱਕਿਆ ਜਾ ਰਿਹਾ ਇਹ ਕਦਮ ਇੰਡੋ-ਪੈਸੀਫਿਕ ਦੇ ਖੇਤਰੀ ਸਹਿਯੋਗੀਆਂ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਭਾਵੇਂ ਕਿ ਦੂਜੇ ਪਾਸੇ ਕੈਨੇਡਾ ਵੱਲੋਂ ਚੀਨ ਨਾਲ ਵਪਾਰਕ ਸਬੰਧ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
alleged-driver-in-canadas-biggest-gold-heist-sentenced-to-13-years-in-u-s-gun-smuggling-case
Punjabi

ਕੈਨੇਡਾ ਦੀ ਸਭ ਤੋਂ ਵੱਡੀ ਸੋਨਾ ਚੋਰੀ ਨਾਲ ਜੁੜੇ ਮੁਲਜ਼ਮ ਨੂੰ ਅਮਰੀਕਾ 'ਚ 13 ਸਾਲ ਦੀ ਸਜ਼ਾ

ਕੈਨੇਡੀਅਨ ਇਤਿਹਾਸ ਵਿਚ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿਚ ਕਥਿਤ ਡਰਾਈਵਰ ਦੀ ਭੂਮਿਕਾ ਨਿਭਾਉਣ ਵਾਲੇ ਡੁਰਾਂਟੇ ਕਿੰਗ-ਮੈਕਲੀਨ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿਚ 13 ਸਾਲ ਦੀ ਸਜ਼ਾ ਸੁਣਾਈ ਹੈ। 27 ਸਾਲਾ ਡੁਰਾਂਟੇ 'ਤੇ ਕੈਨੇਡਾ ਵਿਚ ਦੋਸ਼ ਹੈ ਕਿ ਉਹ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ ਅਪ੍ਰੈਲ 2023 ਵਿਚ ਹੋਈ ਇਸ ਮਹਾਂ-ਡਕੈਤੀ ਦੌਰਾਨ ਸੋਨਾ ਲੈ ਕੇ ਫ਼ਰਾਰ ਹੋਣ ਵਾਲੇ ਟਰੱਕ ਨੂੰ ਚਲਾ ਰਿਹਾ ਸੀ।
canada-and-switzerland-set-for-crucial-fifa-world-cup-group-b-clash-in-vancouver
Punjabi

ਕੈਨੇਡਾ ਅਤੇ ਸਵਿਟਜ਼ਰਲੈਂਡ ਅੱਜ ਫੀਫਾ ਵਰਲਡ ਕੱਪ ਦੇ ਅਹਿਮ ਮੁਕਾਬਲੇ 'ਚ ਆਹਮੋ-ਸਾਹਮਣੇ

ਕੈਨੇਡਾ ਅਤੇ ਸਵਿਟਜ਼ਰਲੈਂਡ ਅੱਜ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿਚ ਫੀਫਾ ਵਰਲਡ ਕੱਪ ਦੇ ਆਪਣੇ ਆਖਰੀ ਗਰੁੱਪ ਬੀ ਮੈਚ ਲਈ ਆਹਮੋ-ਸਾਹਮਣੇ ਹੋਣਗੇ। ਕੈਨੇਡੀਅਨ ਕੈਪਟਨ ਅਲਫੋਂਸੋ ਡੇਵਿਸ ਦੇ ਵੀ ਇਸ ਟੂਰਨਾਮੈਂਟ ਵਿਚ ਉਤਰਨ ਦੀ ਉਮੀਦ ਹੈ, ਜੋ ਹੈਮਸਟ੍ਰਿੰਗ ਦੀ ਸੱਟ ਕਾਰਨ ਕੈਨੇਡਾ ਦੇ ਪਹਿਲੇ ਦੋ ਗਰੁੱਪ ਮੈਚਾਂ ਵਿਚ ਨਹੀਂ ਖੇਡ ਸਕੇ ਸਨ।
porter-airlines-cuts-fuel-surcharge-on-reward-flights-amid-falling-oil-prices
Punjabi

ਤੇਲ ਦੀਆਂ ਕੀਮਤਾਂ ਘਟੀਆਂ ,ਪੋਰਟਰ ਏਅਰਲਾਈਨ ਨੇ ਘਟਾਇਆ ਰਿਵਾਰਡ ਫਲਾਈਟਾਂ 'ਤੇ ਫਿਊਲ ਸਰਚਾਰਜ

ਕੈਨੇਡੀਅਨ ਏਅਰਲਾਈਨ ਪੋਰਟਰ ਨੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਅਤੇ ਬਾਜ਼ਾਰ ਦੇ ਆਮ ਵਾਂਗ ਹੋਣ ਦੇ ਮੱਦੇਨਜ਼ਰ ਨੇ ਆਪਣੀਆਂ ਨਵੀਆਂ VIPorter reward flight ਫਲਾਈਟਾਂ ਦੀ ਬੁਕਿੰਗ 'ਤੇ ਲਗਾਏ ਗਏ ਅਸਥਾਈ ਫਿਊਲ ਸਰਚਾਰਜ ਨੂੰ $40 ਤੋਂ ਘਟਾ ਕੇ $20 ਕਰ ਦਿੱਤਾ ਹੈ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link