Feb 23, 2021 6:24 PM -

ਓਕ ਬੇਅ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਹਨ ਚਾਲਕ ਨੇ ਇੱਕ ਪੁਲਿਸ ਅਫ਼ਸਰ ਨੂੰ ਇੱਕ ਟਿਕ-ਟੌਕ ਵੀਡੀਓ ਦਾ ਹਿੱਸਾ ਬਣਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਅਫ਼ਸਰ ਨੇ ਠੁਕਰਾ ਦਿੱਤਾ, ਪਰ ਬਾਅਦ 'ਚ ਇਸ ਵਾਹਨ ਚਾਲਕ ਦੀ ਇੰਪੇਅਰਡ ਡਰਾਈਵਿੰਗ ਦੇ ਮਾਮਲੇ 'ਚ ਜਾਂਚ ਹੋਈ।
ਵਾਹਨ ਚਾਲਕ ਦੀ ਉਮਰ 20 ਸਾਲ ਦੱਸੀ ਗਈ ਅਤੇ ਮਾਮਲਾ ਸ਼ਨੀਵਾਰ ਦਾ ਹੈ।
ਰਾਤ ਕਰੀਬ 10 ਵਜੇ ਇਸ ਵਾਹਨ ਚਾਲਕ ਨੂੰ ਉਸ ਵੇਲੇ ਰੋਕਿਆ ਗਿਆ ਜਦ ਉਸ ਨੇ ਇੱਕ 'ਸਟੌਪ' ਦੇ ਨਿਸ਼ਾਨ 'ਤੇ ਗੱਡੀ ਨਹੀਂ ਰੋਕੀ।
ਇਸ ਤੋਂ ਬਾਅਦ ਵਾਹਨ ਚਾਲਕ ਨੇ 'ਟਿਕ ਟੌਕ' ਵੀਡੀਓ 'ਤੇ ਆਉਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਅਫ਼ਸਰ ਨੇ ਇਨਕਾਰ ਕਰ ਦਿੱਤਾ।
ਪਰ ਬਾਅਦ ਵਿੱਚ ਇਸ ਚਾਲਕ ਦਾ ਵਾਹਨ ਟੋਅ ਕੀਤਾ ਗਿਆ।
ਉਸ ਦਾ ਲਾਈਸੈਂਸ 24 ਘੰਟੇ ਲਈ ਸਸਪੈਂਡ ਕਰ ਦਿੱਤਾ ਗਿਆ।
ਗੱਡੀ 'ਚ ਕੈਨਬਿਸ ਰੱਖ ਕੇ ਵਾਹਨ ਚਲਾਉਣ ਲਈ ਚਾਲਕ ਨੂੰ $230 ਦਾ ਟਿਕਟ ਦਿੱਤਾ ਗਿਆ।
ਇਸ ਤੋਂ ਇਲਾਵਾ 'ਸਟੌਪ' ਦੇ ਨਿਸ਼ਾਨ 'ਤੇ ਨਾ ਰੁਕਣ ਲਈ $167 ਦਾ ਟਿਕਟ ਵੀ ਦਿੱਤਾ ਗਿਆ।




