21.84C Vancouver
ADS

Jul 16, 2020 5:31 PM -

ਅਮਰੀਕਾ ਨੇ ਕੀਤੀ ਪੁਸ਼ਟੀ: ਬਾਰਡਰ 'ਤੇ ਲੱਗੀਆਂ ਪਾਬੰਦੀਆਂ 20 ਅਗਸਤ ਤੱਕ ਰਹਿਣਗੀਆਂ ਜਾਰੀ

Share On
dhs-confirms-canada-u-s-extending-mutual-travel-ban-into-late-august
Sources say Canada and the United States are likely to agree to extend their mutual ban on non-essential travel between the two countries for another 30 days. Canadian and American flags fly near the Ambassador Bridge at the Canada-USA border crossing in Windsor, Ont. on Saturday, March 21, 2020. THE CANADIAN PRESS/Rob Gurdebeke

ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਅਮਰੀਕਾ, ਦੋਹਾਂ ਦੇਸ਼ਾਂ ਵਿਚਕਾਰ ਗੈਰ-ਜ਼ਰੂਰੀ ਯਾਤਰਾ 'ਤੇ ਲੱਗੀ ਪਾਬੰਦੀ ਨੂੰ 20 ਅਗਸਤ ਤੱਕ ਵਧਾਉਣ ਲਈ ਸਹਿਮਤ ਹੋ ਗਏ ਹਨ।

ਕਾਰਜਕਾਰੀ ਹੋਮਲੈਂਡ ਸਕਿਊਰਟੀ ਸੇਕ੍ਰੇਟਰੀ ਚੈਡ ਵੁਲਫ ਨੇ ਅੱਜ ਇਕ ਟਵੀਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ।

ਮਾਰਚ ਦੇ ਅੱਧ ਵਿੱਚ COVID-19 ਮਹਾਂਮਾਰੀ ਦੇ ਫੈਲਣ ਤੋਂ ਬਾਅਦ, ਕੈਨੇਡਾ-ਅਮਰੀਕਾ ਦੀ ਸਰਹੱਦ ਨੂੰ ਅਖੌਤੀ "ਇਖਤਿਆਰੀ" ਯਾਤਰਾ, ਜਿਵੇਂ ਕਿ ਛੁੱਟੀਆਂ ਅਤੇ ਖਰੀਦਦਾਰੀ ਯਾਤਰਾਵਾਂ ਵਾਸਤੇ ਬੰਦ ਕਰ ਦਿੱਤਾ ਗਿਆ ਸੀ। ਇਹ ਸਮਝੌਤਾ 21 ਜੁਲਾਈ ਨੂੰ ਸਮਾਪਤ ਹੋਣ ਵਾਲਾ ਸੀ।

ਇਹ ਫੈਸਲਾ ਉਸ ਵੇਲੇ ਆਇਆ ਹੈ ਜਦ, ਸਾਰੇ ਯੂ.ਐੱਸ. ਵਿੱਚ ਕੋਵਿਡ-19 ਮੁੜ-ਉੱਭਰ ਰਿਹਾ ਹੈ – ਸਾਰੇ ਅਮਰੀਕੀ ਰਾਜਾਂ ਵਿੱਚ ਮਾਮਲੇ ਵਧ ਰਹੇ ਹਨ, ਅਤੇ ਫਲੋਰੀਡਾ, ਐਰੀਜ਼ੋਨਾ ਅਤੇ ਕੈਲੀਫੋਰਨੀਆ ਵਰਗੇ ਦੱਖਣੀ ਰਾਜਾਂ ਨੂੰ ਹਸਪਤਾਲਾਂ ਦੇ ਭਰੇ ਵਾਰਡਾਂ ਨਾਲ ਇੱਕ ਨਵੇਂ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਰੈਫ਼ਰੀਜਿਰੇਟਿਡ ਟਰੱਕ ਟਰੇਲਰਾਂ ਨੂੰ ਮੇਕਸ਼ਿਫਟ ਮੁਰਦਾਘਰਾਂ ਵਜੋਂ ਕੰਮ ਕਰਨਾ ਪੈ ਰਿਹਾ ਹੈ ਅਤੇ ਨਿੱਜੀ ਸੁਰੱਖਿਆ ਮੈਡੀਕਲ ਗਿਅਰ ਦੀ ਵੀ ਕਮੀ ਚੱਲ ਰਹੀ ਹੈ।

