15.21C Vancouver
ADS

May 6, 2024 5:28 PM - Connect Newsroom

ਪਿਛਲੇ 1 ਹਫਤੇ ਤੋਂ ਬੰਦ ਲੰਡਨ ਡਰੱਗਜ਼ ਨੇ ਆਪਣੇ ਸਟੋਰਾਂ ਨੂੰ ਪੜਾਅਵਾਰ ਖੋਲ੍ਹਿਆ

Share On
dozens-of-london-drugs-stores-reopen-after-cybersecurity-shutdown
The company notes that some stores may not be fully open during regular operating hours while it completes the reopening process.(Photo: The Canadian Press)

ਵੈਨਕੂਵਰ ਦੇ ਰਿਟੇਲਰ ਲੰਡਨ ਡਰੱਗਜ਼ ਵਲੋਂ ਆਪਣੇ ਸਟੋਰਾਂ ਨੂੰ ਪੜਾਅਵਾਰ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ ਜੋ ਪਿਛਲੇ ਲਗਭਗ 1 ਹਫਤੇ ਤੋਂ ਬੰਦ ਸਨ। ਰਿਟੇਲਰ ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਦੇ 17 ਸਟੋਰਾਂ ਸਮੇਤ ਬੀ.ਸੀ. ਦੇ ਬਾਕੀ 8 ਸਟੋਰਾਂ ਵਿਚ ਕੰਮਕਾਜ ਦੁਬਾਰਾ ਸ਼ੁਰੂ ਹੋ ਗਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਫਾਰਮੇਸੀ ਦੇ ਮਰੀਜ਼ਾਂ ਸਮੇਤ ਹੁਣ ਤਕ ਕਿਸੇ ਵੀ ਗਾਹਕ ਦਾ ਡਾਟਾਬੇਸ ਚੋਰੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਲੰਡਨ ਡਰੱਗ ਨੇ ਸਾਈਬਰ ਸੁਰੱਖਿਆ ਦੇ ਮੱਦੇਨਜ਼ਰ 28 ਅਪ੍ਰੈਲ ਨੂੰ ਬੀ.ਸੀ., ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਵਿੱਚ ਆਪਣੀਆਂ 80 ਤੋਂ ਵੱਧ ਲੋਕੇਸ਼ਨਾਂ ਨੂੰ ਬੰਦ ਕਰ ਦਿੱਤਾ ਸੀ।

ਅਸਲ ਵਿਚ ਲੰਡਨ ਡਰੱਗ ਦੀਆਂ ਲੋਕੇਸ਼ਨਾਂ ਵੀਰਵਾਰ ਨੂੰ ਹੌਲੀ-ਹੌਲੀ ਆਨਲਾਈਨ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਫੋਨ ਲਾਈਨਾਂ ਦੁਬਾਰਾ ਚਾਲੂ ਹੋ ਗਈਆਂ ਸਨ। ਉਨ੍ਹਾਂ ਨੂੰ ਕੰਪਨੀ ਵਲੋਂ ਅੰਦਰੂਨੀ ਜਾਂਚ ਦੇ ਜ਼ਰੂਰੀ ਹਿੱਸੇ ਵਜੋਂ ਆਫਲਾਈਨ ਲਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਕੰਪਨੀ ਵਲੋਂ ਬੀਤੇ ਐਤਵਾਰ ਸਾਈਬਰ ਸੁਰੱਖਿਆ ਦੇ ਮੁੱਦੇ ਕਾਰਨ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਗਏ ਸਨ। ਕੰਪਨੀ ਦਾ ਕਹਿਣਾ ਸੀ ਕਿ ਉਹ ਇਕ ਸਾਈਬਰ ਸੁਰੱਖਿਆ ਦੀ ਘਟਨਾ ਦਾ ਸ਼ਿਕਾਰ ਹੋ ਗਈ ਸੀ ਜਿਸ ਕਾਰਨ ਪੱਛਮੀ ਕੈਨੇਡਾ ਦੀਆਂ ਸਾਰੀਆਂ ਲੋਕੇਸ਼ਨਾਂ ਨੂੰ ਬੰਦ ਕਰਨਾ ਪਿਆ ਸੀ।

Latest news

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link