16.19C Vancouver
ADS

May 7, 2020 7:30 PM -

ਡਾ. ਥਰੈਸਾ ਟੈਮ: ਮੌਜੂਦਾ ਹਾਲਾਤਾਂ 'ਚ ਕਿਸੇ ਕੌਟੇਜ ਜਾਂ ਦੂਜੇ ਘਰ ਜਾ ਕੇ ਰਹਿਣ ਤੋਂ ਬਚਾਅ ਜ਼ਰੂਰੀ

Share On
dr-theresa-tam-going-to-a-cottage-or-a-second-home-can-be-a-bad-idea
Dr. Theresa Tam, Canada's Chief Public Health Officer, speaks during a press conference on Parliament Hill during the COVID-19 pandemic in Ottawa on Wednesday, May 6, 2020. Tam says a COVID-19 outbreak gripping the northern Saskatchewan community of La Loche is an area of concern.THE CANADIAN PRESS/Sean Kilpatrick

ਚੀਫ ਪਬਲਿਕ ਹੈਲਥ ਅਫਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ ਮੌਜੂਦਾ ਸੰਕਟ 'ਚ ਕਿਸੇ ਕੌਟੇਜ 'ਚ ਜਾ ਕੇ ਰੁਕਣਾ ਜਾਂ ਆਪਣੇ ਕਿਸੇ ਦੂਜੇ ਘਰ ਜਾ ਕੇ ਰੁਕਣ ਬਾਰੇ ਪਲੈਨ ਕਰਨਾ, ਅਤੇ ਲੋਕਲ ਸਿਹਤ ਅਧਿਕਾਰੀਆਂ ਲਈ ਪ੍ਰੇਸ਼ਾਨੀ ਵਧਣ ਦਾ ਕਾਰਨ ਬਣਨਾ ਚੰਗੀ ਸੋਚ ਨਹੀਂ ਹੈ।

ਹਾਲਾਂਕਿ ਇਹ ਕਿਹੜੀ ਜਗ੍ਹਾ 'ਤੇ ਮੁਮਕਿਨ ਹੈ ਅਤੇ ਕਿਹੜੀ ਜਗ੍ਹਾ 'ਤੇ ਨਹੀਂ, ਇਸਦਾ ਬੇਹਤਰ ਫੈਸਲਾ ਸੂਬਾ ਸਰਕਾਰਾਂ ਵੱਲੋਂ ਹੀ ਲਿਆ ਜਾ ਸਕਦਾ ਹੈ।

ਉਨ੍ਹਾਂ ਇਸ 'ਚ ਔਂਟੈਰੀਓ ਦੇ ਪ੍ਰੀਮਿਅਰ ਡਗ ਫੋਰਡ ਦੀ ਉਦਾਹਰਣ ਪੇਸ਼ ਕੀਤੀ, ਅਤੇ ਦੱਸਿਆ ਕਿ ਫੋਰਡ ਨੂੰ ਪਹਿਲਾਂ ਲੱਗਿਆ ਸੀ ਕਿ ਵਿਕਟੋਰੀਆ ਡੇਅ ਵੀਕਐਂਡ ਦੇ ਦੌਰਾਨ ਕੌਟੇਜਿਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ, ਪਰ ਹੁਣ ਓਹ ਅਜਿਹਾ ਕਰਨ ਤੋਂ ਬਚਣ ਨੂੰ ਕਹਿ ਰਹੇ ਹਨ।

ਡਾ. ਟੈਮ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਇਹੀ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣਾ ਜ਼ਰੂਰੀ ਹੈ।

ਇਹ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਕਈ ਅਜੇਹੀਆਂ ਥਾਵਾਂ ਹਨ ਜਿੱਥੇ ਲੋਕਲ ਹਸਪਤਾਲਾਂ ਦੀ ਕਪੈਸਟੀ ਬਹੁਤੀ ਨਹੀਂ ਹੈ, ਅਤੇ ਜੇਕਰ ਅਜੇਹੀ ਜਗ੍ਹਾ 'ਤੇ ਕੋਈ ਬਿਮਾਰ ਹੁੰਦਾ ਹੈ, ਤਾਂ ਇਲਾਜ ਪ੍ਰਦਾਨ ਕਰਨਾ ਵੀ ਮੁਸ਼ਕਿਲ ਹੋ ਸਕਦਾ ਹੈ।



(ਕੈਨੇਡਾ 'ਚ ਇੱਕ ਮਿਲੀਅਨ ਕੋਵਿਡ-19 ਟੈਸਟ ਪੂਰੇ)



ਡਾ. ਥਰੈਸਾ ਟੈਮ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ 'ਚ ਹੁਣ ਕੋਵਿਡ-19 ਸੰਬੰਧੀ ਇੱਕ ਮਿਲੀਅਨ ਟੈਸਟ ਪੂਰੇ ਹੋ ਗਏ ਹਨ।

ਇਸਦੇ ਵਿੱਚ ਕਰੀਬ 6% ਲੋਕਾਂ ਨੂੰ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਪਾਏ ਗਏ ਲੋਕਾਂ 'ਚ ਕਰੀਬ ਅੱਧੇ ਰਿਕਵਰ ਕਰ ਚੁੱਕੇ ਹਨ।

