May 21, 2025 7:41 PM - Connect Newsroom

ਕੈਮਲੂਪਸ ਆਰਸੀਐਮਪੀ ਨੇ ਬੀਤੇ ਕੱਲ੍ਹ ਐਬਰਡੀਨ ਇਲਾਕੇ ਦੇ ਇੱਕ ਘਰ ਵਿਚ ਛਾਪੇਮਾਰੀ ਦੌਰਾਨ ਇੱਕ ਦਰਜਨ ਤੋਂ ਵੱਧ ਹਥਿਆਰ ਜ਼ਬਤ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੌਕੇ 'ਤੇ ਗਏ ਅਧਿਕਾਰੀਆਂ ਨੇ ਸਿਫਟਨ ਐਵੇਨਿਊ 'ਤੇ ਸਥਿਤ ਘਰ ਤੋਂ ਸ਼ੱਕੀ ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਗੱਡੀਆਂ ਵੀ ਜ਼ਬਤ ਕੀਤੀਆਂ।
ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ ਪਰ ਉਸ 'ਤੇ ਦੋਸ਼ ਦਾਇਰ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ ਕੈਮਲੂਪਸ ਪੁਲਿਸ ਵਲੋਂ ਵਿਅਕਤੀ ਦੀ ਕੋਈ ਵੀ ਪਛਾਣ ਨਹੀਂ ਦੱਸੀ ਗਈ ਅਤੇ ਨਾ ਹੀ ਹੋਰ ਵੇਰਵੇ ਦਿੱਤੇ ਗਏ ਹਨ।




