Mar 30, 2021 2:04 AM -

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਸੂਬੇ 'ਚ ਬਾਰਸ ਅਤੇ ਰੈਸਟੂਰੈਂਟਾਂ 'ਚ ਇੰਡੋਰ ਡਾਈਨਿੰਗ 'ਤੇ ਰੋਕ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਫਿਟਨੈਸ ਸੈਂਟਰਾਂ 'ਚ ਇੰਡੋਰ ਐਕਟੀਵਿਟੀਸ 'ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਨਿਯਮ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੇ ਅਤੇ ਅਗਲੇ 3 ਹਫ਼ਤੇ ਤਕ ਇਹਨਾਂ ਨੂੰ ਲਾਗੂ ਰੱਖਿਆ ਜਾਵੇਗਾ।
ਡਾ. ਹੈਨਰੀ ਨੇ ਕਿਹਾ ਹੈ ਕਿ ਸੂਬੇ ਲਈ ਇਹ ਪਬੰਦੀਆਂ 'ਸਰਕਟ ਬ੍ਰੇਕਰ' ਦਾ ਕੰਮ ਕਰਨਗੀਆਂ।
ਬੀ.ਸੀ. 'ਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਅਤੇ ਖਾਸ ਤੌਰ 'ਤੇ ਨਵੇਂ ਵੇਰੀਐਂਟਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਵਿਚਾਲੇ ਇਹ ਸਖਤ ਪਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਧਾਰਮਿਕ ਸਥਾਨਾਂ ਨਾਲ ਸੰਬੰਧਤ ਬੀਤੇ ਕੁਝ ਸਮੇਂ ਤੋਂ ਐਲਾਨੀ ਗਈ ਢਿੱਲ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਸਲਰ ਬਲੈਕਕੋਂਬ ਸਕੀ ਰਿਜ਼ਾਰਟ ਨੂੰ 19 ਅਪਰੈਲ ਤਕ ਬੰਦ ਰੱਖਿਆ ਜਾਵੇਗਾ।