ਇਸ ਸੰਕਟ ਨੇ ਬਾਰਡਰ ਖੋਲਣ ਦੀ ਖਿਲਾਫ਼ਤ ਕਰਨ ਵਾਲੇ ਕੈਨੇਡਾ ਵਾਸੀਆਂ ਅਤੇ ਅਮਰੀਕਾ ਦੇ ਉੱਤਰੀ ਰਾਜਾਂ ਦੇ ਕਾਨੂੰਨ-ਘਾੜਿਆਂ ਦੇ ਵਿਚਾਰਿਕ ਮਤਭੇਦ ਨੂੰ ਵੀ ਸਾਹਮਣੇ ਲਿਆਉਂਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਇੱਕ ਨਿਰੰਤਰ ਬਦਲਦੀ ਸਥਿਤੀ ਹੈ, ਪਰ ਉਹਨਾਂ ਅਜੇ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।

Latest news

77-year-old-man-dies-in-suspected-homicide-in-fort-st-james
Punjabi

ਫੋਰਟ ਸੇਂਟ ਜੇਮਜ਼ ’ਚ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ, ਕੀਤੀ ਜਾ ਰਹੀ ਜਾਂਚ

ਫੋਰਟ ਸੇਂਟ ਜੇਮਜ਼ ਵਿਚ ਇੱਕ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਬੀ.ਸੀ. ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਹੈ।
calgary-man-charged-over-death-threat-against-pm-mark-carney
Punjabi

ਪੀ.ਐਮ. ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੈਲਗਰੀ ਵਾਸੀ ਗ੍ਰਿਫ਼ਤਾਰ

ਕੈਲਗਰੀ ਦੇ ਇੱਕ 31 ਸਾਲਾ ਵਿਅਕਤੀ ਵਿਰੁੱਧ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।​ਆਰ.ਸੀ.ਐਮ.ਪੀ. ਦੀ ਇੰਟੀਗ੍ਰੇਟਿਡ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ ਨੇ ਇੱਕ ਯੂਟਿਊਬ ਅਕਾਊਂਟ ਤੋਂ ਪ੍ਰਧਾਨ ਮੰਤਰੀ ਕਾਰਨੀ ਵਿਰੁੱਧ ਧਮਕੀ ਬਾਰੇ ਮਿਲੀ ਇਤਲਾਹ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
7-vancouver-island-mayors-elected-unopposed-ahead-of-b-c-municipal-elections
Punjabi

ਬੀ.ਸੀ. ਦੇ ਵੈਨਕੂਵਰ ਆਈਲੈਂਡ ਦੇ 7 ਸ਼ਹਿਰਾਂ ’ਚ ਮੇਅਰ ਬਿਨਾਂ ਮੁਕਾਬਲੇ ਚੁਣੇ ਗਏ

ਬੀ.ਸੀ. ਵਿਚ ਹੋਣ ਜਾ ਰਹੀਆਂ ਨਗਰ-ਪਾਲਿਕਾ ਚੋਣਾਂ ਦੀ ਜਨਰਲ ਵੋਟਿੰਗ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਆਈਲੈਂਡ ਦੇ ਸੱਤ ਸ਼ਹਿਰਾਂ ਵਿਚ ਬਿਨਾਂ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਸੱਤ ਨਗਰ ਪਾਲਿਕਾਵਾਂ ਵਿਚ ਸਿਡਨੀ, ਡੰਕਨ, ਲੈਂਟਜ਼ਵਿਲ, ਕੰਬਰਲੈਂਡ, ਕੋਮੋਕਸ, ਪੋਰਟ ਮੈਕਨੀਲ ਅਤੇ ਪੋਰਟ ਹਾਰਡੀ ਸ਼ਾਮਲ ਹਨ, ਜਿੱਥੇ ਮੇਅਰ ਦੀ ਦੌੜ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਨੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਹੈ।
shiromani-akali-dal-expels-former-mla-ravinder-singh-brahmpura
Punjabi

ਅਕਾਲੀ ਦਲ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ

ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕੀਤਾ ਗਿਆ ਹੈ।
carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link