ਪਰ ਇਨ੍ਹਾਂ 'ਚ 4,000 ਤੋਂ ਵਧੇਰਿਆਂ ਨੇ ਦਮ ਤੋੜ ਦਿੱਤਾ।

ਡਾ. ਟੈਮ ਨੇ ਦੱਸਿਆ ਕਿ ਇਸ ਪੈਂਡੇਮਿਕ ਦੌਰਾਨ ਮਾਨਸਿਕ ਸਿਹਤ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ 'ਚ ਬੱਚਿਆਂ ਲਈ ਆਰਟ ਦੇ ਨਾਲ ਜੁੜਨਾ ਅਤੇ ਵਧੇਰੇ ਕ੍ਰਿਏਟਿਵ ਕੰਮ ਕਰਨਾ, ਜਾਂ ਫੇਰ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ, ਮਾਨਸਿਕ ਸਿਹਤ 'ਚ ਫਾਇਦੇ ਦੇ ਸਕਦਾ ਹੈ।

Latest news

canada-deports-111-foreign-nationals-linked-to-extortion-and-organized-crime
Punjabi

ਕੈਨੇਡਾ ਵਿੱਚ ਐਕਸਟੋਸ਼ਨ ਤੇ ਸੰਗਠਿਤ ਅਪਰਾਧ ਨਾਲ ਜੁੜੇ 111 ਵਿਦੇਸ਼ੀ ਨਾਗਰਿਕ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜੇ 100 ਤੋਂ ਵੱਧ ਮੁਲਜ਼ਮਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਇਸ ਕਾਰਵਾਈ ਦੌਰਾਨ 3 ਸਤੰਬਰ ਤੱਕ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ 188 ਰੀਮੂਵਲ ਔਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 111 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਹੈ।
surrey-municipal-election-nominations-close-with-seven-mayoral-candidates
Punjabi

ਸਰੀ ਨਗਰ ਪਾਲਿਕਾ ਚੋਣਾਂ: ਮੇਅਰ ਅਹੁਦੇ ਲਈ ਸੱਤ ਉਮੀਦਵਾਰ ਮੈਦਾਨ ਵਿੱਚ

ਸਰੀ ਵਿਚ ਹੋਣ ਜਾ ਰਹੀਆਂ ਨਗਰ ਪਾਲਿਕਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਗਈ ਹੈ ਅਤੇ ਇੱਕ ਮੇਅਰ ਤੇ 8 ਕੌਂਸਲਰ ਅਤੇ 6 ਸਕੂਲ ਟਰੱਸਟੀ ਸਮੇਤ 15 ਸੀਟਾਂ ਲਈ ਤਕਰੀਬਨ 100 ਉਮੀਦਵਾਰ ਮੈਦਾਨ ਵਿਚ ਹਨ। ਮੇਅਰ ਅਹੁਦੇ ਲਈ ਇਸ ਵਾਰ ਸੱਤ ਉਮੀਦਵਾਰ ਆਹਮੋ-ਸਾਹਮਣੇ ਹਨ, ਜਿਨ੍ਹਾਂ ਵਿਚ ਲਿੰਡਾ ਐਨਿਸ, ਬ੍ਰੈਂਡਾ ਲੌਕ, ਡੱਗ ਮੈਕਕੈਲਮ, ਹੋਂਵੀਰ ਸਿੰਘ ਰੰਧਾਵਾ, ਮਾਈਕ ਸਟਾਰਚਕ, ਟ੍ਰੌਏ ਵੈਨ-ਵਲੀਟ ਅਤੇ ਈਗਲ ਐਮਨਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ 65 ਅਤੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ 23 ਉਮੀਦਵਾਰ ਚੋਣ ਲੜ ਰਹੇ ਹਨ।
27-year-old-punjabi-man-arrested-in-brampton-carjacking-attempts-and-knife-attack
Punjabi

ਬ੍ਰੈਂਪਟਨ ’ਚ ਕਾਰ ਖੋਹਣ ਦੀਆਂ ਕੋਸ਼ਿਸ਼ਾਂ ਤੇ ਚਾਕੂ ਨਾਲ ਹਮਲਾ, 27 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

ਓਨਟਾਰੀਓ ਦੀ ਪੀਲ ਪੁਲਿਸ ਨੇ ਇੱਕ 27 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਇਹ ਗ੍ਰਿਫਤਾਰੀ ਬ੍ਰੈਂਪਟਨ ਵਿਚ ਕਾਰ ਖੋਹਣ ਦੀਆਂ ਲੜੀਵਾਰ ਕੋਸ਼ਿਸ਼ਾਂ, ਘਰ ਵਿਚ ਜਬਰਨ ਵੜਨ ਅਤੇ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਹੋਈ ਹੈ।
36-year-old-man-dies-in-edmonton-police-shooting-asirt-to-investigate
Punjabi

ਐਡਮਿੰਟਨ ’ਚ ਪੁਲਿਸ ਦੀ ਗੋਲੀਬਾਰੀ ਵਿੱਚ 36 ਸਾਲਾ ਵਿਅਕਤੀ ਦੀ ਮੌਤ, ASIRT ਕਰੇਗੀ ਜਾਂਚ

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
calgary-shaw-byelection-voters-head-to-polls-today
Punjabi

ਕੈਲਗਰੀ-ਸ਼ਾਅ ਉਪ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ

ਕੈਲਗਰੀ-ਸ਼ਾਅ ਉਪ-ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਮੈਦਾਨ ਵਿੱਚ ਪੰਜ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਯੂ.ਸੀ.ਪੀ. ਵੱਲੋਂ Mike Derry, NDP ਵੱਲੋਂ Kyle Campbell, ਪ੍ਰੋਗਰੈਸਿਵ ਟੋਰੀ ਪਾਰਟੀ ਵੱਲੋਂ Kyle Joseph, ਲਿਬਰਲ ਪਾਰਟੀ ਵੱਲੋਂ John Roggeveed ਅਤੇ independent ਉਮੀਦਵਾਰ ਵਜੋਂ Rolly Ashdown ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link