18.97C Vancouver
ADS

Jun 10, 2025 4:28 PM - The Canadian Press

ਬੀ. ਸੀ.ਪ੍ਰੀਮੀਅਰ ਨੇ ਕਿਹਾ ਕਿ ਐਲਬਰਟਾ ਦੀ ਪਾਈਪਲਾਈਨ ਪੈਸੇ ਦੀ ਕਮੀ ਕਾਰਨ ਰੁਕੀ

Share On
eby-says-its-not-him-blocking-smiths-oil-pipeline-its-lack-of-money-and-proponent
Eby says that if Smith succeeds in finding a proponent and funding, and assembles a project, then B.C. "will certainly cross that bridge."(Photo: The Canadian Press)

ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਐਲਬਰਟਾ ਤੋਂ ਬੀ. ਸੀ. ਦੇ ਉੱਤਰੀ ਤੱਟ ਲਈ ਤੇਲ ਪਾਈਪਲਾਈਨ ਵਿਚ ਉਹ ਰੁਕਾਵਟ ਨਹੀਂ ਹਨ ਸਗੋਂ ਇਸ ਪਾਈਪਲਾਈਨ ਦਾ ਨਾ ਕੋਈ ਸਮਰਥਕ ਹੈ ਅਤੇ ਨਾ ਹੀ ਇਸ ਲਈ ਕੋਈ ਫੰਡਿੰਗ ਹੈ।

ਉਨ੍ਹਾਂ ਇਹ ਟਿੱਪਣੀ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਉਸ ਬਿਆਨ ਦੀ ਜਵਾਬ ਵਿਚ ਕੀਤੀ, ਜਿਸ ਵਿਚ ਸਮਿਥ ਨੇ ਕਿਹਾ ਸੀ ਕਿ ਉਹ ਈਬੀ ਨੂੰ ਪਾਈਪਲਾਈਨ ਦੀ ਮਨਜ਼ੂਰੀ ਦੇਣ ਲਈ ਰਾਜ਼ੀ ਕਰ ਸਕਦੀ ਹਨ।

ਪ੍ਰੀਮੀਅਰ ਈਬੀ ਨੇ ਅਸਿੱਧੇ ਢੰਗ ਨਾਲ ਪਾਈਪਲਾਈਨ ਲਈ ਇਨਕਾਰ ਕਰਦੇ ਕਿਹਾ ਕਿ ਜੇ ਸਮਿਥ ਇਸ ਸਬੰਧੀ ਸਮਰਥਕ ਅਤੇ ਫੰਡਿੰਗ ਪਾਉਣ ਵਿਚ ਸਫਲ ਹੋ ਜਾਂਦੀ ਹੈ, ਨਾਲ ਹੀ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕਰ ਲੈਂਦੇ ਹਨ ਤਾਂ ਬੀਸੀ ਨੂੰ ਨਿਸ਼ਚਿਤ ਤੌਰ 'ਤੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਅਜਿਹੇ ਕਈ ਪ੍ਰੋਜੈਕਟਸ ਹਨ ਜਿਨ੍ਹਾਂ 'ਤੇ ਬੀਸੀ ਐਲਬਰਟਾ ਨਾਲ ਮਿਲ ਕੇ ਕੰਮ ਕਰ ਸਕਦਾ ਹੈ।

Latest news

calgary-landfill-fire-court-orders-company-to-stop-illegal-waste-storage
Punjabi

ਕੈਲਗਰੀ ਲੈਂਡਫਿਲ ਅੱਗ ਮਾਮਲੇ ’ਚ ਅਦਾਲਤ ਸਖ਼ਤ, ਕੰਪਨੀ ਨੂੰ ਲਾਈ ਫਟਕਾਰ

ਕੈਲਗਰੀ ਦੀ ਇੱਕ ਕੰਪਨੀ ਨਾਲ ਜੁੜੇ ਲੈਂਡਫਿਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲ ਰਹੀ ਅੱਗ ਅਤੇ ਧੂੰਏਂ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਇਆ ਹੈ। ਕੋਰਟ ਔਫ ਕਿੰਗਜ਼ ਬੈਂਚ ਦੇ ਜੱਜ ਜਸਟਿਸ ਜੇਮਜ਼ Eamon ਨੇ ਕਿਹਾ ਹੈ ਕਿ ਜਿਸ ਸਥਾਨਕ ਕੰਪਨੀ ਦੇ ਲੈਂਡਫਿਲ ਵਿੱਚ ਅੱਗ ਲੱਗੀ ਹੋਈ ਹੈ, ਉਸਨੇ ਜਾਣਬੁੱਝ ਕੇ ਨਗਰ ਨਿਗਮ ਦੇ ਉਪ-ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ।
alberta-ndps-kyle-campbell-wins-calgary-shaw-byelection
Punjabi

