12.94C Vancouver
ADS

Apr 22, 2020 10:22 PM -

ਕੈਨੇਡਾ 'ਚ 576,000 ਲੋਕਾਂ ਦੇ ਕੀਤੇ ਗਏ ਕੋਵਿਡ-19 ਸੰਬੰਧੀ ਟੈਸਟ, 6.5% ਮਾਮਲੇ ਪਾਜ਼ਿਟਿਵ

Share On
dr-theresa-tam-576-000-people-tested-6-5-resulted-positive
Chief Public Health Officer Theresa Tam speaks during a news conference in Ottawa, Wednesday April 15, 2020. THE CANADIAN PRESS/Adrian Wyld

ਚੀਫ ਪਬਲਿਕ ਹੈਲਥ ਅਫਸਰ, ਡਾ. ਥ੍ਰੀਸਾ ਟੈਮਦਾ ਕਹਿਣਾ ਹੈ ਕਿ ਕੈਨੇਡਾ 'ਚ 5,76,000 ਲੋਕਾਂ ਦੇ ਕੋਵਿਡ-19 ਸੰਬੰਧੀ ਟੈਸਟ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਸਟਸ 'ਚ 6.5% ਮਾਮਲੇ ਪਾਜੀਟਿਵ ਪਾਏ ਗਏ ਸਨ।

ਡਾ. ਟੈਮ ਨੇ ਕਿਹਾ ਕਿ ਕੈਨੇਡਾ ਵੱਲੋਂ ਇਸ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਕਦਮ ਉਠਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਅੜਿੱਕਿਆਂ ਭਰਪੂਰ ਰਸਤਾ ਹੈ ਅਤੇ ਅਜੇ ਧਿਆਨ ਰੱਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਮੁੱਖ ਤੌਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਸੀਨੀਅਰ ਕੇਅਰ ਹੋਮਸ ਜੇਹੀਆਂ ਥਾਵਾਂ 'ਤੇ ਆਊਟਬ੍ਰੇਕ ਰੋਕੇ ਜਾ ਸਕਣ।

ਉਨ੍ਹਾਂ ਕਿਹਾ ਕਿ ਹੋਰ ਅਜੇਹੀਆਂ ਥਾਵਾਂ ਜਿਥੇ ਕਿ ਆਊਟਬ੍ਰੇਕ ਦਾ ਖਤਰਾ ਹੋਵੇ ਉਥੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

Latest news

high-risk-offender-nathanial-odorjan-to-reside-in-surrey-police-issue-public-warning
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ ਰਿਸਕ ਅਪਰਾਧੀ ਦੀ ਰਿਲੀਜ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਜੋ ਹੁਣ ਸ਼ਹਿਰ ਵਿਚ ਰਹਿਣ ਵਾਲਾ ਹੈ। ਹਿੰਸਕ ਪਿਛੋਕੜ ਵਾਲੇ ਇਸ ਵਿਅਕਤੀ ਦਾ ਇਤਿਹਾਸ ਖ਼ਾਸ ਕਰਕੇ ਔਰਤਾਂ ਅਤੇ ਨਾਬਾਲਗ ਲੜਕੀਆਂ ਵਿਰੁੱਧ ਅਪਰਾਧਾਂ ਨਾਲ ਜੁੜਿਆ ਹੋਇਆ ਹੈ, ਉਸ ਦੀ ਪਛਾਣ 42 ਸਾਲਾ ਨਥਾਨੀਅਲ ਓਡੋਰਜਨ ਵਜੋਂ ਦੱਸੀ ਗਈ ਹੈ, ਜੋ ਕਿ ਇੱਕ ਵ੍ਹਾਈਟ ਮੇਲ ਹੈ।
carney-rejects-u-s-pressure-ahead-of-potential-cusma-trade-talks
Punjabi