ਐਲਬਰਟਾ NDP ਦੇ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਉਪ-ਚੋਣ ਜਿੱਤੀ

ਐਲਬਰਟਾ ਐਨ.ਡੀ.ਪੀ. ਦੇ ਉਮੀਦਵਾਰ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਹਲਕੇ ਵਿੱਚ ਹੋਈਆਂ ਉਪ-ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਇੱਥੇ ਵਿਧਾਇਕ ਵਜੋਂ ਸੇਵਾਵਾਂ ਨਿਭਾਉਣਗੇ। ਇਹ ਚੋਣ ਨਤੀਜਾ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।ਇਹ ਮੁਕਾਬਲਾ ਫਸਵਾਂ ਰਿਹਾ, ਜਿਸ ਵਿੱਚ ਕਾਈਲ ਕੈਂਪਬੈਲ ਨੇ ਆਪਣੇ ਯੂ.ਸੀ.ਪੀ. ਵਿਰੋਧੀ ਮਾਈਕ ਡੈਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾਇਆ।
carney-government-preparing-to-open-four-major-airports-to-private-and-foreign-investment
Punjabi

ਕਾਰਨੀ ਸਰਕਾਰ 4 ਵੱਡੇ ਹਵਾਈ ਅੱਡਿਆਂ ’ਚ ਨਿੱਜੀ ਤੇ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹਣ ਦੀ ਤਿਆਰੀ ’ਚ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਦੇਸ਼ ਦੇ 4 ਹਵਾਈ ਅੱਡਿਆਂ ਵਿਚ ਨਿੱਜੀ ਅਤੇ ਵਿਦੇਸ਼ੀ ਨਿਵੇਸ਼ ਦੇ ਰਾਹ ਖੋਲ੍ਹਣ ਲਈ ਮੰਗਲਵਾਰ ਨੂੰ ਅਗਲੇ ਕਦਮਾਂ ਦਾ ਰਸਮੀ ਐਲਾਨ ਕਰ ਸਕਦੀ ਹੈ। ਰਿਪੋਰਟਸ ਮੁਤਾਬਕ, ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਬਾਰੇ ਚਰਚਾ ਕਰਨ ਲਈ ਕੱਲ੍ਹ ਰਾਤ ਲਿਬਰਲ ਪਾਰਟੀ ਦੀ ਇੱਕ ਵਿਸ਼ੇਸ਼ ਕਾਕਸ ਮੀਟਿੰਗ ਹੋਈ ਹੈ।
trump-administrations-new-50-per-cent-tariffs-on-110-canadian-products-take-effect
Punjabi

ਕੈਨੇਡੀਅਨ ਉਤਪਾਦਾਂ ’ਤੇ ਟਰੰਪ ਦੇ ਨਵੇਂ 50 ਫੀਸਦੀ ਟੈਰਿਫ ਲਾਗੂ

ਕੈਨੇਡੀਅਨ ਐਕਸਪੋਰਟ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਐਲਾਨੇ ਗਏ ਨਵੇਂ ਟੈਰਿਫ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਵਿਚ ਪਨੀਰ ਤੋਂ ਲੈ ਕੇ ਮੋਟਰਬੋਟ, ATV, ਧਾਤ ਅਤੇ ਕਾਗਜ਼ ਦੇ ਉਤਪਾਦ ਵਰਗੀਆਂ 110 ਵਸਤਾਂ 'ਤੇ 50 ਫੀਸਦੀ ਟੈਰਿਫ ਲਗਾਇਆ ਗਿਆ ਹੈ। ​ਇਸ ਦੇ ਨਾਲ ਹੀ, ਵ੍ਹਾਈਟ ਹਾਊਸ ਨੇ ਨਮਕ, ਸੀਮੈਂਟ, ਖੰਡ, ਟਾਇਲਟ ਪੇਪਰ ਅਤੇ ਮੱਛੀ ਫੜਨ ਵਾਲੀਆਂ ਡੰਡੀਆਂ ਵਰਗੀਆਂ 10 ਵਸਤੂਆਂ ਤੋਂ 50 ਫ਼ੀਸਦੀ ਟੈਰਿਫ ਹਟਾਉਣ ਦਾ ਐਲਾਨ ਵੀ ਕੀਤਾ ਹੈ।
european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link