ਕਾਰਨੀ ਨੇ ਸੰਭਾਵਿਤ CUSMA ਵਪਾਰ ਗੱਲਬਾਤ ਤੋਂ ਪਹਿਲਾਂ ਅਮਰੀਕੀ ਦਬਾਅ ਨੂੰ ਕੀਤਾ ਰੱਦ

ਪੀ.ਐਮ. ਮਾਰਕ ਕਾਰਨੀ ਨੇ ਵਾਸ਼ਿੰਗਟਨ ਨਾਲ ਵਪਾਰਕ ਗੱਲਬਾਤ ਦੇ ਮਾਮਲੇ ਵਿਚ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਸਿਰਫ਼ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਅਤੇ ਨਾ ਹੀ ਉਹ ਅਮਰੀਕਾ ਕੋਲੋਂ ਕਿਸੇ ਨਿਰਦੇਸ਼ ਜਾਂ ਨੋਟਸ 'ਤੇ ਚੱਲ ਰਿਹਾ ਹੈ। ਪੀ. ਐੱਮ. ਕਾਰਨੀ ਦਾ ਇਹ ਬਿਆਨ ਵ੍ਹਾਈਟ ਹਾਊਸ ਦੇ ਅਧਿਕਾਰੀ ਦੀ ਉਸ ਟਿੱਪਣੀ 'ਤੇ ਆਇਆ, ਜਿਸ ਵਿਚ ਉਨ੍ਹਾਂ ਜਨਤਕ ਤੌਰ 'ਤੇ ਕੈਨੇਡਾ-ਅਮਰੀਕਾ ਦੇ ਵਪਾਰ ਸਬੰਧਾਂ ਵਿਚ ਕੁਝ ਰੁਕਾਵਟਾਂ ਬਾਰੇ ਸ਼ਿਕਾਇਤ ਕੀਤੀ ਹੈ।
immigration-minister-criticized-after-policy-details-shared-in-influencer-interview
Punjabi

ਇਮੀਗ੍ਰੇਸ਼ਨ ਮੰਤਰੀ ਸੋਸ਼ਲ ਮੀਡੀਆ ਇੰਫਲੂਐਂਸਰ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ

ਪੀ.ਐਮ.ਮਾਰਕ ਕਾਰਨੀ ਸਰਕਾਰ ਦੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੇਜ ਡਿਆਬ ਇੱਕ ਸੋਸ਼ਲ-ਮੀਡੀਆ ਇੰਫਲੂਐਂਸਰ ਮੈਕਸ ਮੇਡਿਕ ਨਾਲ ਇੰਟਰਵਿਊ ਤੋਂ ਬਾਅਦ ਇਮੀਗ੍ਰੇਸ਼ਨ ਵਕੀਲਾਂ ਦੇ ਨਿਸ਼ਾਨੇ 'ਤੇ ਹਨ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮੰਤਰੀ ਨੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਇਸ ਇੰਟਰਵਿਊ ਦੌਰਾਨ ਇੱਕ ਆਉਣ ਵਾਲੀ ਅਹਿਮ ਇਮੀਗ੍ਰੇਸ਼ਨ ਪਾਲਿਸੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ ਜਲਦੀ ਹੀ ਹਜ਼ਾਰਾਂ ਅਸਥਾਈ ਨਿਵਾਸੀਆਂ ਨੂੰ ਪੀ. ਆਰ. ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ, ਜੋ ਖ਼ਾਸ ਤੌਰ 'ਤੇ ਮਹਾਂਨਗਰੀ ਖੇਤਰ ਤੋਂ ਬਾਹਰ ਰਹਿ ਰਹੇ ਲੋਕਾਂ ਲਈ ਹੋਵੇਗਾ।
one-taken-to-hospital-after-house-fire-in-surreys-newton-area
Punjabi

ਸਰੀ ਦੇ ਨਿਊਟਨ ਇਲਾਕੇ ਵਿਚ ਲੱਗੀ ਅੱਗ, ਵਿਅਕਤੀ ਨੂੰ ਤੁਰੰਤ ਲਿਜਾਇਆ ਗਿਆ ਹਸਪਤਾਲ

ਸਰੀ ਦੇ ਨਿਊਟਨ ਇਲਾਕੇ ਵਿਚ ਬੀਤੇ ਕੱਲ੍ਹ ਇੱਕ ਘਰ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਪੁਲਿਸ ਅਨੁਸਾਰ, ਅੱਗ ਦੇ ਧੂੰਏਂ ਕਾਰਨ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਇੱਕ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
wildfire-incidents-rise-across-british-columbia-majority-linked-to-human-activity
Punjabi

ਬੀ. ਸੀ. ਵਿਚ ਜੰਗਲੀ ਅੱਗ ਲੱਗਣ ਦੇ ਮਾਮਲਿਆਂ ਵਿਚ ਵਾਧਾ

ਬੀ. ਸੀ. ਵਿਚ ਜੰਗਲੀ ਅੱਗ ਲੱਗਣ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਵਾਈਲਡ ਫਾਇਰ ਸਰਵਿਸ ਏਜੰਸੀ ਮੁਤਾਬਕ, ਸੂਬੇ ਵਿਚ ਇਸ ਸਮੇਂ 15 ਥਾਵਾਂ 'ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿਚੋਂ ਦੋ ਆਊਟ ਔਫ ਕੰਟਰੋਲ ਹਨ। ਇਨ੍ਹਾਂ ਵਿਚੋਂ ਚਾਰ ਅੱਗਾਂ ਬੁੱਧਵਾਰ ਨੂੰ ਹੀ ਸ਼ੁਰੂ ਹੋਈਆਂ ਹਨ। ​ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 1 ਅਪ੍ਰੈਲ ਤੋਂ ਹੁਣ ਤੱਕ ਸੂਬੇ ਵਿਚ 57 ਜੰਗਲੀ ਅੱਗਾਂ ਰਿਪੋਰਟ ਹੋ ਚੁੱਕੀਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link